May 1, 2026
ਅੱਤ ਦੀ ਗਰਮੀ ਕਾਰਨ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ
ਭਾਰਤ ਦਾ ਵੱਡਾ ਹਿੱਸਾ ਇਸ ਸਮੇਂ ਅੱਤ ਦੀ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਕੁਝ ਰਾਜਾਂ ਵਿੱਚ ਸਕੂਲ ਸਮੇਂ ਤੋਂ ਪਹਿਲਾਂ ਬੰਦ ਕਰ ਦਿੱਤੇ ਗਏ ਹਨ। ਵਧਦੇ ਤਾਪਮਾਨ ਕਾਰਨ ਕੁਝ ਰਾਜਾਂ ਨੇ ਜਾਂ ਤਾਂ ਸਕੂਲ ਦੇ ਸਮੇਂ ਵਿੱਚ ਸੋਧ ਕੀਤੀ ਹੈ ਜਾਂ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਜਲਦੀ ਸ਼ੁਰੂ ਕਰ ਦਿੱਤੀਆਂ ਹਨ। ਮੌਸਮ ਵਿਭਾਗ ਨੇ ਆਉਂਦੇ ਦਿਨਾਂ ਬਾਰੇ ਵੱਡੀ ਭਵਿੱਖਬਾਣੀ ਕੀਤੀ ਹੈ। ਪੰਜਾਬ ਵਿੱਚ ਵੀ ਮੌਸਮ ਦੇ ਤੇਵਰ ਲਗਾਤਾਰ ਬਦਲ ਰਹੇ ਹਨ। ਮੌਸਮ ਵਿਭਾਗ ਨੇ ਆਖਿਆ ਹੈ ਕਿ ਅਗਲੇ ਹਫਤੇ ਤੋਂ ਮੌਸਮ ਵਿਚ ਵੱਡਾ ਬਦਲਾਅ ਆਉਣ ਵਾਲਾ ਹੈ। ਪਾਰਾ ਇਕਦਮ ਸਿਖਰ ਵੱਲ ਜਾਵੇਗਾ। ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਸਿੱਖਿਆ ਡਾਇਰੈਕਟੋਰੇਟ ਦੇ ਅਕਾਦਮਿਕ ਕੈਲੰਡਰ ਦੇ ਅਨੁਸਾਰ ਦਿੱਲੀ ਦੇ ਸਕੂਲ11 ਮਈ ਤੋਂ30 ਜੂਨ2026 ਤੱਕ50 ਦਿਨਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਲਈ ਬੰਦ ਰਹਿਣਗੇ, ਅਤੇ1 ਜੁਲਾਈ2026 ਨੂੰ ਦੁਬਾਰਾ ਖੁੱਲ੍ਹਣਗੇ।
ਕਿਹੜੇ ਰਾਜ ਵਿੱਚ ਛੁੱਟੀਆਂ, ਕਦੋਂ ਸ਼ੁਰੂ ਹੋਣਗੀਆਂ?
ਉੱਤਰ ਪ੍ਰਦੇਸ਼ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ20 ਮਈ ਤੋਂ15 ਜੂਨ ਤੱਕ ਸ਼ੁਰੂ ਹੋਣਗੀਆਂ। ਤੇਜ਼ ਗਰਮੀ ਦੇ ਕਾਰਨ ਕਈ ਰਾਜਾਂ ਨੇ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ: ਨੋਇਡਾ ਅਤੇ ਗਾਜ਼ੀਆਬਾਦ: ਸਵੇਰੇ7:30 ਵਜੇ ਤੋਂ ਦੁਪਹਿਰ12:00 ਵਜੇ, ਝਾਰਖੰਡ: ਸਵੇਰੇ7:00 ਵਜੇ ਤੋਂ11:30 ਵਜੇ, ਪਟਨਾ (ਬਿਹਾਰ): ਸਵੇਰੇ11:30 ਵਜੇ, ਮਹਾਰਾਸ਼ਟਰ: ਸਵੇਰੇ7:00 ਵਜੇ ਤੋਂ11:15 ਵਜੇ, ਰਾਜਸਥਾਨ: ਸਵੇਰੇ7:30 ਵਜੇ ਤੋਂ ਦੁਪਹਿਰ12:00 ਵਜੇ ਤੱਕ।
advertisement
ਕੁਝ ਰਾਜਾਂ ਨੇ ਪਹਿਲਾਂ ਹੀ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਓਡੀਸ਼ਾ ਵਿਚ27 ਅਪ੍ਰੈਲ ਤੋਂ ਛੁੱਟੀਆਂ ਸ਼ੁਰੂ ਹੋ ਗਈਆਂ ਹਨ। ਛੱਤੀਸਗੜ੍ਹ ਵਿਚ20 ਅਪ੍ਰੈਲ ਤੋਂ15 ਜੂਨ ਅਤੇ ਪੱਛਮੀ ਬੰਗਾਲ ਵਿਚ22 ਅਪ੍ਰੈਲ (ਦਾਰਜੀਲਿੰਗ ਜ਼ਿਲ੍ਹੇ ਨੂੰ ਛੱਡ ਕੇ) ਤੋਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ।
School holiday schedule