'ਜਾਖੜ ਸਾਹਿਬ, ਹੁਣ ਕੀ ਕਹੋਗੇ?': ਕੇਵਲ ਢਿੱਲੋਂ ਦੀ ਨਿਯੁਕਤੀ 'ਤੇ ਰੰਧਾਵਾ ਨੇ ਪੁਰਾਣਾ ਬਿਆਨ ਯਾਦ ਕਰਵਾ ਕੇ ਘੇਰਿਆ ਜਾਖੜ, ਸ਼ਰੇਆਮ ਆਖ'ਤੀ ਇਹ ਗੱਲ    ਸੁਨੰਦਾ ਸ਼ਰਮਾ ਦੇ ਨਵੇਂ ਗੀਤ ‘ਜੋਗੀ’ ‘ਤੇ ਵਿਵਾਦ, 1.8m ਵਿਊਜ਼ ਮਗਰੋਂ ਯੂਟਿਊਬ ਤੋਂ ਹਟਾਇਆ ਗਿਆ ਸੌਂਗ    ਬੀਜੇਪੀ ਨੇ ਖੇਡਿਆ ਸਿੱਖ ਚਿਹਰੇ ‘ਤੇ ਦਾਅ,ਕੇਵਲ ਸਿੰਘ ਢਿੱਲੋਂ ਬਣੇ BJP ਪੰਜਾਬ ਦੇ ਨਵੇਂ ਪ੍ਰਧਾਨ    ਭਾਰਤ ਪਹੁੰਚਿਆ ਇਬੋਲਾ ਵਾਇਰਸ, ਯੂਗਾਂਡਾ ਤੋਂ ਬੰਗਲੁਰੂ ਪਹੁੰਚੀ ਇੱਕ ਔਰਤ ਵਿੱਚ ਦਿਖਾਈ ਦਿੱਤੇ ਲੱਛਣ    ਸੰਗਰੂਰ : ਵਿਆਹ ਪ੍ਰੋਗਰਾਮ ਦਾ ਖਾਣਾ ਖਾਣ ਨਾਲ ਸੈਂਕੜੇ ਲੋਕਾਂ ਦੀ ਵਿਗੜੀ ਤਬੀਅਤ, ਹਸਪਤਾਲ ਭਰਤੀ    ਫਰੀਦਕੋਟ ‘ਚ SIR ਦੀਆਂ ਤਿਆਰੀਆਂ ਸ਼ੁਰੂ, ਪ੍ਰੀ-SIR ਵਿੱਚ 84.36% ਵੋਟਰਾਂ ਦੀ ਮੈਪਿੰਗ; DC ਵੱਲੋਂ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ    SDM ਫਿਰੋਜ਼ਪੁਰ ਨੇ SSP ਨੂੰ ਲਿਖਿਆ ਪੱਤਰ, ਚੋਣ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਵਾਲਿਆਂ ‘ਤੇ FIR ਦਰਜ ਕਰਨ ਦੀ ਮੰਗ    ਮਾਨਸਾ ਜ਼ਿਲ੍ਹਾ ਪਰਿਸ਼ਦ ਦੇ ਨਵੇਂ ਚੇਅਰਮੈਨ ਚੁਸ਼ਪਿੰਦਰਬੀਰ ਚਹਿਲ ਦੀ ਤਾਜਪੋਸ਼ੀ, ਸਮਾਗਮ 'ਚ ਪਹੁੰਚੇ CM ਮਾਨ ਦੇ ਮਾਤਾ ਤੇ ਕੈਬਨਿਟ ਮੰਤਰੀ    ਏਸ਼ੀਆਈ ਖੇਡਾਂ 'ਚ ਭਾਰਤ ਨੂੰ ਪਹਿਲਾ ਸ਼ੂਟਿੰਗ ਸੋਨ ਤਮਗਾ ਦਿਵਾਉਣ ਵਾਲੇ ਰਣਧੀਰ ਸਿੰਘ ਦਾ ਦੇਹਾਂਤ; ਖੇਡ ਜਗਤ 'ਚ ਸੋਗ    ਅਰਸ਼ਦੀਪ ਸਿੰਘ ਨੇ ਇੰਸਟਾਗ੍ਰਾਮ ਤੋਂ ਹਟਾਈਆਂ 200 ਤੋਂ ਵੱਧ ਪੋਸਟਾਂ, ਕੋਹਲੀ ਵਾਲੀ ਰੀਲ ਵੀ ਗਾਇਬ!   
'ਜਾਖੜ ਸਾਹਿਬ, ਹੁਣ ਕੀ ਕਹੋਗੇ?': ਕੇਵਲ ਢਿੱਲੋਂ ਦੀ ਨਿਯੁਕਤੀ 'ਤੇ ਰੰਧਾਵਾ ਨੇ ਪੁਰਾਣਾ ਬਿਆਨ ਯਾਦ ਕਰਵਾ ਕੇ ਘੇਰਿਆ ਜਾਖੜ, ਸ਼ਰੇਆਮ ਆਖ'ਤੀ ਇਹ ਗੱਲ
May 28, 2026
Randhawa-reminds-jakhar-of-his-o

'ਜਾਖੜ ਸਾਹਿਬ, ਹੁਣ ਕੀ ਕਹੋਗੇ?': ਕੇਵਲ ਢਿੱਲੋਂ ਦੀ ਨਿਯੁਕਤੀ 'ਤੇ ਰੰਧਾਵਾ ਨੇ ਪੁਰਾਣਾ ਬਿਆਨ ਯਾਦ ਕਰਵਾ ਕੇ ਘੇਰਿਆ ਜਾਖੜ, ਸ਼ਰੇਆਮ ਆਖ'ਤੀ ਇਹ ਗੱਲ


ਪੰਜਾਬ ਭਾਜਪਾ ਦੇ ਸੰਗਠਨ'ਚ ਇੱਕ ਵੱਡਾ ਫੇਰਬਦਲ ਹੋਇਆ ਹੈ, ਜਿਸ ਤਹਿਤ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦੀ ਕਮਾਨ ਸੌਂਪੀ ਗਈ ਹੈ। ਇਸ ਦੌਰਾਨ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਨੇ ਆਪਣਾ ਕਾਰਜਕਾਲ ਸਫ਼ਲਤਾਪੂਰਵਕ ਪੂਰਾ ਹੋਣ'ਤੇ ਪਾਰਟੀ ਦੇ ਵਰਕਰਾਂ ਅਤੇ ਕੇਂਦਰੀ ਲੀਡਰਸ਼ਿਪ ਦਾ ਦਿਲੋਂ ਧੰਨਵਾਦ ਕੀਤਾ ਹੈ। ਉਥੇ ਹੀ ਇਸ ਤਬਦੀਲੀ ਨੂੰ ਲੈ ਕੇ ਹੁਣ ਸੋਸ਼ਲ ਮੀਡੀਆ ਤੋਂ ਲੈ ਕੇ ਸਿਆਸੀ ਗਲਿਆਰਿਆਂ ਤੱਕ ਸਾਬਕਾ ਪ੍ਰਧਾਨ ਸੁਨੀਲ ਜਾਖੜ'ਤੇ ਤਿੱਖੇ ਸਵਾਲ ਚੁੱਕੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਪੁਰਾਣੇ ਬਿਆਨਾਂ ਨੂੰ ਯਾਦ ਕਰਵਾ ਕੇ ਘੇਰਿਆ ਜਾ ਰਿਹਾ ਹੈ।ਰੰਧਾਵਾ ਵੱਲੋਂ ਜਾਖੜ ਨੂੰ ਨਿਸ਼ਾਨੇ'ਤੇ ਲੈਂਦਿਆਂ ਕਿਹਾ ਜਾ ਰਿਹਾ ਹੈ ਕਿ ਜਦੋਂ ਉਹ ਕਾਂਗਰਸ ਛੱਡ ਕੇ ਭਾਜਪਾ'ਚ ਸ਼ਾਮਲ ਹੋਏ ਸਨ ਤਾਂ ਉਨ੍ਹਾਂ ਦਾ ਮੁੱਖ ਤਰਕ ਇਹ ਸੀ ਕਿ ਕਾਂਗਰਸ ਨੇ'ਹਿੰਦੂ ਚਿਹਰਾ' ਹੋਣ ਕਰਕੇ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣਾਇਆ ਪਰ ਹੁਣ ਜਦੋਂ ਭਾਜਪਾ ਨੇ ਉਨ੍ਹਾਂ ਦਾ ਪ੍ਰਧਾਨਗੀ ਦਾ ਕਾਰਜਕਾਲ ਵੀ ਪੂਰਾ ਨਹੀਂ ਹੋਣ ਦਿੱਤਾ ਅਤੇ ਅੱਧ ਵਿਚਾਲੇ ਹੀ ਕਮਾਨ ਬਦਲ ਦਿੱਤੀ। ਹੁਣ ਕੀ ਇਹ ਸਮਝੀਏ ਕਿ ਭਾਜਪਾ ਵੀ'ਹਿੰਦੂ ਵਿਰੋਧੀ' ਹੋ ਗਈ? ਤੁਹਾਡਾ ਮਕਸਦ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਨੂੰ ਬਦਨਾਮ ਕਰਕੇ ਆਪਣੀ ਰਾਜਨੀਤੀ ਚਮਕਾਉਣ ਦਾ ਸੀ। ਦੇਖਿਓ ਹੁਣ ਕਿਤੇ ਭਾਜਪਾ ਨੂੰ'ਹਿੰਦੂ ਵਿਰੋਧੀ' ਦਾ ਟੈਗ ਲਗਾ ਕੇ ਛੱਡ ਨਾ ਦਿਓ।ਖ਼ਬਰਾਂ ਮੁਤਾਬਕ, ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਸੁਨੀਲ ਜਾਖੜ ਦਾ ਮਕਸਦ ਸਿਰਫ਼ ਤੇ ਸਿਰਫ਼ ਸਿਆਸੀ ਲਾਹਾ ਲੈਣਾ ਸੀ। ਹੁਣ ਜਨਤਾ'ਚ ਇਹ ਚਰਚਾ ਆਮ ਹੈ ਕਿ ਜਿਸ'ਹਿੰਦੂ ਸੈਕੂਲਰਿਜ਼ਮ' ਦਾ ਰੋਣਾ ਰੋ ਕੇ ਜਾਖੜ ਭਾਜਪਾ'ਚ ਗਏ ਸਨ, ਉੱਥੇ ਵੀ ਉਨ੍ਹਾਂ ਨੂੰ ਅੱਧ ਵਿਚਾਲੇ ਹੀ ਲਾਹ ਦਿੱਤਾ ਗਿਆ।ਜਾਖੜ ਨੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਬੀ.ਐਲ. ਸੰਤੋਸ਼ ਤੋਂ ਮਿਲੀ ਜਥੇਬੰਦਕ ਸਿੱਖਿਆ ਦਾ ਵਿਸ਼ੇਸ਼ ਜ਼ਿਕਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸਾਬਕਾ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਅਤੇ ਮੌਜੂਦਾ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੇ ਸਹਿਯੋਗ ਤੇ ਉਤਸ਼ਾਹ ਲਈ ਵੀ ਤਹਿ ਦਿਲੋਂ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੀ ਅਸਲ ਤਾਕਤ ਸੂਬੇ ਭਰ ਦੇ ਵਰਕਰ, ਆਗੂ ਅਤੇ ਸਮਰਥਕ ਹਨ, ਉਨ੍ਹਾਂ ਦਾ ਸਫ਼ਰ ਯਾਦਗਾਰੀ ਰਿਹਾ।

ਨਵੇਂ ਨਿਯੁਕਤ ਹੋਏ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਵਧਾਈ ਦਿੰਦਿਆਂ ਜਾਖੜ ਨੇ ਕਿਹਾ, "ਹੁਣ ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਜਾ ਰਹੀ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਢਿੱਲੋਂ ਦੀ ਅਗਵਾਈ'ਚ ਸੰਗਠਨ ਹੋਰ ਮਜ਼ਬੂਤ ਹੋਵੇਗਾ।" ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਦੀ ਸੇਵਾ ਅਤੇ ਪਾਰਟੀ ਨੂੰ ਅੱਗੇ ਵਧਾਉਣ ਲਈ ਉਹ ਹਮੇਸ਼ਾ ਹਰ ਸੰਭਵ ਸਹਿਯੋਗ ਦਿੰਦੇ ਰਹਿਣਗੇ।

ਸੁਨੀਲ ਜਾਖੜ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਪੰਜਾਬ, ਪੰਜਾਬ ਦੇ ਲੋਕਾਂ ਅਤੇ ਸੰਗਠਨ ਨਾਲ ਰਿਸ਼ਤਾ ਕਿਸੇ ਵੀ ਅਹੁਦੇ ਤੋਂ ਉੱਪਰ ਹੈ। ਇਹ ਲਗਾਵ ਭਵਿੱਖ'ਚ ਵੀ ਉਸੇ ਸਮਰਪਣ ਅਤੇ ਵਚਨਬੱਧਤਾ ਨਾਲ ਜਾਰੀ ਰਹੇਗਾ




Randhawa reminds jakhar of his old statement

local advertisement banners
Comments


Recommended News
Popular Posts
Just Now