ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ ਗਈ 5 ਕਰੋੜ ਦੀ ਫਿਰੌਤੀ    ਮਾਨਸਾ ‘ਚ ਗੁਰੂ ਘਰ ‘ਚ ਹੋਈ ਬੇਅਦਬੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ‘ਤੇ ਲਿਖੀ ਗਈ ਗਲਤ ਸ਼ਬਦਾਵਲੀ    ਹੋਸਟਲ ਦੇ ਖਾਣੇ 'ਚ ਮਿਲੀ ਕਿਰਲੀ, ਸਕੂਲ ਦੀਆਂ 30 ਵਿਦਿਆਰਥਣਾਂ ਦੀ ਵਿਗੜੀ ਤਬੀਅਤ, ਹਸਪਤਾਲ 'ਚ ਮਚੀ ਹਫੜਾ-ਦਫੜੀ    ਬਘੇਲ ਨੇ ਵੇਣੂਗੋਪਾਲ ਨੂੰ ਸੌਂਪੀ ਰਿਪੋਰਟ, ਬਾਜਵਾ ਅਚਾਨਕ ਦਿੱਲੀ ਤਲਬ, ਕੀ ਬਣ ਸਕਦੇ ਹਨ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ?    ਬਘੇਲ ਨੇ ਵੇਣੂਗੋਪਾਲ ਨੂੰ ਸੌਂਪੀ ਰਿਪੋਰਟ, ਬਾਜਵਾ ਅਚਾਨਕ ਦਿੱਲੀ ਤਲਬ, ਕੀ ਬਣ ਸਕਦੇ ਹਨ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ?    ਓਨਟਾਰੀਓ ਕੈਲੀਫੋਰਨੀਆ ਹਾਦਸਾ: ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ 4 ਸਾਲ 8 ਮਹੀਨੇ ਦੀ ਸਜ਼ਾ    ਪੰਜਾਬ ਕਾਂਗਰਸ ਦਾ ਕਲੇਸ਼ ਸੁਲਝਾਉਣ 'ਚ ਲੱਗੀ ਹਾਈਕਮਾਨ, ਚੰਨੀ ਸਮੇਤ ਆਗੂਆਂ ਨੂੰ ਬੁਲਾਇਆ ਦਿੱਲੀ; ਬਾਜਵਾ ਨੇ ਵੀ ਕੀਤੀ ਮੁਲਾਕਾਤ    24 ਸਾਲਾ ਵਿਦਿਆਰਥਣ ਦਾ ਇੰਗਲੈਂਡ 'ਚ ਕਤਲ    ਅੱਜ ਤੋਂ ਪੰਜਾਬ ਤੇ ਹਰਿਆਣਾ ਦੇ 8 ਟੋਲ ਪਲਾਜ਼ਿਆਂ ਦੇ ਵਧੇ ਰੇਟ    ਫਰੀਦਕੋਟ ਕਤਲ ਕਾਂਡ: ਅਪਾਹਜ ਮਹਿਲਾ ਦਾ ਕਾਤਲ ਨਿਕਲਿਆ ਗੁਆਂਢੀ   
ਮਾਨਸਾ ‘ਚ ਗੁਰੂ ਘਰ ‘ਚ ਹੋਈ ਬੇਅਦਬੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ‘ਤੇ ਲਿਖੀ ਗਈ ਗਲਤ ਸ਼ਬਦਾਵਲੀ
July 15, 2026
Sacrilege-incident-at-gurdwara

ਮਾਨਸਾ ‘ਚ ਗੁਰੂ ਘਰ ‘ਚ ਹੋਈ ਬੇਅਦਬੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ‘ਤੇ ਲਿਖੀ ਗਈ ਗਲਤ ਸ਼ਬਦਾਵਲੀ



ਮਾਨਸਾ ਦੇ ਪਿੰਡ ਬੀਰੇਵਾਲਾ ਜੱਟਾਂ ਸਥਿਤ ਗੁਰਦੁਆਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ। ਗੁਰਦੁਆਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿਚ ਕੁਝ ਅੰਗਾਂ ‘ਤੇ ਗਲਤ ਸ਼ਬਦਾਵਲੀ ਲਿਖੀ ਗਈ। ਘਟਨਾ ਸਾਹਮਣੇ ਆਉਣ ਦੇ ਬਾਅਦ ਸੰਗਤ ਵਿਚ ਭਾਰੀ ਰੋਸ ਪਾਇਆ ਗਿਆ। ਉਨ੍ਹਾਂ ਨੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਗੁਰਦੁਆਰੇ ਦੇ ਗ੍ਰੰਥੀ ਨੇ ਦੱਸਿਆ ਕਿ ਘਟਨਾ ਕਈ ਮਹੀਨੇ ਪਹਿਲਾਂ ਦੀ ਹੈ। ਗ੍ਰੰਥੀ ਗੁਰਵਿੰਦਰ ਸਿੰਘ ਨੂੰ ਲਗਭਗ2 ਮਹੀਨੇ ਪਹਿਲਾਂ ਨਿਯੁਕਤ ਕੀਤਾ ਗਿਆ ਸੀ। ਉਸ ਸਮੇਂ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਤੇ ਇਸ ਦੀ ਸੂਚਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੀ ਜਾ ਚੁੱਕੀ ਸੀ।

ਗ੍ਰੰਥੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਨਿਰੀਖਣ ਕੀਤਾ ਤਾਂ ਕੁਝ ਅੰਗਾਂ ‘ਤੇ ਗਲਤ ਸ਼ਬਦਾਵਲੀ ਲਿਖੀ ਹੋਈ ਮਿਲੀ। ਇਸ ਦੇ ਬਾਅਦ ਉਨ੍ਹਾਂ ਨੇ ਸੰਗਤ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਕਿ ਉਨ੍ਹਾਂ ‘ਤੇ ਕਿਸੇ ਤਰ੍ਹਾਂ ਦਾ ਸ਼ੱਕ ਨਾ ਹੋਵੇ। ਪਿੰਡ ਦੇ ਸਰਪੰਚ ਨੇ ਮੰਗ ਕੀਤੀ ਹੈ ਕਿ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਬਖਸ਼ਿਆ ਨਾ ਜਾਵੇ ਤੇ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਿਸ ਟੀਮ ਮੌਕੇ ‘ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

Sacrilege incident at gurdwara

local advertisement banners
Comments


Recommended News
Popular Posts
Just Now