May 8, 2026
ED ਰੇਡ ਮਾਮਲੇ ’ਚ ਅਮਨ ਅਰੋੜਾ ਦਾ ਵੱਡਾ ਬਿਆਨ: “ਇੱਕ ਪੈਸਾ ਵੀ ਸਾਬਤ ਹੋਇਆ ਤਾਂ ਸਿਆਸਤ ਛੱਡ ਦਿਆਂਗਾ”
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਮਨ ਅਰੋੜਾ ਈਡੀ ਦੀ ਜਾਂਚ ਵਿੱਚ ਫਸ ਗਏ ਹਨ। ਆਪਣੇ ’ਤੇ ਲੱਗੇ ਇਲਜ਼ਾਮਾਂ ਬਾਰੇ ਸਪੱਸ਼ਟੀਕਰਨ ਦਿੰਦਿਆਂ ਅਰੋੜਾ ਨੇ ਕਿਹਾ ਕਿ ਮੈਨੂੰ ਬਦਨਾਮ ਕਰਨ ਲਈ ਰੇਡ ’ਚ ਬੇਵਜ੍ਹਾ ਮੇਰਾ ਨਾਮ ਜੋੜਿਆ ਗਿਆ ਹੈ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੇਰੇ ਬਾਰੇ ਕੂੜ ਪ੍ਰਚਾਰ ਕੀਤਾ ਗਿਆ ਹੈ। ਉਨ੍ਹਾਂ ਨੇ ਈਡੀ ਉੱਤੇ ਇਲਜ਼ਾਮ ਲਗਾਇਆ ਕਿ ਏਜੰਸੀ ਨੇ ਪਹਿਲਾਂ ਛਾਪਿਆਂ ਬਾਰੇ ਦੋ ਪ੍ਰੈੱਸ ਨੋਟ ਜਾਰੀ ਕੀਤੇ ਸਨ, ਜਿਨ੍ਹਾਂ ਵਿੱਚ ਉਨ੍ਹਾਂ ਦਾ ਨਾਮ ਨਹੀਂ ਸੀ। ਬਾਅਦ ਵਿੱਚ ਉਨ੍ਹਾਂ ਦਾ ਨਾਮ ਜੋੜਿਆ ਗਿਆ, ਜੋ ਰਾਜਨੀਤਿਕ ਬਦਨਾਮੀ ਦੀ ਕੋਸ਼ਿਸ਼ ਹੈ।
ਉਨ੍ਹਾਂ ਈਡੀ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਕਿ ਜੇਕਰ ਏਜੰਸੀ ਉਨ੍ਹਾਂ ਤੱਕ ਪਹੁੰਚਣਾ ਚਾਹੁੰਦੀ ਹੈ ਤਾਂ ਫ਼ੋਨ ਕਰਕੇ ਪੁੱਛਗਿੱਛ ਕਰੇ। ਉਨ੍ਹਾਂ ਕਿਹਾ, “ਮੇਰਾ ਮੋਬਾਈਲ ਫੋਨ ਚੈੱਕ ਕਰ ਲਓ, ਮੈਂ ਕਿਸੇ ਵੀ ਬੇਨਿਯਮੀ ਵਿੱਚ ਸ਼ਾਮਲ ਨਹੀਂ ਹਾਂ।”ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਸਿਆਸਤ ਵਿੱਚ31 ਸਾਲ ਹੋ ਗਏ ਹਨ ਅਤੇ ਇਹ ਸਭ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਸਾਫ਼ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਉੱਤੇ ਕੋਈ ਇਲਜ਼ਾਮ ਸਾਬਤ ਹੋ ਗਿਆ ਤਾਂ ਉਹ ਸਿਆਸਤ ਛੱਡ ਦੇਣਗੇ। ਦੱਸ ਦਈਏ ਕਿ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਗੌਰਵ ਧੀਰ ਨਾਮਕ ਵਿਅਕਤੀ ਉੱਤੇ ਛਾਪੇ ਮਾਰੇ ਹਨ ਅਤੇ ਉਸ ਨੂੰ ਅਮਨ ਅਰੋੜਾ ਦਾ ਕਰੀਬੀ ਦੱਸਿਆ ਹੈ।
Aman Arora