ਚੰਡੀਗੜ੍ਹ ’ਚ ਸ਼ਰਾਬ ਦਾ ਲੰਗਰ ਲਗਾਉਣਾ ਪਿਆ ਮਹਿੰਗਾ ! ਠੇਕੇਦਾਰ ਨੂੰ ਲੱਗਿਆ 7 ਲੱਖ ਰੁਪਏ ਦਾ ਜ਼ੁਰਮਾਨਾ    ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ    ਨਵਾਂਸ਼ਹਿਰ 'ਚ ਰੂਹ ਕੰਬਾਊ ਵਾਰਦਾਤ, ਆਸ਼ਿਕ ਨੇ ਪ੍ਰੇਮਿਕਾ ਦੀ ਧੀ ਨੂੰ ਕਤਲ ਕਰਕੇ ਅਟੈਚੀ 'ਚ ਪਾ ਕੇ ਜੰਗਲਾਂ 'ਚ ਸੁੱਟਿਆ    ਬਾਬਾ ਧੁੰਮਾ ਮੈਨੂੰ ਮਰਵਾ ਸਕਦੇ ਹਨ- ਸਿਮਰਨਜੀਤ ਸਿੰਘ ਮਾਨ    ਹਾਈਕੋਰਟ ਦੇ ਹੁਕਮਾਂ ਮਗਰੋਂ ਰਿਹਾਅ ਹੋਇਆ ਜੋਬਨਪ੍ਰੀਤ ਸਿੰਘ, ਜੇਲ੍ਹ ਤੋਂ ਬਾਹਰ ਆਇਆ ਮਜੀਠੀਆ ਦਾ ਸਾਥੀ    ਗੁਰਦਾਸਪੁਰ ਵਿੱਚ ਨਿਹੰਗ ਦਾ ਕਤਲ, 3 ਜਖ਼ਮੀ, ਗੱਡੀ ਕ੍ਰਾਸ ਕਰਨ ਨੂੰ ਲੈ ਕੇ ਹੋਇਆ ਸੀ ਝਗੜਾ    ਗੁਰਦਾਸਪੁਰ ਵਿੱਚ ਨਿਹੰਗ ਦਾ ਕਤਲ, 3 ਜਖ਼ਮੀ, ਗੱਡੀ ਕ੍ਰਾਸ ਕਰਨ ਨੂੰ ਲੈ ਕੇ ਹੋਇਆ ਸੀ ਝਗੜਾ    ਸਕੈਨਰ ਲਾ ਦਿਓ… ਅਸੀਂ ਪੈਸੇ ਪਾ ਦਿਆ ਕਰਾਂਗੇ, ਖੇਤਾਂ ਚੋਂ ਚੋਰੀ ਹੋ ਰਹੀਆਂ ਮੋਟਰਾਂ ਤੋਂ ਪਰੇਸ਼ਾਨ ਕਿਸਾਨਾਂ ਦੀ ਚੋਰਾਂ ਨੂੰ ਅਪੀਲ    ਸਕੈਨਰ ਲਾ ਦਿਓ… ਅਸੀਂ ਪੈਸੇ ਪਾ ਦਿਆ ਕਰਾਂਗੇ, ਖੇਤਾਂ ਚੋਂ ਚੋਰੀ ਹੋ ਰਹੀਆਂ ਮੋਟਰਾਂ ਤੋਂ ਪਰੇਸ਼ਾਨ ਕਿਸਾਨਾਂ ਦੀ ਚੋਰਾਂ ਨੂੰ ਅਪੀਲ    ਕਾਂਗਰਸੀ ਆਗੂ ਦੇ ਟਿਕਾਣਿਆਂ ‘ਤੇ ED ਦਾ ਛਾਪਾ, ਪੁੱਛਗਿੱਛ ਜਾਰੀ!   
ਨਵਾਂਸ਼ਹਿਰ 'ਚ ਰੂਹ ਕੰਬਾਊ ਵਾਰਦਾਤ, ਆਸ਼ਿਕ ਨੇ ਪ੍ਰੇਮਿਕਾ ਦੀ ਧੀ ਨੂੰ ਕਤਲ ਕਰਕੇ ਅਟੈਚੀ 'ਚ ਪਾ ਕੇ ਜੰਗਲਾਂ 'ਚ ਸੁੱਟਿਆ
June 6, 2026
Lover-murdered-his-girlfriends

ਨਵਾਂਸ਼ਹਿਰ 'ਚ ਰੂਹ ਕੰਬਾਊ ਵਾਰਦਾਤ, ਆਸ਼ਿਕ ਨੇ ਪ੍ਰੇਮਿਕਾ ਦੀ ਧੀ ਨੂੰ ਕਤਲ ਕਰਕੇ ਅਟੈਚੀ 'ਚ ਪਾ ਕੇ ਜੰਗਲਾਂ 'ਚ ਸੁੱਟਿਆ


ਨਵਾਂਸ਼ਹਿਰ ਤੋਂ ਇੱਕ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ ਆਸ਼ਿਕ ਨੇ ਆਪਣੀ ਪ੍ਰੇਮਿਕਾ ਦੀ ਧੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮ ਦਾ ਦਿਲ ਇਥੇ ਹੀ ਨਹੀਂ ਭਰਿਆ ਅਤੇ ਫਿਰ ਲਾਸ਼ ਨੂੰ ਇੱਕ ਅਟੈਚੀ ਨੂੰ ਪਾ ਕੇ ਜੰਗਲਾਂ ਵਿੱਚ ਸੁੱਟਿਆ ਦਿੱਤਾ।

ਇਸ ਸੰਬੰਧ ਵਿੱਚ ਐਸਐਚਓ ਨਵਾਂ ਸ਼ਹਿਰ ਅਵਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਇਹ ਜਾਣਕਾਰੀ ਜਰੂਰ ਦਿੱਤੀ ਕਿ ਇਹ ਸਾਰਾ ਵਾਕਿਆ ਹੋਇਆ ਹੈ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਨੌਜਵਾਨ, ਜੋ ਕਿ ਤਲਾਕਸ਼ੁਦਾ ਕੁੜੀ ਦਾ ਪ੍ਰੇਮੀ ਹੈ, ਉਸਨੇ ਇਹ ਕਾਰਾ ਕੀਤਾ ਹੈ। ਜਾਣਕਾਰੀ ਦਿੰਦਿਆਂ ਤੁਸ਼ਾਰ ਗੁਪਤਾ ਐਸਐਸਪੀ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਕਿ ਊਸ਼ਾ ਰਾਣੀ ਵਾਸੀ ਪਿੰਡ ਜਾਡਲੀ ਥਾਣਾ ਬਲਾਚੌਰ ਹਾਲ ਵਾਸੀ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਨੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ (Nawanshahr Police) ਕੋਲ ਆਪਣਾ ਬਿਆਨ ਲਿਖਾਇਆ ਕਿ ਉਸਦੀ ਕਰੀਬ15 ਸਾਲਾ ਨਬਾਲਗ ਕੁੜੀ ਰਾਧਿਕਾ ਨੂੰ ਉਸ ਦੀ ਗੈਰ-ਹਾਜਰੀ ਵਿੱਚ ਕੋਈ ਵਿਅਕਤੀ ਬਹਿਲਾ-ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਕਿਧਰੇ ਲੈ ਗਿਆ ਹੈ। ਥਾਣਾ ਸਿਟੀ ਨਵਾਂਸ਼ਹਿਰ ਨੇ ਨਾ-ਮਾਲੂਮ ਵਿਅਕਤੀ ਖਿਲਾਫ ਦਰਜ ਕੀਤਾ ਗਿਆ।

ਉਪਰੰਤ, ਅਵਤਾਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਨਵਾਂਸ਼ਹਿਰ ਦੀ ਅਗਵਾਈ ਹੇਠ ਥਾਣਾ ਸਿਟੀ ਪੁਲਿਸ ਪਾਰਟੀ ਨੇ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਨਾਬਾਲਗ ਕੁੜੀ ਦੀ ਭਾਲ ਕਰਦੇ ਹੋਏ ਸ਼ੱਕੀ ਵਿਅਕਤੀ ਗੁਰਵਿੰਦਰ ਸਿੰਘ ਉਰਫ ਗੁਰਪ੍ਰੀਤ ਉਰਫ ਗੋਪਾ ਵਾਸੀ ਪਿੰਡ ਜਾਡਲੀ ਥਾਣਾ ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ) ਨੂੰ ਕਾਬੂ ਕਰਕੇ ਉਸ ਪਾਸੋਂ ਪੁੱਛਗਿੱਛ ਕੀਤੀ, ਜਿਸਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਸਨੇ ਮਿਤੀ29-05-2026 ਨੂੰ ਊਸਾ ਰਾਣੀ ਦੀ ਨਾਬਾਲਗ ਕੁੜੀ ਨੂੰ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵਿਖੇ ਉਸਦੇ ਕਿਰਾਏ ਦੇ ਘਰ ਵਿੱਚ ਇਕੱਲੀ ਦੇਖ ਕੇ ਉਸਦਾ ਗਲ ਘੁੱਟ ਕੇ ਕਤਲ ਕਰ ਦਿੱਤਾ ਸੀ, ਜਿਸਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਇੱਕ ਅਟੈਚੀ ਵਿੱਚ ਪਾ ਕੇ ਆਪਣੇ ਮੋਟਰਸਾਈਕਲ ਦੇ ਪਿੱਛੇ ਰੱਖ ਕੇ ਪਿੰਡ ਖੁਰਾਲਗੜ੍ਹ ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ) ਵਿਖੇ ਜੰਗਲ ਵਿੱਚ ਲਿਜਾ ਕੇ ਅੱਗ ਲਗਾ ਕੇ ਸਾੜ ਦਿੱਤਾ ਹੈ, ਜੋ ਮੁਲਜ਼ਮ ਦੀ ਨਿਸ਼ਾਨਦੇਹੀ'ਤੇ ਥਾਣਾ ਸਿਟੀ ਨਵਾਂਸ਼ਹਿਰ ਨੇ ਸਮੇਤ ਪੁਲਿਸ ਪਾਰਟੀ ਫੋਰੈਂਸਿਕ ਟੀਮ ਦੀ ਹਾਜਰੀ ਵਿੱਚ ਖੁਰਾਲਗੜ੍ਹ ਨੇੜੇ ਜੰਗਲ ਵਿੱਚੋਂ ਮ੍ਰਿਤਕ ਨਾਬਾਲਗ ਲੜਕੀ ਦੀ ਜਲੀ ਹੋਈ ਲਾਸ਼ ਬਰਾਮਦ ਕੀਤਾ ਤੇ ਗੁਰਵਿੰਦਰ ਸਿੰਘ ਉਕਤ ਨੂੰ ਗ੍ਰਿਫਤਾਰ ਕੀਤਾ।

ਨਾਜਾਇਜ਼ ਸਬੰਧਾਂ'ਚ ਰੋੜਾ ਸਮਝਦਾ ਸੀ ਮੁਲਜ਼ਮ

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਗੁਰਵਿੰਦਰ ਸਿੰਘ ਦੇ ਮ੍ਰਿਤਕ ਕੁੜੀ ਦੀ ਮਾਤਾ ਊਸ਼ਾ ਰਾਣੀ ਨਾਲ ਪ੍ਰੇਮ ਸਬੰਧ ਸਨ, ਜਿਸ ਕਰਕੇ ਦੋਸ਼ੀ ਗੁਰਵਿੰਦਰ ਸਿੰਘ, ਊਸ਼ਾ ਰਾਣੀ ਦੇ ਘਰ ਆਉਂਦਾ ਜਾਂਦਾ ਸੀ, ਜਿਸ ਨੂੰ ਮ੍ਰਿਤਕਾ ਲੜਕੀ ਚੰਗਾ ਨਹੀਂ ਸੀ ਸਮਝਦੀ। ਇਸੇ ਗੱਲ ਦੀ ਰੰਜਿਸ਼ ਤਹਿਤ ਦੋਸ਼ੀ ਗੁਰਵਿੰਦਰ ਸਿੰਘ ਨੇ ਮਿਤੀ29-05-2026 ਨੂੰ ਸਵੇਰ ਦੇ ਸਮੇਂ ਜਦੋਂ ਊਸ਼ਾ ਰਾਣੀ ਆਪਣੇ ਕੰਮ'ਤੇ ਚਲੀ ਗਈ ਤਾਂ ਉਸ ਨੇ ਕੁੜੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮੁਲਜ਼ਮ ਗੁਰਵਿੰਦਰ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਕੇ ਇਸਦਾ04 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ। ਮ੍ਰਿਤਕ ਲੜਕੀ ਦੇ ਜਲੇ ਹੋਏ ਪਿੰਜਰ ਦਾ ਪੋਸਟਮਾਰਟਮ ਕਰਵਾਇਆ ਜਾਣਾ ਹੈ ਅਤੇ ਤਫਤੀਸ਼ ਜਾਰੀ ਹੈ।

Lover murdered his girlfriends

local advertisement banners
Comments


Recommended News
Popular Posts
Just Now