ਸੰਗਰੂਰ : ਵਿਆਹ ਪ੍ਰੋਗਰਾਮ ਦਾ ਖਾਣਾ ਖਾਣ ਨਾਲ ਸੈਂਕੜੇ ਲੋਕਾਂ ਦੀ ਵਿਗੜੀ ਤਬੀਅਤ, ਹਸਪਤਾਲ ਭਰਤੀ
May 27, 2026
ਸੰਗਰੂਰ : ਵਿਆਹ ਪ੍ਰੋਗਰਾਮ ਦਾ ਖਾਣਾ ਖਾਣ ਨਾਲ ਸੈਂਕੜੇ ਲੋਕਾਂ ਦੀ ਵਿਗੜੀ ਤਬੀਅਤ, ਹਸਪਤਾਲ ਭਰਤੀ
ਸੰਗਰੂਰ ਵਿਚ ਵਿਆਹ ਸਮਾਗਮ ਵਿਚ ਖਾਣਾ ਖਾਣ ਮਗਰੋਂ250 ਲੋਕ ਬੀਮਾਰ ਹੋ ਗਏ। ਸਮਾਰੋਹ ਵਿਚ ਜਿਸ ਨੇ ਵੀ ਖਾਣਾ ਖਾਧਾ ਅਚਾਨਕ ਉਸ ਨੂੰ ਉਲਟੀ ਦਸਤ ਹੋਣ ਲੱਗ ਗਏ। ਇਸ ਦੇ ਬਾਅਦ81 ਲੋਕਾਂ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਹੋ ਗਏ। ਇਸ ਦੇ ਬਾਅਦ ਕੁਝ ਲੋਕ ਹਰਿਆਣਾ ਵਿਚ ਫਤਿਆਬਾਦ ਵਿਚ ਟੋਹਾਣਾ ਵਿਚ ਵੀ ਭਰਤੀ ਹੋਏ।
ਸਿਹਤ ਵਿਭਾਗ ਨੇ ਵਿਆਹ ਸਮਾਰੋਹ ਵਿਚ ਪਰੋਸੇ ਗਏ ਖਾਣੇ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸਰਕਾਰੀ ਹਸਪਤਾਲ ਵਿਚ81 ਲੋਕ ਇਲਾਜ ਲਈ ਪਹੁੰਚ ਗਏ। ਬੀਮਾਰ ਲੋਕਾਂ ਦਾ ਕਹਿਣਾ ਹੈ ਕਿ ਕਈ ਲੋਕ ਹਰਿਆਣਾ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਵੀ ਦਾਖਲ ਹਨ। ਸੂਚਨਾ ਮਿਲਦੇ ਹੀ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਮੌਕੇ ‘ਤੇ ਪਹੁੰਚੇ।
ਪੰਜਾਬ ਸਰਕਾਰ ਦੇ ਮੰਤਰੀ ਬਰਿੰਦਰ ਗੋਇਲ ਵੀ ਮੌਕੇ ‘ਤੇ ਪਹੁੰਚੇ ਤੇ ਉਨ੍ਹਾਂ ਨੇ ਬੀਮਾਰ ਲੋਕਾਂ ਦਾ ਹਾਲ-ਚਾਲ ਜਾਣਿਆ। ਲੋਕਾਂ ਨੇ ਦੱਸਿਆ ਕਿ ਇਹ ਸਮਾਗਮ ਦੁਪਹਿਰ ਨੂੰ ਮੂਣਕ ਵਿਚ ਇਕ ਧਰਮਸ਼ਾਲਾ ਵਿਚ ਸੀ।
Hundreds Fall Ill After Consuming
Comments
Recommended News
Popular Posts
Just Now