April 22, 2026
ਹੁਣ ਆਨਲਾਈਨ ਗੇਮਾਂ ’ਤੇ ਤਿੱਖੀ ਨਜ਼ਰ ਰੱਖੇਗੀ ਮੋਦੀ ਸਰਕਾਰ
ਭਾਰਤ ਸਰਕਾਰ ਨੇ ‘ਔਨਲਾਈਨ ਗੇਮਿੰਗ ਐਕਟ2025’ ਦੇ ਤਹਿਤ ਇੱਕ ਨਵੀਂ ਰੈਗੂਲੇਟਰੀ ਸੰਸਥਾ, ‘ਔਨਲਾਈਨ ਗੇਮਿੰਗ ਅਥਾਰਟੀ ਆਫ਼ ਇੰਡੀਆ’ (OGAI) ਦੇ ਗਠਨ ਦਾ ਐਲਾਨ ਕੀਤਾ ਹੈ। ਇਹ ਅਥਾਰਟੀ1 ਮਈ, 2026 ਤੋਂ ਪੂਰੇ ਦੇਸ਼ ਵਿੱਚ ਸਰਗਰਮ ਹੋ ਜਾਵੇਗੀ।
ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧੀਨ ਕੰਮ ਕਰਦੇ ਹੋਏ, ਇਹ ਸੰਸਥਾ ਡਿਜੀਟਲ ਗੇਮਿੰਗ ਦੇ ਖੇਤਰ ਵਿੱਚ ਪਾਰਦਰਸ਼ਤਾ ਅਤੇ ਸੁਰੱਖਿਆ ਯਕੀਨੀ ਬਣਾਏਗੀ।
ਪੈਸੇ ਵਾਲੀਆਂ ਗੇਮਾਂ ’ਤੇ ਪਾਬੰਦੀ
ਨਵੇਂ ਨਿਯਮਾਂ ਅਨੁਸਾਰ, ਸਰਕਾਰ ਨੇ ਔਨਲਾਈਨ ਮਨੀ ਗੇਮਾਂ (ਪੈਸੇ ਦੀ ਹਾਰ-ਜਿੱਤ ਵਾਲੀਆਂ ਖੇਡਾਂ) ਦੇ ਸਾਰੇ ਰੂਪਾਂ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਅਥਾਰਟੀ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਅਜਿਹੀਆਂ ਖੇਡਾਂ ਦੀ ਆਦਤ ਅਤੇ ਵਿੱਤੀ ਨੁਕਸਾਨ ਤੋਂ ਬਚਾਉਣਾ ਹੈ।
ਈ-ਸਪੋਰਟਸ ਅਤੇ ਹੁਨਰ-ਅਧਾਰਤ ਖੇਡਾਂ ਨੂੰ ਮਿਲੇਗਾ ਹੁਲਾਰਾ
ਜਿੱਥੇ ਪੈਸੇ ਵਾਲੀਆਂ ਖੇਡਾਂ ’ਤੇ ਰੋਕ ਲਗਾਈ ਗਈ ਹੈ, ਉੱਥੇ ਹੀ ‘ਹੁਨਰ-ਅਧਾਰਤ ਖੇਡਾਂ’ (Skill-based games) ਅਤੇ ‘ਈ-ਸਪੋਰਟਸ’ ਨੂੰ ਉਤਸ਼ਾਹਿਤ ਕੀਤਾ ਜਾਵੇਗਾ।OGAI ਇਨ੍ਹਾਂ ਖੇਡਾਂ ਨੂੰ ਨਿਯਮਤ ਕਰਨ ਦੇ ਨਾਲ-ਨਾਲ ਇਨ੍ਹਾਂ ਦੀ ਰਜਿਸਟ੍ਰੇਸ਼ਨ ਵੀ ਕਰੇਗੀ, ਤਾਂ ਜੋ ਇਸ ਖੇਤਰ ਵਿੱਚ ਸਿਹਤਮੰਦ ਮੁਕਾਬਲੇਬਾਜ਼ੀ ਬਣੀ ਰਹੇ।
Online gaming authority