'ਜਾਖੜ ਸਾਹਿਬ, ਹੁਣ ਕੀ ਕਹੋਗੇ?': ਕੇਵਲ ਢਿੱਲੋਂ ਦੀ ਨਿਯੁਕਤੀ 'ਤੇ ਰੰਧਾਵਾ ਨੇ ਪੁਰਾਣਾ ਬਿਆਨ ਯਾਦ ਕਰਵਾ ਕੇ ਘੇਰਿਆ ਜਾਖੜ, ਸ਼ਰੇਆਮ ਆਖ'ਤੀ ਇਹ ਗੱਲ    ਸੁਨੰਦਾ ਸ਼ਰਮਾ ਦੇ ਨਵੇਂ ਗੀਤ ‘ਜੋਗੀ’ ‘ਤੇ ਵਿਵਾਦ, 1.8m ਵਿਊਜ਼ ਮਗਰੋਂ ਯੂਟਿਊਬ ਤੋਂ ਹਟਾਇਆ ਗਿਆ ਸੌਂਗ    ਬੀਜੇਪੀ ਨੇ ਖੇਡਿਆ ਸਿੱਖ ਚਿਹਰੇ ‘ਤੇ ਦਾਅ,ਕੇਵਲ ਸਿੰਘ ਢਿੱਲੋਂ ਬਣੇ BJP ਪੰਜਾਬ ਦੇ ਨਵੇਂ ਪ੍ਰਧਾਨ    ਭਾਰਤ ਪਹੁੰਚਿਆ ਇਬੋਲਾ ਵਾਇਰਸ, ਯੂਗਾਂਡਾ ਤੋਂ ਬੰਗਲੁਰੂ ਪਹੁੰਚੀ ਇੱਕ ਔਰਤ ਵਿੱਚ ਦਿਖਾਈ ਦਿੱਤੇ ਲੱਛਣ    ਸੰਗਰੂਰ : ਵਿਆਹ ਪ੍ਰੋਗਰਾਮ ਦਾ ਖਾਣਾ ਖਾਣ ਨਾਲ ਸੈਂਕੜੇ ਲੋਕਾਂ ਦੀ ਵਿਗੜੀ ਤਬੀਅਤ, ਹਸਪਤਾਲ ਭਰਤੀ    ਫਰੀਦਕੋਟ ‘ਚ SIR ਦੀਆਂ ਤਿਆਰੀਆਂ ਸ਼ੁਰੂ, ਪ੍ਰੀ-SIR ਵਿੱਚ 84.36% ਵੋਟਰਾਂ ਦੀ ਮੈਪਿੰਗ; DC ਵੱਲੋਂ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ    SDM ਫਿਰੋਜ਼ਪੁਰ ਨੇ SSP ਨੂੰ ਲਿਖਿਆ ਪੱਤਰ, ਚੋਣ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਵਾਲਿਆਂ ‘ਤੇ FIR ਦਰਜ ਕਰਨ ਦੀ ਮੰਗ    ਮਾਨਸਾ ਜ਼ਿਲ੍ਹਾ ਪਰਿਸ਼ਦ ਦੇ ਨਵੇਂ ਚੇਅਰਮੈਨ ਚੁਸ਼ਪਿੰਦਰਬੀਰ ਚਹਿਲ ਦੀ ਤਾਜਪੋਸ਼ੀ, ਸਮਾਗਮ 'ਚ ਪਹੁੰਚੇ CM ਮਾਨ ਦੇ ਮਾਤਾ ਤੇ ਕੈਬਨਿਟ ਮੰਤਰੀ    ਏਸ਼ੀਆਈ ਖੇਡਾਂ 'ਚ ਭਾਰਤ ਨੂੰ ਪਹਿਲਾ ਸ਼ੂਟਿੰਗ ਸੋਨ ਤਮਗਾ ਦਿਵਾਉਣ ਵਾਲੇ ਰਣਧੀਰ ਸਿੰਘ ਦਾ ਦੇਹਾਂਤ; ਖੇਡ ਜਗਤ 'ਚ ਸੋਗ    ਅਰਸ਼ਦੀਪ ਸਿੰਘ ਨੇ ਇੰਸਟਾਗ੍ਰਾਮ ਤੋਂ ਹਟਾਈਆਂ 200 ਤੋਂ ਵੱਧ ਪੋਸਟਾਂ, ਕੋਹਲੀ ਵਾਲੀ ਰੀਲ ਵੀ ਗਾਇਬ!   
ਸੁਨੰਦਾ ਸ਼ਰਮਾ ਦੇ ਨਵੇਂ ਗੀਤ ‘ਜੋਗੀ’ ‘ਤੇ ਵਿਵਾਦ, 1.8m ਵਿਊਜ਼ ਮਗਰੋਂ ਯੂਟਿਊਬ ਤੋਂ ਹਟਾਇਆ ਗਿਆ ਸੌਂਗ
May 28, 2026
-sunanda-sharmas

ਸੁਨੰਦਾ ਸ਼ਰਮਾ ਦੇ ਨਵੇਂ ਗੀਤ ‘ਜੋਗੀ’ ‘ਤੇ ਵਿਵਾਦ, 1.8m ਵਿਊਜ਼ ਮਗਰੋਂ ਯੂਟਿਊਬ ਤੋਂ ਹਟਾਇਆ ਗਿਆ ਸੌਂਗ



ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਇਕ ਵਾਰ ਫਿਰ ਸੁਰਖੀਆਂ ਵਿਚ ਹੈ ਪਰ ਇਸ ਵਾਰ ਵਜ੍ਹਾ ਉਸ ਦਾ ਕੋਈ ਨਵਾਂ ਲੁਕ ਜਾਂ ਸ਼ੋਅ ਨਹੀਂ ਸਗੋਂ ਉਨ੍ਹਾਂ ਦੇ ਨਵੇਂ ਗਾਣੇ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ ਹੈ। ਆਪਣੇ ਖੁਦ ਦੇ ਮਿਊਜ਼ਿਕ ਲੇਬਲ ‘ਤੇ ਕੰਮ ਕਰ ਰਹੀ ਸੁਨੰਦਾ ਸ਼ਰਮਾ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਦਾ ਹੁਣੇ ਜਿਹੇ ਰਿਲੀਜ਼ ਹੋਇਆ ਨਵਾਂ ਗਾਣਾ ‘ਜੋਗੀ’ ਅਚਾਨਕ ਯੂਟਿਊਬ ਤੋਂ ਗਾਇਬ ਹੋ ਗਿਆ।

ਕਾਪੀਰਾਈਟ ਤੇ ਫਰਜ਼ੀ ਦਸਤਾਵੇਜ਼ਾਂ ਦੇ ਇਕ ਆਪਸੀ ਵਿਵਾਦ ਦੇ ਚੱਲਦੇ ਯੂਟਿਊਬ ਨੇ ਇਸ ਗਾਣੇ ਨੂੰ26 ਮਈ ਤੋਂ ਫਿਲਹਾਲ ਲਈ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਇਸ ਵੱਡੀ ਕਾਰਵਾਈ ਦੇ ਬਾਅਦ ਸੁੰਦਾ ਸ਼ਰਮਾ ਨੇ ਖੁਦ ਸੋਸ਼ਲ ਮੀਡੀਆ ‘ਤੇ ਆ ਕੇ ਆਪਣੇ ਫੈਨਸ ਨਾਲ ਪੂਰਾ ਸੱਚ ਸਾਂਝਾ ਕੀਤਾ ਹੈ।

ਸੁੰਨਦਾ ਸ਼ਰਮਾ ਨੇ ਕਿਹਾ ਕਿ ਜਦੋਂ ਵੀ ਕੋਈ ਬਿਜ਼ਨੈੱਸ ਡੀਲਰ ਕਰੋ ਤਾਂ ਕਾਗਜ਼ੀ ਕਾਰਵਾਈ ਕਰੋ ਤਾਂ ਕਿ ਕੋਈ ਤੁਹਾਡੇ ਰਸਤੇ ਨੂੰ ਰੋਕ ਨਾ ਸਕੇ। ਸੁਨੰਦਾ ਨੇ ਕਿਹਾ ਕਿ ਉਸ ਦਾ ਨਵਾਂ ਗੀਤ ‘ਜੋਗੀ’ ਫੇਕ ਡਾਕੂਮੈਂਟ ਜ਼ਰੀਏ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਹੈ ਕਿ ਜਲਦ ਹੀ ‘ਜੋਗੀ’ ਯੂ ਟਿਊਬ ‘ਤੇ ਸੁਣਨ ਨੂੰ ਮਿਲੇਗਾ।

ਸੁਨੰਦਾ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਪਿਛਲੇ ਕੁਝ ਸਮੇਂ ਵਿਚ ਇਹ ਚੰਗੀ ਤਰ੍ਹਾਂ ਸਿੱਖ ਲਿਆ ਹੈ ਕਿ ਇੰਡਸਟਰੀ ਵਿਚ ਸਾਰਾ ਕੰਮ ਪੂਰੇ ਦਸਤਾਵੇਜ਼ਾਂ ਦੇ ਨਾਲ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ‘ਜੋਗੀ’ ਗਾਣਾ ਵੀ ਪੂਰੇ ਐਗਰੀਮੈਂਟਸ ਦੇ ਨਾਲ ਰਿਲੀਜ਼ ਕੀਤਾ ਸੀ। ਸੁਨੰਦਾ ਮੁਤਾਬਕ ਗਾਣੇ ਦੇ ਲੇਖਕ ‘ਰਾਜਾ’ ਦੇ ਜੋ ਪਹਿਲਾਂ ਪ੍ਰਮੋਟਰ ਸਨ, ਉਨ੍ਹਾਂ ਕੋਲ ਕੁਝ ਨਕਲੀ ਕਾਗਜ਼ਾਤ ਸੀ। ਉਨ੍ਹਾਂ ਨੇ ਨਕਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਉਸ ਨੂੰ ਯੂਟਿਊਬ ‘ਤੇ ਸ਼ਿਕਾਇਤ ਕੀਤੀ ਤੇ ਗਾਣੇ ਨੂੰ ਹੋਲਡ ਕਰਵਾ ਦਿੱਤਾ। ਗਾਇਕਾ ਨੇ ਕਿਹਾ ਕਿ ਗਾਣਾ ਤਾਂ ਕਾਨੂੰਨੀ ਤੌਰ ‘ਤੇ ਵਾਪਸ ਆ ਹੀ ਜਾਵੇਗਾ ਪਰ ਇਸ ਤਰ੍ਹਾਂ ਦੀਆਂ ਅੜਚਣਾਂ ਨਾਲ ਪੂਰੀ ਟੀਮ ਦਾ ਹੌਸਲਾ ਟੁੱਟਦਾ ਹੈ। ਖਾਸ ਕਰਕੇ ਗਾਣਾ ਲਿਖਣ ਵਾਲੇ ਲੇਖਕ ਰਾਜਾ ਇਸ ਗੱਲ ਤੋਂ ਕਾਫੀ ਡੀਮੋਟਿਵੇਟ ਹੋ ਜਾਂਦੇ ਹਨ।

sunanda sharmas

local advertisement banners
Comments


Recommended News
Popular Posts
Just Now