993 ਰੁਪਏ ਮਹਿੰਗਾ ਹੋਇਆ LPG ਸਿਲੰਡਰ, ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟਾਂ ‘ਚ ਹੋਇਆ ਭਾਰੀ ਵਾਧਾ    ‘ਮਿਸ ਜਲੰਧਰ’ ਤੋਂ ‘ਫੈਮਿਨਾ ਮਿਸ ਇੰਡੀਆ ਨੌਰਥ’ ਤੱਕ: ਯਸ਼ਿਕਾ ਸ਼ਰਮਾ ਦਾ ਸ਼ਾਨਦਾਰ ਸਫਰ    ਪੰਜਾਬ ਵਿਧਾਨ ਸਭਾ ‘ਚ ਹੰਗਾਮਾ, ਕਾਂਗਰਸੀ ਤੇ ‘ਆਪ’ ਵਿਧਾਇਕਾਂ ਵਿਚਾਲੇ ਹੋਈ ਗਰਮਾ-ਗਰਮੀ    ਮੱਧ ਪ੍ਰਦੇਸ਼ 'ਚ ਤੂਫਾਨ ਕਾਰਨ ਵੱਡਾ ਹਾਦਸਾ, ਯਾਤਰੀ ਨਾਲ ਭਰਿਆ ਕਰੂਜ਼ ਡੁੱਬਿਆ, 5 ਲੋਕਾਂ ਦੀ ਮੌਤ, ਕਈ ਲਾਪਤਾ    ਮਾਰਕਫੈੱਡ ਨੇ ਆਂਗਣਵਾੜੀ ਕੇਂਦਰਾਂ ਨੂੰ ਸਪਲਾਈ ਤੋਂ ਹੱਥ ਪਿੱਛੇ ਖਿੱਚੇ ! ਬਿਕਰਮ ਸਿੰਘ ਮਜੀਠੀਆ ਨੇ 'ਪੰਜੀਰੀ ਘੁਟਾਲੇ' ਨੂੰ ਲੈ ਕੇ ਚੁੱਕੇ ਸਨ ਸਵਾਲ    ਮਾਰਕਫੈੱਡ ਨੇ ਆਂਗਣਵਾੜੀ ਕੇਂਦਰਾਂ ਨੂੰ ਸਪਲਾਈ ਤੋਂ ਹੱਥ ਪਿੱਛੇ ਖਿੱਚੇ ! ਬਿਕਰਮ ਸਿੰਘ ਮਜੀਠੀਆ ਨੇ 'ਪੰਜੀਰੀ ਘੁਟਾਲੇ' ਨੂੰ ਲੈ ਕੇ ਚੁੱਕੇ ਸਨ ਸਵਾਲ    ਲੁਧਿਆਣਾ: ਸਕੂਲਾਂ ਨੇੜੇ ਐਨਰਜੀ ਡਰਿੰਕਸ ਦੀ ਵਿਕਰੀ ‘ਤੇ ਪਾਬੰਦੀ, ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਖ਼ਤ ਨਿਰਦੇਸ਼ ਜਾਰੀ    ਲੁਧਿਆਣਾ: ਸਕੂਲਾਂ ਨੇੜੇ ਐਨਰਜੀ ਡਰਿੰਕਸ ਦੀ ਵਿਕਰੀ ‘ਤੇ ਪਾਬੰਦੀ, ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਖ਼ਤ ਨਿਰਦੇਸ਼ ਜਾਰੀ    ਟ੍ਰਾਈਡੇਂਟ ਗਰੁੱਪ ਫੈਕਟਰੀ ਤੇ ਪ੍ਰਦੂਸ਼ਣ ਬੋਰਡ ਦੀ ਰੇਡ, ਕੁਝ ਦਿਨ ਪਹਿਲਾਂ ਹੀ BJP ‘ਚ ਸ਼ਾਮਲ ਹੋਏ ਹਨ ਰਜਿੰਦਰ ਗੁਪਤਾ    MP ਹਰਭਜਨ ਸਿੰਘ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਖੜਕਾਇਆ ਹਾਈਕੋਰਟ ਦਾ ਬੂਹਾ   
‘ਮਿਸ ਜਲੰਧਰ’ ਤੋਂ ‘ਫੈਮਿਨਾ ਮਿਸ ਇੰਡੀਆ ਨੌਰਥ’ ਤੱਕ: ਯਸ਼ਿਕਾ ਸ਼ਰਮਾ ਦਾ ਸ਼ਾਨਦਾਰ ਸਫਰ
May 1, 2026
Yashika-sharma-jalandhar-became-

‘ਮਿਸ ਜਲੰਧਰ’ ਤੋਂ ‘ਫੈਮਿਨਾ ਮਿਸ ਇੰਡੀਆ ਨੌਰਥ’ ਤੱਕ: ਯਸ਼ਿਕਾ ਸ਼ਰਮਾ ਦਾ ਸ਼ਾਨਦਾਰ ਸਫਰ


ਪੰਜਾਬ ਦੇ ਜਲੰਧਰ ਤੋਂ19 ਸਾਲਾ ਯਸ਼ਿਕਾ ਸ਼ਰਮਾ ਨੇ ਮਿਸ ਇੰਡੀਆ ਮੁਕਾਬਲੇ ‘ਚ ਹਿੱਸਾ ਲਿਆ। ਯਸ਼ਿਕਾ ਨੇ ਦੱਸਿਆ ਕਿ ਇਸ ਮੁਕਾਬਲੇ ‘ਚ30 ਰਾਜਾਂ ‘ਚੋਂ ਹਰੇਕ ਤੋਂ ਇੱਕ-ਇੱਕ ਪ੍ਰਤੀਯੋਗੀ ਨੇ ਹਿੱਸਾ ਲਿਆ ਸੀ, ਤੇ ਉਹ ‘ਫੈਮਿਨਾ ਮਿਸ ਇੰਡੀਆ ਨੌਰਥ’ ਬਣੀ ਹੈ। ਯਸ਼ਿਕਾ ਨੇ ਦੱਸਿਆ ਕਿ ਉਸ ਨੇ13 ਸਾਲ ਦੀ ਉਮਰ ‘ਚ ਮਾਡਲਿੰਗ ਸ਼ੁਰੂ ਕੀਤੀ ਸੀ। ‘ਮਿਸ ਜਲੰਧਰ’ ਜਿੱਤਣ ਤੋਂ ਲੈ ਕੇ ਅੱਜ ਤੱਕ ਦੇ ਆਪਣੇ ਸਫਰ ਦੌਰਾਨ, ਉਸ ਨੇ ਕਈ ਮੁਕਾਮ ਪ੍ਰਾਪਤ ਕੀਤੇ ਹਨ ਤੇ ਅੱਜ ਉਹ ‘ਫੈਮਿਨਾ ਮਿਸ ਇੰਡੀਆ ਨੌਰਥ’ ਬਣੇ ਹਨ।

ਯਸ਼ਿਕਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਮਾਡਲਿੰਗ ਕਰੀਅਰ ਦੇ ਨਾਲ-ਨਾਲ ਆਪਣੀ ਪੜ੍ਹਾਈ ਨੂੰ ਵੀ ਤਰਜ਼ੀਹ ਦਿੱਤੀ। ਉਨ੍ਹਾਂ ਦੇ ਲਈ, ਮਾਡਲਿੰਗ ਸਿਰਫ਼ ਇੱਕ ਸ਼ੌਕ ਨਹੀਂ ਹੈ, ਸਗੋਂ ਇੱਕ ਪੇਸ਼ਾ ਵੀ ਹੈ ਤੇ ਉਹ ਹੁਣ ‘ਮਿਸ ਇੰਡੀਆ’ ਦੇ ਖਿਤਾਬ ਲਈ ਮੁਕਾਬਲਾ ਕਰਨ ਲਈ ਤਿਆਰ ਹੈ।

ਯਸ਼ਿਕ ਸ਼ਰਮਾ ਦੇ ਪਰਿਵਾਰਕ ਮੈਂਬਰ ਬਹੁਤ ਖੁਸ਼ ਹਨ ਤੇ ਯਸ਼ਿਕਾ ਦੇ ਬਹੁਤ ਸਾਰੇ ਸ਼ੁਭਚਿੰਤਕ ਆਪਣੀਆਂ ਵਧਾਈਆਂ ਦੇਣ ਲਈ ਉਨ੍ਹਾਂ ਦੇ ਘਰ ਆ ਰਹੇ ਹਨ। ਯਸ਼ਿਕਾ ਨੇ ਕਿਹ ਕਿ ਇਹ ਚੁਣੌਤੀਪੂਰਨ ਯਾਤਰਾ ਹੁਣੇ ਸ਼ੁਰੂ ਹੋਈ ਹੈ, ਉਸ ਦਾ ਅੰਤਮ ਸੁਪਨਾ ‘ਮਿਸ ਇੰਡੀਆ’ ਦਾ ਤਾਜ ਪ੍ਰਾਪਤ ਕਰਨ ਤੋਂ ਬਾਅਦ ‘ਮਿਸ ਵਰਲਡ’ ਦਾ ਖਿਤਾਬ ਜਿੱਤਣਾ ਹੈ, ਜਿਸ ਨਾਲ ਦੇਸ਼ ਦਾ ਮਾਣ ਵਧੇਗਾ।ਯਸ਼ਿਕਾ ਸ਼ਰਮਾ ਦੀ ਮਾਤਾ ਸਵੀਟੀ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ ਕਿ ਉਸ ਦੀ ਧੀ ਨੇ ਇਹ ਮਹੱਤਵਪੂਰਨ ਖਿਤਾਬ ਪ੍ਰਾਪਤ ਕੀਤਾ ਹੈ ਤੇ ਇਹ ਵੀ ਕਿਹਾ ਕਿ ਪੂਰਾ ਪਰਿਵਾਰ ਯਸ਼ਿਕਾ ਦੇ ਪਿੱਛੇ ਮਜ਼ਬੂਤੀ ਨਾਲ ਖੜ੍ਹਾ ਰਿਹਾ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਯਸ਼ਿਕਾ ਨੇ13 ਸਾਲ ਦੀ ਛੋਟੀ ਉਮਰ ‘ਚ ਮਾਡਲਿੰਗ ਸ਼ੁਰੂ ਕੀਤੀ ਸੀ ਤੇ ਉਸੇ ਸਾਲ ‘ਮਿਸ ਜਲੰਧਰ’ ਦਾ ਖਿਤਾਬ ਜਿੱਤਿਆ ਸੀ। ਉਦੋਂ ਤੋਂ ਉਹ ਕਈ ਹੋਰ ਖਿਤਾਬ ਜਿੱਤ ਚੁੱਕੀ ਹੈ।



Yashika sharma jalandhar became femina

local advertisement banners
Comments


Recommended News
Popular Posts
Just Now