ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ ਗਈ 5 ਕਰੋੜ ਦੀ ਫਿਰੌਤੀ
July 15, 2026
ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ ਗਈ 5 ਕਰੋੜ ਦੀ ਫਿਰੌਤੀ
ਪੰਜਾਬੀ ਗਾਇਕ ਸ਼੍ਰੀ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸ਼੍ਰੀ ਬਰਾੜ ਤੋਂ5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਕਥਿਤ ਆਡਿਓ ਜਾਰੀ ਕਰਕੇ ਉਸ ਤੋਂ ਪੈਸੇ ਮੰਗੇ ਗਏ। ਆਡੀਓ ਵਿਚ ਕਿਹਾ ਗਿਆ ਹੈ ਕਿ ਬਰਾੜ ਉੱਪਰ ਦੀ ਟਿਕਟ ਕਟਵਾਉਣ ਦੀ ਤਿਆਰੀ ਕਰ’ਲਾ ਪਰ ਡੇਲੀ ਪੋਸਟ ਪੰਜਾਬੀ ਇਸ ਆਡਿਓ ਦੀ ਪੁਸ਼ਟੀ ਨਹੀਂ ਕਰਦਾ
ਦੱਸ ਦੇਈਏ ਕਿ ਸ਼੍ਰੀ ਬਰਾੜ ਕਾਫੀ ਸਮੇਂ ਤੋਂ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਬਣੇ ਹੋਏ ਹਨ। ਕੁਝ ਸਮਾਂ ਪਹਿਲਾਂ ਵੀ ਉਨ੍ਹਾਂ ਨੂੰ ਧਮਕੀਆਂ ਮਿਲੀਆਂ ਸਨ। ਸ਼੍ਰੀ ਬਰਾੜ ਅੱਜਕਲ ਵਿਦੇਸ਼ ਵਿਚ ਰਹਿੰਦੇ ਹਨ ਤੇ ਪੰਜਾਬ ਵਿਚ ਘੱਟ ਹੀ ਆਉਂਦੇ ਹਨ।
ਆਏ ਦਿਨ ਹੀ ਪੰਜਾਬੀ ਕਲਾਕਾਰਾਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ ਤੇ ਹੁਣ ਸ਼੍ਰੀ ਬਰਾੜ ਨੂੰ ਵੀ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਸ਼੍ਰੀ ਬਰਾੜ ਨੂੰ ਮਿਲੀ ਧਮਕੀ ‘ਤੇ ਆਖਿਰਕਾਰ ਕੀ ਕਾਰਵਾਈ ਹੁੰਦੀ ਹੈ।
shree brar receives
Comments
Recommended News
Popular Posts
Just Now