ਪੰਜਾਬ ‘ਚ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ! ਸੌਖੀਆਂ ਕਿਸ਼ਤਾਂ ‘ਚ ਭਰ ਸਕਣਗੇ ਬਕਾਇਆ ਬਿੱਲ    FBI ਦੀ ਵੱਡੀ ਕਾਰਵਾਈ! SHO ਗੁਰਿੰਦਰਜੀਤ ਨਾਗਰਾ 'ਤੇ $4 ਲੱਖ ਦੀ ਵਸੂਲੀ ਦਾ ਦੋਸ਼    Gangster Goldy Brar ਦੀ ਗ੍ਰਿਫ਼ਤਾਰੀ ਲਈ 48 ਲੱਖ ਰੁਪਏ ਦੇਵੇਗਾ ਅਮਰੀਕਾ, FBI ਨੇ 'ਆਪ੍ਰੇਸ਼ਨ ਹਾਰਡਬਾਲ' ਦੌਰਾਨ ਕੀਤਾ ਐਲਾਨ    ਬੈਲਵਿਊ ਵਿੱਚ ਪਤਨੀ ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਫਟਵੇਅਰ ਇੰਜੀਨੀਅਰ ਨੇ ਦੋਸ਼ਾਂ ਤੋਂ ਕੀਤਾ ਇਨਕਾਰ    ਭੂਪੇਸ਼ ਬਘੇਲ ਦਾ ਐਲਾਨ – ਪ੍ਰਧਾਨ ਉਹੀ ਰਹੇਗਾ, ਚੰਨੀ ਧੜੇ ਦੀ ਦੂਰੀ ਨੇ ਵਧਾਏ ਸਵਾਲ    ਅਮਰੀਕਾ ਵਿੱਚ ਬਿਸ਼ਨੋਈ ਗੈਂਗ ਖ਼ਿਲਾਫ਼ ਵੱਡੀ ਕਾਰਵਾਈ, ਕੈਲੀਫੋਰਨੀਆ ਵਿੱਚ ਇਕੱਠੇ ਛਾਪੇ; ਕਈ ਗ੍ਰਿਫ਼ਤਾਰ    ਪੰਜਾਬ ‘ਚ ਵੱਡਾ ਸਿਆਸੀ ਧਮਾਕਾ! ਇੱਕ ਹੋਰ ਰਾਜਨੀਤਕ ਪਾਰਟੀ ਦੀ ਐਂਟਰੀ    ਚੁੰਮੇ ਵਾਲੀ ਭਾਬੀ ਤੇ ਪਤੀ ਖ਼ਿਲਾਫ਼ ਲੁਧਿਆਣਾ ਪੁਲਿਸ ਨੇ ਲਿਆ ਵੱਡਾ ਐਕਸ਼ਨ    ਕੈਨੇਡਾ ਗਏ ਪੰਜਾਬ ਦੇ ਦੋ ਨੌਜਵਾਨਾਂ ਦੀ ਨਹਿਰ ਵਿਚ ਡੁੱਬਣ ਕਾਰਣ ਹੋਈ ਮੌਤ    ਜਥੇਦਾਰ ਗੜਗੱਜ ਨੇ ਸਤਲੁਜ ਫ਼ਿਲਮ 'ਤੇ ਭਾਰਤ ਅੰਦਰ ਪਾਬੰਦੀ ਦੀ ਕੀਤੀ ਨਿੰਦਾ   
ਪੰਜਾਬ ‘ਚ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ! ਸੌਖੀਆਂ ਕਿਸ਼ਤਾਂ ‘ਚ ਭਰ ਸਕਣਗੇ ਬਕਾਇਆ ਬਿੱਲ
July 8, 2026
Electricity-consumers

ਪੰਜਾਬ ‘ਚ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ! ਸੌਖੀਆਂ ਕਿਸ਼ਤਾਂ ‘ਚ ਭਰ ਸਕਣਗੇ ਬਕਾਇਆ ਬਿੱਲ


ਪੰਜਾਬ ‘ਚ ਬਿਜਲੀ ਵਿਭਾਗ ਨੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਉਹ ਆਪਣਾ ਬਕਾਇਆ ਬਿਜਲੀ ਦਾ ਬਿੱਲ6 ਮਹੀਨੇਵਾਰ ਕਿਸ਼ਤਾਂ ‘ਚ ਭਰ ਸਕਣਗੇ। ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਨੇ ਵਨ ਟਾਈਮ ਸੈਟਲਮੈਂਟ (OTS) ਨੂੰ ਦਿੱਤੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਸਾਲਾਂ ਤੋਂ ਪੈਂਡਿੰਗ ਪਏ ਬਿਜਲੀ ਬਿੱਲਾਂ ਦਾ ਨਿਪਟਾਰਾ ਮਹਿਜ਼6 ਫੀਸਦੀ ਸਾਲਾਨਾ ਵਿਆਜ ‘ਤੇ ਕੀਤਾ ਜਾ ਸਕੇਗਾ।

ਇਸ ਸਕੀਮ ਤਹਿਤ ਪੁਰਾਣੇ ਬਿਜਲੀ ਬਿੱਲਾਂ ਦਾ ਨਿਪਟਾਰਾ ਸਿਰਫ਼6 ਫੀਸਦੀ ਸਾਲਾਨਾ ਸਧਾਰਨ ਵਿਆਜ ‘ਤੇ ਕੀਤਾ ਜਾਵੇਗਾ। ਇਸ ਦੇ ਨਾਲ ਹੀ ਰੈਗੂਲੇਟਰੀ ਕਮਿਸ਼ਨ ਨੇ ਪੂਰੀ ਬਕਾਇਆ ਰਕਮ ਇੱਕੋ ਵਾਰੀ ਜਮ੍ਹਾਂ ਕਰਵਾਉਣ ਦੀ ਲਾਜ਼ਮੀ ਸ਼ਰਤ ਨੂੰ ਵੀ ਖ਼ਤਮ ਕਰ ਦਿੱਤਾ ਹੈ। ਹੁਣ ਖਪਤਕਾਰਾਂ ਨੂੰ ਸਿਰਫ਼25 ਫੀਸਦੀ ਰਕਮ ਜਮ੍ਹਾਂ ਕਰਵਾ ਕੇ ਬਾਕੀ ਬਚਦੀ ਰਕਮ ਛੇ ਮਹੀਨਿਆਂ ਦੀਆਂ ਮਹੀਨਾਵਾਰ ਕਿਸ਼ਤਾਂ ਵਿਚ ਅਦਾ ਕਰ ਸਕਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਕਾਇਆ ਰਕਮ ‘ਤੇ18 ਫੀਸਦੀ ਸਾਲਾਨਾ (1.5 ਫੀਸਦੀ ਮਹੀਨਾ) ਦੀ ਦਰ ਨਾਲ ਜੁਰਮਾਨਾ ਲੱਗਦਾ ਸੀ, ਜਿਸ ਨੂੰ ਹੁਣ ਘਟਾ ਕੇ ਸਿਰਫ6 ਫੀਸਦੀ ਸਾਲਾਨਾ ਸਧਾਰਨ ਵਿਆਜ ਕਰ ਦਿੱਤਾ ਗਿਆ ਹੈ, ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

ਰਿਪੋਰਟ ਮੁਤਾਬਕ31 ਮਾਰਚ2025 ਤੱਕ ਪੰਜਾਬ ਭਰ ਵਿਚ ਕੁੱਲ19,33,743 ਖਪਤਕਾਰਾਂ ਦਾ4,155.70 ਕਰੋੜ ਰੁਪਏ ਦਾ ਬਿਜਲੀ ਬਿੱਲ ਬਕਾਇਆ ਹੈ।PSERC vs ਖਪਤਕਾਰਾਂ ਅਤੇ ਉਦਯੋਗਿਕ ਸੰਸਥਾਵਾਂ ਦੀਆਂ ਮੰਗਾਂ ਨੂੰ ਮੰਨਦਿਆਂ, ਕਮਿਸ਼ਨ ਨੇ ਭੁਗਤਾਨ ਢਾਂਚੇ ਵਿਚ ਵੱਡੀ ਢਿੱਲ ਦਿੱਤੀ ਹੈ।

Electricity consumers

local advertisement banners
Comments


Recommended News
Popular Posts
Just Now