ਪੰਜਾਬ ‘ਚ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ! ਸੌਖੀਆਂ ਕਿਸ਼ਤਾਂ ‘ਚ ਭਰ ਸਕਣਗੇ ਬਕਾਇਆ ਬਿੱਲ    FBI ਦੀ ਵੱਡੀ ਕਾਰਵਾਈ! SHO ਗੁਰਿੰਦਰਜੀਤ ਨਾਗਰਾ 'ਤੇ $4 ਲੱਖ ਦੀ ਵਸੂਲੀ ਦਾ ਦੋਸ਼    Gangster Goldy Brar ਦੀ ਗ੍ਰਿਫ਼ਤਾਰੀ ਲਈ 48 ਲੱਖ ਰੁਪਏ ਦੇਵੇਗਾ ਅਮਰੀਕਾ, FBI ਨੇ 'ਆਪ੍ਰੇਸ਼ਨ ਹਾਰਡਬਾਲ' ਦੌਰਾਨ ਕੀਤਾ ਐਲਾਨ    ਬੈਲਵਿਊ ਵਿੱਚ ਪਤਨੀ ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਫਟਵੇਅਰ ਇੰਜੀਨੀਅਰ ਨੇ ਦੋਸ਼ਾਂ ਤੋਂ ਕੀਤਾ ਇਨਕਾਰ    ਭੂਪੇਸ਼ ਬਘੇਲ ਦਾ ਐਲਾਨ – ਪ੍ਰਧਾਨ ਉਹੀ ਰਹੇਗਾ, ਚੰਨੀ ਧੜੇ ਦੀ ਦੂਰੀ ਨੇ ਵਧਾਏ ਸਵਾਲ    ਅਮਰੀਕਾ ਵਿੱਚ ਬਿਸ਼ਨੋਈ ਗੈਂਗ ਖ਼ਿਲਾਫ਼ ਵੱਡੀ ਕਾਰਵਾਈ, ਕੈਲੀਫੋਰਨੀਆ ਵਿੱਚ ਇਕੱਠੇ ਛਾਪੇ; ਕਈ ਗ੍ਰਿਫ਼ਤਾਰ    ਪੰਜਾਬ ‘ਚ ਵੱਡਾ ਸਿਆਸੀ ਧਮਾਕਾ! ਇੱਕ ਹੋਰ ਰਾਜਨੀਤਕ ਪਾਰਟੀ ਦੀ ਐਂਟਰੀ    ਚੁੰਮੇ ਵਾਲੀ ਭਾਬੀ ਤੇ ਪਤੀ ਖ਼ਿਲਾਫ਼ ਲੁਧਿਆਣਾ ਪੁਲਿਸ ਨੇ ਲਿਆ ਵੱਡਾ ਐਕਸ਼ਨ    ਕੈਨੇਡਾ ਗਏ ਪੰਜਾਬ ਦੇ ਦੋ ਨੌਜਵਾਨਾਂ ਦੀ ਨਹਿਰ ਵਿਚ ਡੁੱਬਣ ਕਾਰਣ ਹੋਈ ਮੌਤ    ਜਥੇਦਾਰ ਗੜਗੱਜ ਨੇ ਸਤਲੁਜ ਫ਼ਿਲਮ 'ਤੇ ਭਾਰਤ ਅੰਦਰ ਪਾਬੰਦੀ ਦੀ ਕੀਤੀ ਨਿੰਦਾ   
ਭੂਪੇਸ਼ ਬਘੇਲ ਦਾ ਐਲਾਨ – ਪ੍ਰਧਾਨ ਉਹੀ ਰਹੇਗਾ, ਚੰਨੀ ਧੜੇ ਦੀ ਦੂਰੀ ਨੇ ਵਧਾਏ ਸਵਾਲ
July 8, 2026
Bhupesh-baghel

ਭੂਪੇਸ਼ ਬਘੇਲ ਦਾ ਐਲਾਨ – ਪ੍ਰਧਾਨ ਉਹੀ ਰਹੇਗਾ, ਚੰਨੀ ਧੜੇ ਦੀ ਦੂਰੀ ਨੇ ਵਧਾਏ ਸਵਾਲ



ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਸੁਲਝਾਉਣ ਲਈ ਸੂਬਾ ਇੰਚਾਰਜ ਭੁਪੇਸ਼ ਬਘੇਲ ਚੰਡੀਗੜ੍ਹ ਪਹੁੰਚੇ ਹਨ। ਉਹ ਪਿਛਲੇ ਦੋ ਦਿਨਾਂ ਤੋਂ ਵੱਖ-ਵੱਖ ਲੀਡਰਾਂ ਦੇ ਨਾਲ ਮੀਟਿੰਗਾਂ ਕਰ ਰਹੇ ਹਨ। ਇਸ ਦੌਰਾਨ ਹੀ ਉਨ੍ਹਾਂ ਨੇ ਵੱਡਾ ਬਿਆਨ ਦਿੱਤਾ ਹੈ। ਸੂਬਾ ਇੰਚਾਰਜ ਭੁਪੇਸ਼ ਬਘੇਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਕਾਂਗਰਸ ਪਾਰਟੀ ਆਪਣਾ ਫੈਸਲਾ ਨਹੀਂ ਬਦਲੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਰਹਿਣਗੇ।

ਪਰ ਇਸ ਦੌਰਾਨ ਹੀ ਇਹ ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਧੜੇ ਨੇ ਹੁਣ ਤੱਕ ਸੂਬਾ ਇੰਚਾਰਜ ਭੁਪੇਸ਼ ਬਘੇਲ ਦੀਆਂ ਮੀਟਿੰਗਾਂ ਤੋਂ ਆਪਣੀ ਦੂਰੀ ਬਣਾਈ ਰੱਖੀ ਹੈ। ਬਘੇਲ ਨੇ ਦੋ ਆਗੂਆਂ ਰਾਹੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਚੰਨੀ ਧੜਾ ਉਨ੍ਹਾਂ ਦੀ ਕਿਸੇ ਵੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਇਆ ਹੈ। ਸੂਤਰਾਂ ਦੇ ਅਨੁਸਾਰ ਜਾਣਕਾਰੀ ਮਿਲ ਰਹੀ ਹੈ ਕਿ ਚੰਨੀ ਧੜੇ ਨੇ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਉਹ ਆਪਣੀ ਨਾਰਾਜ਼ਗੀ ਸਿੱਧੇ ਹਾਈਕਮਾਂਡ ਸਾਹਮਣੇ ਰੱਖੇਗਾ। ਉਹ ਸੂਬਾ ਇੰਚਾਰਜ ਭੁਪੇਸ਼ ਬਘੇਲ ਨਾਲ ਕੋਈ ਵੀ ਮੀਟਿੰਗ ਨਹੀਂ ਕਰਨਗੇ।

ਹਾਲਾਂਕਿ ਇਸ ਦੌਰਾਨ ਭੁਪੇਸ਼ ਬਘੇਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਚੰਨੀ ਨਾਲ ਵੀ ਮੀਟਿੰਗ ਹੋਵੇਗੀ। ਸੁਖਜਿੰਦਰ ਰੰਧਾਵਾ ਨਾਲ ਵੀ ਮੀਟਿੰਗ ਹੋਵੇਗੀ, ਕਿਉਂਕਿ ਦੋਵੇਂ ਇਸ ਸਮੇਂ ਸ਼ਹਿਰ ਤੋਂ ਬਾਹਰ ਹਨ, ਮੀਟਿੰਗਾਂ ਉਨ੍ਹਾਂ ਦੇ ਵਾਪਸ ਆਉਣ ‘ਤੇ ਹੋਣਗੀਆਂ।

ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਮੀਡੀਆ ਦੇ ਵੱਖ-ਵੱਖ ਦਾਵਿਆਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਚੰਨੀ ਨੇ ਭੂਪੇਸ਼ ਬਘੇਲ ਨਾਲ ਫ਼ੋਨ ‘ਤੇ ਗੱਲ ਕੀਤੀ ਹੈ। ਚੰਨੀ ਫ਼ਿਲਹਾਲ ਦੋ ਦਿਨਾਂ ਲਈ ਸੂਬੇ ਤੋਂ ਬਾਹਰ ਹਨ, ਅਤੇ ਵਾਪਸ ਆਉਂਦਿਆਂ ਹੀ ਉਹ ਬਘੇਲ ਨਾਲ ਵਿਅਕਤੀਗਤ ਮੁਲਾਕਾਤ ਕਰਨਗੇ। ਰਾਜਾ ਵੜਿੰਗ ਨੇ ਕਿਹਾ ਕਿ ਚੰਨੀ ਸਾਡੀ ਪਾਰਟੀ ਦੇ ਵੱਡੇ ਲੀਡਰ ਹਨ, ਉਹ ਕਿਤੇ ਨਹੀਂ ਜਾ ਰਹੇ, ਪਾਰਟੀ ‘ਚ ਸਭ ਠੀਕ ਹੈ ਉਹ ਜਲਦੀ ਹੀ ਪਾਰਟੀ ਦੇ ਨਾਲ ਹੋਣਗੇ।

ਪਰ ਇਸ ਦੌਰਾਨ ਹੀ ਇਹ ਵੀ ਦੱਸ ਦਈਏ ਕਿ ਚੰਨੀ ਧੜੇ ਵੱਲੋਂ ਅਜੀ ਤੱਕ ਵੀ ਸੂਬਾ ਇੰਚਾਰਜ ਭੁਪੇਸ਼ ਬਘੇਲ ਨਾਲ ਮੀਟਿੰਗ ਨੂੰ ਲੈ ਕੇ ਕੋਈ ਵੀ ਬਿਆਨ ਨਹੀਂ ਦਿੱਤਾ ਹੈ, ਪਰ ਨਾ ਹੀ ਉਹ ਮੀਟਿੰਗ ‘ਚ ਸ਼ਾਮਿਲ ਹੋਣ ਲਈ ਆਏ ਹਨ।

Bhupesh baghel

local advertisement banners
Comments


Recommended News
Popular Posts
Just Now