993 ਰੁਪਏ ਮਹਿੰਗਾ ਹੋਇਆ LPG ਸਿਲੰਡਰ, ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟਾਂ ‘ਚ ਹੋਇਆ ਭਾਰੀ ਵਾਧਾ    ‘ਮਿਸ ਜਲੰਧਰ’ ਤੋਂ ‘ਫੈਮਿਨਾ ਮਿਸ ਇੰਡੀਆ ਨੌਰਥ’ ਤੱਕ: ਯਸ਼ਿਕਾ ਸ਼ਰਮਾ ਦਾ ਸ਼ਾਨਦਾਰ ਸਫਰ    ਪੰਜਾਬ ਵਿਧਾਨ ਸਭਾ ‘ਚ ਹੰਗਾਮਾ, ਕਾਂਗਰਸੀ ਤੇ ‘ਆਪ’ ਵਿਧਾਇਕਾਂ ਵਿਚਾਲੇ ਹੋਈ ਗਰਮਾ-ਗਰਮੀ    ਮੱਧ ਪ੍ਰਦੇਸ਼ 'ਚ ਤੂਫਾਨ ਕਾਰਨ ਵੱਡਾ ਹਾਦਸਾ, ਯਾਤਰੀ ਨਾਲ ਭਰਿਆ ਕਰੂਜ਼ ਡੁੱਬਿਆ, 5 ਲੋਕਾਂ ਦੀ ਮੌਤ, ਕਈ ਲਾਪਤਾ    ਮਾਰਕਫੈੱਡ ਨੇ ਆਂਗਣਵਾੜੀ ਕੇਂਦਰਾਂ ਨੂੰ ਸਪਲਾਈ ਤੋਂ ਹੱਥ ਪਿੱਛੇ ਖਿੱਚੇ ! ਬਿਕਰਮ ਸਿੰਘ ਮਜੀਠੀਆ ਨੇ 'ਪੰਜੀਰੀ ਘੁਟਾਲੇ' ਨੂੰ ਲੈ ਕੇ ਚੁੱਕੇ ਸਨ ਸਵਾਲ    ਮਾਰਕਫੈੱਡ ਨੇ ਆਂਗਣਵਾੜੀ ਕੇਂਦਰਾਂ ਨੂੰ ਸਪਲਾਈ ਤੋਂ ਹੱਥ ਪਿੱਛੇ ਖਿੱਚੇ ! ਬਿਕਰਮ ਸਿੰਘ ਮਜੀਠੀਆ ਨੇ 'ਪੰਜੀਰੀ ਘੁਟਾਲੇ' ਨੂੰ ਲੈ ਕੇ ਚੁੱਕੇ ਸਨ ਸਵਾਲ    ਲੁਧਿਆਣਾ: ਸਕੂਲਾਂ ਨੇੜੇ ਐਨਰਜੀ ਡਰਿੰਕਸ ਦੀ ਵਿਕਰੀ ‘ਤੇ ਪਾਬੰਦੀ, ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਖ਼ਤ ਨਿਰਦੇਸ਼ ਜਾਰੀ    ਲੁਧਿਆਣਾ: ਸਕੂਲਾਂ ਨੇੜੇ ਐਨਰਜੀ ਡਰਿੰਕਸ ਦੀ ਵਿਕਰੀ ‘ਤੇ ਪਾਬੰਦੀ, ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਖ਼ਤ ਨਿਰਦੇਸ਼ ਜਾਰੀ    ਟ੍ਰਾਈਡੇਂਟ ਗਰੁੱਪ ਫੈਕਟਰੀ ਤੇ ਪ੍ਰਦੂਸ਼ਣ ਬੋਰਡ ਦੀ ਰੇਡ, ਕੁਝ ਦਿਨ ਪਹਿਲਾਂ ਹੀ BJP ‘ਚ ਸ਼ਾਮਲ ਹੋਏ ਹਨ ਰਜਿੰਦਰ ਗੁਪਤਾ    MP ਹਰਭਜਨ ਸਿੰਘ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਖੜਕਾਇਆ ਹਾਈਕੋਰਟ ਦਾ ਬੂਹਾ   
ਮੱਧ ਪ੍ਰਦੇਸ਼ 'ਚ ਤੂਫਾਨ ਕਾਰਨ ਵੱਡਾ ਹਾਦਸਾ, ਯਾਤਰੀ ਨਾਲ ਭਰਿਆ ਕਰੂਜ਼ ਡੁੱਬਿਆ, 5 ਲੋਕਾਂ ਦੀ ਮੌਤ, ਕਈ ਲਾਪਤਾ
April 30, 2026
Cruise-ship-capsizes-in-jabalpur

ਮੱਧ ਪ੍ਰਦੇਸ਼ 'ਚ ਤੂਫਾਨ ਕਾਰਨ ਵੱਡਾ ਹਾਦਸਾ, ਯਾਤਰੀ ਨਾਲ ਭਰਿਆ ਕਰੂਜ਼ ਡੁੱਬਿਆ, 5 ਲੋਕਾਂ ਦੀ ਮੌਤ, ਕਈ ਲਾਪਤਾ


ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਬਰਗੀ ਡੈਮ'ਤੇ ਤੂਫਾਨ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਮੌਸਮ ਖ਼ਰਾਬ ਹੋਣ ਕਾਰਨ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਇੱਕ ਕਰੂਜ਼ ਜਹਾਜ਼ ਅਚਾਨਕ ਡੁੱਬ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਲਗਭਗ40 ਲੋਕ ਸਵਾਰ ਸਨ। ਹਾਦਸੇ ਕਾਰਨ ਵੱਡੇ ਪੱਧਰ'ਤੇ ਲੋਕਾਂ'ਚ ਹਾਹਾਕਾਰ ਮੱਚ ਗਈ। ਹੁਣ ਤੱਕ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਲਗਭਗ15 ਲੋਕਾਂ ਨੂੰ ਬਚਾਇਆ ਗਿਆ ਹੈ। ਕਈ ਹੋਰ ਅਜੇ ਵੀ ਲਾਪਤਾ ਹੋਣ ਦਾ ਖਦਸ਼ਾ ਹੈ।


ਮੁੱਢਲੀ ਜਾਣਕਾਰੀ ਅਨੁਸਾਰ, ਅਚਾਨਕ ਆਏ ਤੂਫ਼ਾਨ ਅਤੇ ਤੇਜ਼ ਹਵਾਵਾਂ ਕਾਰਨ ਕਰੂਜ਼ ਜਹਾਜ਼ ਸੰਤੁਲਨ ਗੁਆਬੈਠਾ, ਜਿਸ ਕਾਰਨ ਇਹ ਸਮੁੰਦਰ'ਚ ਪਲਟ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ, ਪੁਲਿਸ ਅਤੇ ਰਾਹਤ ਟੀਮਾਂ ਮੌਕੇ'ਤੇ ਪਹੁੰਚੀਆਂ। ਬਚਾਅ ਕਾਰਜ ਜੰਗੀ ਪੱਧਰ'ਤੇ ਜਾਰੀ ਹਨ ਅਤੇ ਗੋਤਾਖੋਰ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ।


ਕਰੂਜ਼ ਕਪਤਾਨ ਵੀ ਲਾਪਤਾ

ਘਟਨਾ ਵੀਰਵਾਰ ਸ਼ਾਮ6 ਵਜੇ ਦੇ ਕਰੀਬ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਕਰੂਜ਼ ਸੈਲਾਨੀਆਂ ਨੂੰ ਲਹਿਰਾਂ ਵਿੱਚੋਂ ਲੰਘਾ ਰਿਹਾ ਸੀ। ਅਚਾਨਕ ਇੱਕ ਤੇਜ਼ ਤੂਫ਼ਾਨ ਆਇਆ ਅਤੇ ਕਰੂਜ਼ ਕੰਟਰੋਲ ਗੁਆ ਬੈਠਾ ਅਤੇ ਬਰਗੀ ਡੈਮ ਦੀਆਂ ਲਹਿਰਾਂ ਵਿੱਚ ਡੁੱਬ ਗਿਆ। ਕਰੂਜ਼ ਦੇ ਕਪਤਾਨ ਮਹੇਸ਼ ਪਟੇਲ ਦੇ ਵੀ ਲਾਪਤਾ ਹੋਣ ਦੀ ਖ਼ਬਰ ਹੈ।


Cruise ship capsizes in jabalpur

local advertisement banners
Comments


Recommended News
Popular Posts
Just Now