July 29, 2026
ਕਾਂਗਰਸੀ ਖਿੱਚੋਤਾਣ ਵਿਚਾਲੇ ਮੁੜ ਪੰਜਾਬ ਆਉਣਗੇ ਬਘੇਲ, 9 ਦਿਨਾਂ ਦੌਰਾਨ 16 ਜ਼ਿਲ੍ਹਿਆਂ ‘ਚ ਕਰਨਗੇ ਮੀਟਿੰਗਾਂ
ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਧੜੇਬੰਦੀ ਨੂੰ ਲੈ ਕੇ ਹਾਈਕਮਾਨ ਆਰ-ਪਾਰ ਦੇ ਮੂਡ ਵਿਚ ਹੈ। ਹਾਈਕਮਾਨ ਧੜੇਬੰਦੀ ਵਿਰੁੱਧ ਸਖ਼ਤ ਕਾਰਵਾਈ ਕਰਨ ਤੋਂ ਪਹਿਲਾਂ ਜ਼ਮੀਨੀ ਹਕੀਕਤ ਦਾ ਮੁਲਾਂਕਣ ਕਰਨਾ ਚਾਹੁੰਦੀ ਹੈ। ਕਾਂਗਰਸ ਦੇ ਸੂਬਾ ਇੰਚਾਰਜ ਭੁਪੇਸ਼ ਬਘੇਲ ਹੁਣ ਗ੍ਰਾਊਂਡ ਲੈਵਲ ‘ਤੇ ਆ ਕੇ ਬਲਾਕ ਪੱਧਰ ਤੋਂ ਲੈ ਕੇ ਸਾਰੇ ਆਗੂਆਂ ਤੋਂ ਚੰਨੀ ਧੜੇ ਬਾਰੇ ਫੀਡਬੈਕ ਇਕੱਠੇ ਕਰਨਗੇ। ਜਾਣਕਾਰੀ ਮੁਤਾਬਕ ਬਘੇਲ31 ਜੁਲਾਈ ਨੂੰ ਮੁੜ9 ਦਿਨਾਂ ਦੇ ਪੰਜਾਬ ਦੌਰੇ ‘ਤੇ ਆਉਣਗੇ ਤੇ16 ਜ਼ਿਲ੍ਹਿਆਂ ‘ਚ ਮੀਟਿੰਗ ਕਰਨਗੇ।
ਅਗਲੇ ਨੌਂ ਦਿਨਾਂ ਵਿੱਚ ਉਹ ਜ਼ਿਲ੍ਹਾ ਕਾਰਜਕਾਰੀਆਂ, ਬਲਾਕ ਕਾਰਜਕਾਰਨੀ ਅਧਿਕਾਰੀਆਂ, 2022 ਦੀਆਂ ਚੋਣਾਂ ਲੜਨ ਵਾਲੇ ਆਗੂਆਂ ਦੇ ਨਾਲ-ਨਾਲ ਸਬੰਧਤ ਜ਼ਿਲ੍ਹਿਆਂ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਮੀਟਿੰਗਾਂ ਕਰਨਗੇ।
ਮੀਟਿੰਗ ਵਿੱਚ ਭੁਪੇਸ਼ ਬਘੇਲ ਪਾਰਟੀ ਆਗੂਆਂ ਨਾਲ2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਨਾਲ-ਨਾਲ ਰਾਹੁਲ ਗਾਂਧੀ ਦੀਆਂ ਰੈਲੀਆਂ ਲਈ ਥਾਵਾਂ ‘ਤੇ ਚਰਚਾ ਕਰਨਗੇ। ਕਾਂਗਰਸ ਪਾਰਟੀ ਜਲਦੀ ਹੀ ਪੰਜਾਬ ਵਿੱਚ ਰਾਹੁਲ ਗਾਂਧੀ ਲਈ ਚਾਰ ਵੱਡੀਆਂ ਰੈਲੀਆਂ ਕਰਨ ‘ਤੇ ਵਿਚਾਰ ਕਰ ਰਹੀ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਇਹ ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਧੜੇਬੰਦੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਜੋ ਕਾਂਗਰਸ ਰਾਹੁਲ ਗਾਂਧੀ ਦੇ ਸਟੇਜ ‘ਤੇ ਕਾਂਗਰਸ ਇੱਕਜੁੱਟ ਰਹੇ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਰਾਹੁਲ ਦੇ ਪੰਜਾਬ ੌਰੇ ਤੋਂ ਪਹਿਲਾਂ ਹਾਈਕਮਾਨ ਬਾਗੀ ਧੜੇ ‘ਤੇ ਕੋਈ ਠੋਸ ਐਕਸ਼ਨ ਲੈ ਸਕਦਾ ਹੈ।
ਇਸ ਦੌਰਾਨ ਰਾਹੁਲ ਗਾਂਧੀ ਹੁਣ ਚਰਨਜੀਤ ਸਿੰਘ ਚੰਨੀ ਧੜੇ ਨੂੰ ਬਹੁਤੀ ਮਹੱਤਤਾ ਨਹੀਂ ਦੇ ਰਹੇ ਹਨ। ਪਾਰਟੀ ਸੂਤਰਾਂ ਮੁਤਾਬਕ ਚੰਨੀ ਧੜਾ ਵਾਰ-ਵਾਰ ਰਾਹੁਲ ਗਾਂਧੀ ਨਾਲ ਮੁਲਾਕਾਤ ਦਾ ਸਮਾਂ ਮੰਗ ਰਿਹਾ ਹੈ ਪਰ ਰਾਹੁਲ ਗਾਂਧੀ ਦੇ ਦਫ਼ਤਰ ਤੋਂ ਉਨ੍ਹਾਂ ਨੂੰ ਸਮਾਂ ਨਹੀਂ ਮਿਲ ਰਿਹਾ ਹੈ।
ਚੰਨੀ ਧੜੇ ਨੂੰ ਰਾਹੁਲ ਗਾਂਧੀ ਦੇ ਰੁਝੇਵਿਆਂ ਦਾ ਹਵਾਲਾ ਦਿੰਦੇ ਹੋਏ ਸਮਾਂ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਚੰਨੀ ਧੜੇ ਨੂੰ ਉਮੀਦ ਹੈ ਕਿ ਉਹ13 ਜੁਲਾਈ ਤੋਂ ਬਾਅਦ ਰਾਹੁਲ ਗਾਂਧੀ ਤੋਂ ਉਨ੍ਹਾਂ ਨੂੰ ਸਮਾਂ ਮਿਲ ਜਾਏਗਾ ਅਤੇ ਉਹ ਇੱਕ ਵਾਰ ਆਪਣਾ ਪੱਖ ਉਨ੍ਹਾਂ ਦੇ ਸਾਹਮਣੇ ਰੱਖਣਗੇ।
ਮੀਟਿੰਗਾਂ ਦੌਰਾਨ ਸੰਗਠਨ ਨੂੰ ਮਜ਼ਬੂਤਕਰਨ, ਵਰਕਰਾਂ ਦੇ ਵਿਚਾਰ ਮੰਗਣ ਅਤੇ2027ਦੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ‘ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਪਾਰਟੀ ਲੀਡਰਸ਼ਿਪ ਦਾ ਉਦੇਸ਼ ਨਵਾਂ ਉਤਸ਼ਾਹ ਪੈਦਾ ਕਰਨਾ ਅਤੇ ਵਰਕਰਾਂ ਨੂੰ ਇਕਜੁੱਟ ਕਰਨਾ ਹੈ। ਇਹ ਅਹਿਮ ਦੌਰਾ31ਜੁਲਾਈ ਨੂੰ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗਾ।
baghel to return