ਕਾਂਗੋ ਵਿੱਚ ਇਬੋਲਾ ਵਾਇਰਸ ਕਾਰਨ 131 ਲੋਕਾਂ ਦੀ ਮੌਤ, 513 ਸ਼ੱਕੀ ਮਾਮਲੇ: ਸਿਹਤ ਮੰਤਰਾਲਾ    ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਈਕਲ 'ਤੇ ਸਵਾਰ ਹੋ ਕੇ ਸਿਹਤਮੰਦ ਜੀਵਨ ਸ਼ੈਲੀ ਦਾ ਦਿੱਤਾ ਸੰਦੇਸ਼    ਚੰਡੀਗੜ੍ਹ ‘ਚ ਐਨਕਾਊਂਟਰ, ਗੋਪੀ ਨਿੱਜਰ ਕਤਲਕਾਂਡ ਦੇ 3 ਮੁਲਜ਼ਮ ਗ੍ਰਿਫ਼ਤਾਰ    ਲੁਧਿਆਣਾ ‘ਚ ਪੰਜਾਬੀ ਗਾਇਕਾ ਦਾ ਕਤਲ, ਪੁਲਿਸ ਨੇ ਨੀਲੋ ਨਹਿਰ ‘ਚੋਂ ਦੇਹ ਕੀਤੀ ਬਰਾਮਦ    ਚੰਡੀਗੜ੍ਹ ‘ਚ ਕੈਪਟਨ ਅਮਰਿੰਦਰ ਸਿੰਘ ਦੇ ਘਰ ਪਹੁੰਚੇ ਡੇਰਾ ਬਿਆਸ ਮੁਖੀ, ਧੀ ਜੈ ਇੰਦਰ ਕੌਰ ਨੇ ਪ੍ਰਗਟਾਈ ਖੁਸ਼ੀ    ED ਨੇ ‘ਆਪ’ ਆਗੂ ਦੀਪਕ ਸਿੰਗਲਾ ਨੂੰ ਕੀਤਾ ਗ੍ਰਿਫਤਾਰ, ਕੇਜਰੀਵਾਲ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ    ਭਾਰਤੀ ਫੌਜ ‘ਚ ਅਗਨੀਵੀਰ ਭਰਤੀ ਪ੍ਰੀਖਿਆ ਦਾ ਸ਼ੈਡਿਊਲ ਜਾਰੀ, 1 ਜੂਨ ਤੋਂ 206 ਸ਼ਹਿਰਾਂ ‘ਚ ਆਨਲਾਈਨ ਪ੍ਰੀਖਿਆ    ਗ੍ਰਿਫ਼ਤਾਰੀ ਦੇ ਅਧਾਰ ਨਾ ਦੱਸਣ ’ਤੇ ਅਕਾਲੀ ਆਗੂ ਜਸਕਰਨਜੀਤ ਸਿੰਘ ਦੀ ਗ੍ਰਿਫ਼ਤਾਰੀ ਗੈਰ ਕਾਨੂੰਨੀ ਕਰਾਰ    ਵਿਧਾਇਕ ਰਮਨ ਅਰੋੜਾ ਨੇ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਸੁਰੱਖਿਆ ਵਾਪਸ ਕੀਤੀ    QR ਕੋਡ ਨਾਲ ਰਿਸ਼ਵਤ ਲੈਂਦੇ ਵਾਇਰਲ ਹੋਇਆ ਟਰੈਫਿਕ ਪੁਲਿਸ ਮੁਲਾਜ਼ਮ   
ਲੁਧਿਆਣਾ ‘ਚ ਪੰਜਾਬੀ ਗਾਇਕਾ ਦਾ ਕਤਲ, ਪੁਲਿਸ ਨੇ ਨੀਲੋ ਨਹਿਰ ‘ਚੋਂ ਦੇਹ ਕੀਤੀ ਬਰਾਮਦ
May 19, 2026
Singer-murdered

ਲੁਧਿਆਣਾ ‘ਚ ਪੰਜਾਬੀ ਗਾਇਕਾ ਦਾ ਕਤਲ, ਪੁਲਿਸ ਨੇ ਨੀਲੋ ਨਹਿਰ ‘ਚੋਂ ਦੇਹ ਕੀਤੀ ਬਰਾਮਦ


ਲੁਧਿਆਣਾ ਵਿੱਚ ਇੱਕ ਅਜਿਹੀ ਖ਼ੌਫ਼ਨਾਕ ਕਹਾਣੀ ਸਾਹਮਣੇ ਆਈ ਹੈ ਜਿਸ ਨੇ ਇਸ਼ਕ, ਜਨੂੰਨ ਅਤੇ ਬਦਲੇ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਪੰਜਾਬੀ ਗਾਇਕਾ ਅਤੇ ਮੇਕਅਪ ਆਰਟਿਸਟ (Makeup artist) ਇੰਦਰ ਕੌਰ ਉਰਫ਼ ਯਸ਼ਿੰਦਰ ਕੌਰ ਦੀ6 ਦਿਨਾਂ ਤੋਂ ਚੱਲ ਰਹੀ ਤਲਾਸ਼ ਅੱਜ ਸਵੇਰੇ11 ਵਜੇ ਉਸ ਵੇਲੇ ਇੱਕ ਬੇਹੱਦ ਦਰਦਨਾਕ ਮੋੜ'ਤੇ ਖ਼ਤਮ ਹੋਈ, ਜਦੋਂ ਨੀਲੋ ਨਹਿਰ ਵਿੱਚੋਂ ਉਸਦੀ ਡੈੱਡ ਬੌਡੀ (Dead body) ਬਰਾਮਦ ਹੋਈ। ਇਹ ਸਸਪੈਂਸ ਉਸ ਵੇਲੇ ਸ਼ੁਰੂ ਹੋਇਆ ਜਦੋਂ13 ਮਈ ਦੀ ਸ਼ਾਮ ਨੂੰ29 ਸਾਲਾ ਇੰਦਰ ਕੌਰ ਆਪਣੀ ਵਾਈਟ ਫੋਰਡ ਫਿਗੋ (White Ford Figo) ਕਾਰ ਵਿੱਚ ਘਰ ਦਾ ਰਾਸ਼ਨ ਲੈਣ ਬਾਜ਼ਾਰ ਗਈ ਸੀ ਪਰ ਮੁੜ ਕਦੇ ਵਾਪਸ ਨਹੀਂ ਪਰਤੀ। ਪਰਿਵਾਰ ਵੱਲੋਂ ਕੀਤੀ ਗਈ ਜਾਂਚ ਵਿੱਚ ਜੋ ਸੱਚ ਸਾਹਮਣੇ ਆਇਆ, ਉਸ ਨੇ ਪੁਲਿਸ ਦੇ ਵੀ ਹੋਸ਼ ਉਡਾ ਦਿੱਤੇ।

ਇਸ ਪੂਰੀ ਸਾਜ਼ਿਸ਼ ਦਾ ਮਾਸਟਰਮਾਈਂਡ (Mastermind) ਸੁਖਵਿੰਦਰ ਸਿੰਘ ਉਰਫ਼ ਸੁੱਖਾ ਨਾਮ ਦਾ ਇੱਕ ਸ਼ਖਸ ਹੈ, ਜੋ ਮੂਲ ਰੂਪ ਵਿੱਚ ਮੋਗਾ ਦਾ ਹੈ ਪਰ ਕੈਨੇਡਾ ਵਿੱਚ ਰਹਿੰਦਾ ਹੈ। ਇੰਦਰ ਅਤੇ ਸੁੱਖਾ ਦੀ ਮੁਲਾਕਾਤ ਤਿੰਨ ਸਾਲ ਪਹਿਲਾਂ ਇੰਸਟਾਗ੍ਰਾਮ (Instagram) 'ਤੇ ਹੋਈ ਸੀ ਅਤੇ ਉਹ ਦੋਸਤ ਬਣ ਗਏ ਸਨ। ਸੁੱਖਾ ਇੰਦਰ'ਤੇ ਮੈਰਿਜ (Marriage) ਕਰਨ ਦਾ ਲਗਾਤਾਰ ਪ੍ਰੈਸ਼ਰ ਬਣਾ ਰਿਹਾ ਸੀ, ਪਰ ਜਿਵੇਂ ਹੀ ਇੰਦਰ ਨੂੰ ਪਤਾ ਲੱਗਾ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਉਸਦੇ ਬੱਚੇ ਵੀ ਹਨ, ਤਾਂ ਉਸਨੇ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਹੀ ਇਨਕਾਰ ਸੁੱਖਾ ਦੇ ਦਿਲ ਵਿੱਚ ਨਫ਼ਰਤ ਅਤੇ ਈਰਖਾ ਦੀ ਅੱਗ ਬਣ ਗਿਆ, ਜਿਸ ਦਾ ਬਦਲਾ ਲੈਣ ਲਈ ਉਸ ਨੇ ਇੱਕ ਇੰਟਰਨੈਸ਼ਨਲ ਪਲਾਨ (International plan) ਤਿਆਰ ਕੀਤਾ।

ਕਤਲ ਦੀ ਇਸ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦੇਣ ਲਈ ਸੁੱਖਾ ਕੈਨੇਡਾ ਤੋਂ ਸਿੱਧਾ ਪੰਜਾਬ ਨਹੀਂ ਆਇਆ, ਬਲਕਿ ਪੁਲਿਸ ਦੀਆਂ ਨਜ਼ਰਾਂ ਤੋਂ ਬਚਣ ਲਈ ਨੇਪਾਲ ਦੇ ਰਸਤੇ ਪੰਜਾਬ ਪਹੁੰਚਿਆ।13 ਮਈ ਦੀ ਰਾਤ ਨੂੰ ਉਸਨੇ ਆਪਣੇ ਪਿਤਾ ਪ੍ਰੀਤਮ ਸਿੰਘ, ਦੋਸਤ ਕਰਮਜੀਤ ਸਿੰਘ ਅਤੇ ਕੁਝ ਹੋਰ ਸਾਥੀਆਂ ਨਾਲ ਮਿਲ ਕੇ ਮੋਗਾ ਤੋਂ ਦੋ ਟੈਕਸੀਆਂ ਹਾਇਰ (Hire) ਕੀਤੀਆਂ ਅਤੇ ਲੁਧਿਆਣਾ ਪਹੁੰਚ ਕੇ ਇੰਦਰ ਕੌਰ ਨੂੰ ਗਨ ਪੁਆਇੰਟ (Gunpoint) 'ਤੇ ਅਗਵਾ ਕਰ ਲਿਆ। ਇਸ ਤੋਂ ਬਾਅਦ ਨਹਿਰ ਦੇ ਕੰਢੇ ਲਿਜਾ ਕੇ ਬੇਰਹਿਮੀ ਨਾਲ ਉਸਦਾ ਮਰਡਰ (Murder) ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਪਾਣੀ ਵਿੱਚ ਵਹਾ ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਮੁਲਜ਼ਮ ਉਸੇ ਨੇਪਾਲ ਦੇ ਰਸਤੇ ਰਾਤੋ-ਰਾਤ ਵਾਪਸ ਕੈਨੇਡਾ ਫਰਾਰ ਹੋ ਗਿਆ।

ਮ੍ਰਿਤਕਾ ਦੇ ਮਾਤਾ-ਪਿਤਾ ਅਤੇ ਦੋ ਭਰਾ ਕੋਰੀਆ ਵਿੱਚ ਰਹਿੰਦੇ ਹਨ, ਜਦਕਿ ਇੱਥੇ ਰਹਿਣ ਵਾਲੇ ਉਸਦੇ ਭਰਾ ਜੋਤਿੰਦਰ ਸਿੰਘ ਨੇ ਇਸ ਸਾਰੇ ਮਾਮਲੇ ਦਾ ਖੁਲਾਸਾ ਕੀਤਾ। ਜਮਾਲਪੁਰ ਪੁਲਿਸ ਸਟੇਸ਼ਨ ਦੇ ਐਸਐਚਓ (SHO) ਬਲਬੀਰ ਸਿੰਘ ਨੇ ਦੱਸਿਆ ਕਿ ਨਹਿਰ ਵਿੱਚੋਂ ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਨੇ ਉਸਦੀ ਸ਼ਨਾਖਤ ਕਰ ਲਈ ਹੈ ਅਤੇ ਬੌਡੀ ਨੂੰ ਪੋਸਟਮਾਰਟਮ (Postmortem) ਲਈ ਸਮਰਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਹੁਣ ਇਸ ਹਾਈ-ਪ੍ਰੋਫਾਈਲ ਇੰਟਰਨੈਸ਼ਨਲ ਕ੍ਰਾਈਮ (International crime) ਦੀ ਗੰਭੀਰਤਾ ਨਾਲ ਇਨਵੈਸਟੀਗੇਸ਼ਨ ਕਰ ਰਹੀ ਹੈ ਤਾਂ ਜੋ ਕੈਨੇਡਾ ਭੱਜ ਚੁੱਕੇ ਕਾਤਲ ਨੂੰ ਕਾਨੂੰਨ ਦੇ ਸ਼ਿਕੰਜੇ ਵਿੱਚ ਲਿਆਂਦਾ ਜਾ ਸਕੇ।

Singer murdered

local advertisement banners
Comments


Recommended News
Popular Posts
Just Now