ED ਰੇਡ ਮਾਮਲੇ ’ਚ ਅਮਨ ਅਰੋੜਾ ਦਾ ਵੱਡਾ ਬਿਆਨ: “ਇੱਕ ਪੈਸਾ ਵੀ ਸਾਬਤ ਹੋਇਆ ਤਾਂ ਸਿਆਸਤ ਛੱਡ ਦਿਆਂਗਾ”    ਸ੍ਰੀ ਅਕਾਲ ਤਖ਼ਤ ਪਹੁੰਚੇ ਸੰਧਵਾਂ, ਬੇਅਦਬੀ ਕਰਨ ਵਾਲਿਆਂ ਲਈ ਕੜੀਆਂ ਸਜ਼ਾਵਾਂ ਦੀ ਵਕਾਲਤ    ਪੰਜਾਬ ਬੋਰਡ ਨੇ 10ਵੀਂ ਤੇ 12ਵੀਂ ਦੇ ਨਤੀਜਿਆਂ ਦੀਆਂ ਤਾਰੀਖਾਂ ਕੀਤੀਆਂ ਜਾਰੀ, ਹੈਲਪਲਾਈਨ ਨੰਬਰ ਵੀ ਜਾਰੀ    ਵੀਜ਼ਾ ਖਤਮ ਹੋਣ ‘ਤੇ ਵੀ ਨਹੀਂ ਛੱਡਣਾ ਪਵੇਗਾ ਕੈਨੇਡਾ! ਇਮੀਗ੍ਰੇਸ਼ਨ ਦੇ ਨਵੇਂ ਨਿਯਮਾਂ ਨਾਲ ਪੰਜਾਬੀਆਂ ਨੂੰ ਵੱਡੀ ਰਾਹਤ    ED ਨੇ ਰੇਡ ਦੌਰਾਨ 1 ਕਰੋੜ ਦੀ ਨਕਦੀ ਜ਼ਬਤ, AAP ਪ੍ਰਧਾਨ ਅਮਨ ਅਰੋੜਾ ਦਾ ਨੇੜਲਾ ਸਾਥੀ ਵੀ ਧੋਖਾਧੜੀ 'ਚ ਸ਼ਾਮਲ    ਲੁਧਿਆਣਾ ਦੇ ਪ੍ਰਾਪਰਟੀ ਡੀਲਰ ਨੇ ਕੀਤੀ ਖ਼ੁਦਕੁਸ਼ੀ, ਮੌਤ ਤੋਂ ਪਹਿਲਾਂ ਵੀਡੀਓ ਬਣਾ 11 ਲੋਕਾਂ ਦੇ ਖੋਲ੍ਹੇ ਰਾਜ਼    ਕਮਲ ਕੌਰ ਭਾਬੀ ਕਤਲ ਕੇਸ ‘ਚ ਵੱਡਾ ਖੁਲਾਸਾ: 5ਵੇਂ ਮੁਲਜ਼ਮ ਦੀ ਪਛਾਣ, ਮਹਿਰੋਂ ਨੂੰ ਵਿਦੇਸ਼ ਭਜਾਉਣ ‘ਚ ਸੀ ਹੱਥ     MP ਅੰਮ੍ਰਿਤਪਾਲ ਸਿੰਘ ‘ਤੇ ਲਾਏ ਚਾਰਜਾਂ ਨੂੰ ਡਿਸਚਾਰਜ ਕਰਨ ਦੀ ਮੰਗ, ਅੰਮ੍ਰਿਤਸਰ ਕੋਰਟ ‘ਚ ਅਰਜ਼ੀ ਦਾਇਰ    ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਜਾਨੋਂ ਮਾਰਨ ਦੀ ਧਮਕੀ    ਐਮਐਸ ਬਿੱਟਾ ਦਾ ਵੱਡਾ ਦਾਅਵਾ: ਭੁੱਲਰ ਦੀ ਫਾਂਸੀ ਰੋਕਣ ਲਈ ਪ੍ਰਕਾਸ਼ ਬਾਦਲ ਨੇ ਕੀਤਾ ਸੀ ਫੋਨ   
ਵੀਜ਼ਾ ਖਤਮ ਹੋਣ ‘ਤੇ ਵੀ ਨਹੀਂ ਛੱਡਣਾ ਪਵੇਗਾ ਕੈਨੇਡਾ! ਇਮੀਗ੍ਰੇਸ਼ਨ ਦੇ ਨਵੇਂ ਨਿਯਮਾਂ ਨਾਲ ਪੰਜਾਬੀਆਂ ਨੂੰ ਵੱਡੀ ਰਾਹਤ
May 7, 2026
Punjabis-Can-Now-Stay-In-Canada-

ਵੀਜ਼ਾ ਖਤਮ ਹੋਣ ‘ਤੇ ਵੀ ਨਹੀਂ ਛੱਡਣਾ ਪਵੇਗਾ ਕੈਨੇਡਾ! ਇਮੀਗ੍ਰੇਸ਼ਨ ਦੇ ਨਵੇਂ ਨਿਯਮਾਂ ਨਾਲ ਪੰਜਾਬੀਆਂ ਨੂੰ ਵੱਡੀ ਰਾਹਤ




ਕੈਨੇਡਾ ਵਿੱਚ ਰਹਿ ਰਹੇ ਪੰਜਾਬੀਆਂ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ (IRCC) ਵੱਲੋਂ ਨਵੇਂ ਨਿਯਮ ਲਾਗੂ ਕੀਤੇ ਗਏ ਹਨ, ਜਿਨ੍ਹਾਂ ਨਾਲ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਖਤਮ ਹੋਣ ਤੋਂ ਬਾਅਦ ਵੀ ਲੋਕ ਕੈਨੇਡਾ ਵਿੱਚ ਕਾਨੂੰਨੀ ਤੌਰ ‘ਤੇ ਰਹਿ ਸਕਣਗੇ।

ਨਵੇਂ ਨਿਯਮਾਂ ਮੁਤਾਬਕ, 1 ਮਈ2026 ਤੋਂ ਜਿਨ੍ਹਾਂ ਲੋਕਾਂ ਦਾ ਵਰਕ ਜਾਂ ਸਟੱਡੀ ਪਰਮਿਟ ਖਤਮ ਹੋ ਜਾਵੇਗਾ, ਉਹ90 ਦਿਨਾਂ ਦੇ ਅੰਦਰ “ਵਿਜ਼ਿਟਰ ਰਿਕਾਰਡ” ਲਈ ਅਰਜ਼ੀ ਦੇ ਸਕਣਗੇ। ਇਸ ਨਾਲ ਉਨ੍ਹਾਂ ਨੂੰ ਤੁਰੰਤ ਆਪਣੇ ਦੇਸ਼ ਵਾਪਸ ਜਾਣ ਦੀ ਲੋੜ ਨਹੀਂ ਰਹੇਗੀ ਅਤੇ ਉਹ ਕੈਨੇਡਾ ਵਿੱਚ ਲੀਗਲ ਸਟੇਟਸ ਨਾਲ ਰਹਿ ਸਕਣਗੇ।

ਹਾਲਾਂਕਿ, IRCC ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਨਵਾਂ ਵਿਜ਼ਿਟਰ ਰਿਕਾਰਡ ਮਨਜ਼ੂਰ ਹੋਣ ਤੱਕ ਸੰਬੰਧਿਤ ਵਿਅਕਤੀ ਨੂੰ ਆਪਣਾ ਕੰਮ ਜਾਂ ਪੜ੍ਹਾਈ ਰੋਕਣੀ ਪਵੇਗੀ। ਇਸ ਪ੍ਰਕਿਰਿਆ ਲਈ346.25 ਡਾਲਰ ਦੀ ਫੀਸ ਰੱਖੀ ਗਈ ਹੈ।

ਪਹਿਲਾਂ, ਪਰਮਿਟ ਖਤਮ ਹੋਣ ਤੋਂ ਬਾਅਦ ਲੋਕਾਂ ਨੂੰ ਉਸੇ ਕੈਟਾਗਰੀ ਵਿੱਚ ਸਟੇਟਸ ਰੀਸਟੋਰ ਕਰਵਾਉਣਾ ਪੈਂਦਾ ਸੀ ਅਤੇ ਜੇ ਨਵੀਂ ਨੌਕਰੀ ਜਾਂ ਨਵਾਂ ਕੋਰਸ ਨਾ ਮਿਲਦਾ ਤਾਂ ਵਾਪਸ ਆਪਣੇ ਦੇਸ਼ ਜਾਣਾ ਮਜਬੂਰੀ ਬਣ ਜਾਂਦੀ ਸੀ। ਹੁਣ ਨਵੇਂ ਨਿਯਮਾਂ ਨਾਲ ਹਜ਼ਾਰਾਂ ਵਿਦਿਆਰਥੀਆਂ ਅਤੇ ਵਰਕਰਾਂ ਨੂੰ ਵੱਡੀ ਰਾਹਤ ਮਿਲੇਗੀ।

ਇਸ ਦੇ ਨਾਲ ਹੀ ਕੈਨੇਡਾ ਸਰਕਾਰ ਨੇ “ਇਨ-ਕੈਨੇਡਾ ਵਰਕਰਜ਼ ਇਨੀਸ਼ੀਏਟਿਵ” ਤਹਿਤ33 ਹਜ਼ਾਰ ਵਰਕਰਾਂ ਨੂੰ ਪਰਮਾਨੈਂਟ ਰੈਜੀਡੈਂਸ (PR) ਦੇਣ ਦਾ ਵੀ ਫੈਸਲਾ ਕੀਤਾ ਹੈ। ਇਹ ਉਹ ਲੋਕ ਹਨ ਜੋ ਛੋਟੇ ਕਸਬਿਆਂ ਅਤੇ ਪੇਂਡੂ ਖੇਤਰਾਂ ਵਿੱਚ ਕੰਮ ਕਰਕੇ ਕੈਨੇਡੀਅਨ ਅਰਥਵਿਵਸਥਾ ਵਿੱਚ ਯੋਗਦਾਨ ਪਾ ਰਹੇ ਹਨ। ਕੈਨੇਡਾ ਵਿੱਚ ਮਜ਼ਦੂਰਾਂ ਦੀ ਘਾਟ ਨੂੰ ਦੇਖਦੇ ਹੋਏ ਇਹ ਕਦਮ ਅਹਿਮ ਮੰਨਿਆ ਜਾ ਰਿਹਾ ਹੈ।


Punjabis Can Now Stay In Canada Even After Visa Expiry

local advertisement banners
Comments


Recommended News
Popular Posts
Just Now