ਆਮ ਆਦਮੀ ਪਾਰਟੀ ਨਸ਼ੇ ਦੀ ਬੁਰਾਈ ਨੂੰ ਖਤਮ ਕਰਨ ਤੱਕ ਆਰਾਮ ਨਾਲ ਨਹੀਂ ਬੈਠੇਗੀ: ਲਾਲਜੀਤ ਸਿੰਘ ਭੁੱਲਰ    ਮਾਊਂਟ ਐਲਬਰਸ 'ਤੇ ਚੜ੍ਹਾਈ ਕਰਨ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਪਰਬਤਾਰੋਹੀ ਬਣਿਆ ਤੇਗਬੀਰ ਸਿੰਘ    ਜੀ.ਐਸ. ਬਾਲੀ ਪੰਜਾਬ ਕਾਂਗਰਸ 'ਚ ਹੋਏ ਸ਼ਾਮਲ, ਰਾਜਾ ਵੜਿੰਗ ਨੇ ਕੀਤਾ ਸਵਾਗਤ    ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਂਦਾ ਪਾਤੜਾਂ ਚੌਕੀ ਦਾ ਹੌਲਦਾਰ ਕਾਬੂ    ਪੰਜਾਬ ਵਿਜੀਲੈਂਸ ਬਿਊਰੋ ਦਾ ਦਾਅਵਾ, ਜਾਂਚ 'ਚ ਸਹਿਯੋਗ ਨਹੀਂ ਕਰ ਰਹੇ ਬਿਕਰਮ ਮਜੀਠੀਆ    ਵਿਜੀਲੈਂਸ ਬਿਕਰਮ ਸਿੰਘ ਮਜੀਠੀਆ ਨੂੰ ਹਿਮਾਚਲ ਲੈ ਕੇ ਹੋਈ ਰਵਾਨਾ    ਹੁਣ ਸੌਖੀ ਨਹੀਂ ਮਿਲੇਗੀ ਪੁਰਤਗਾਲ ਦੀ ਨੈਸ਼ਨਲਟੀ, 33 ਹਜ਼ਾਰ ਲੋਕਾਂ ਨੂੰ ਦੇਸ਼ ਨਿਕਾਲਾ ਦੇ ਹੁਕਮ ਜਾਰੀ    ਮੌਸਮ ਵਿਭਾਗ ਨੇ ਪੰਜਾਬ ਸਮੇਤ ਕਈਂ ਸੂਬਿਆਂ 'ਚ ਭਾਰੀ ਮੀਂਹ ਦੀ ਚੇਤਵਾਨੀ ਕੀਤੀ ਜਾਰੀ    ਪਿੰਡ ਨੰਗਲ ਸਲੇਮਪੁਰ ਦੀ ਮਹਿਲਾ ਸਰਪੰਚ ਸਮੇਤ 4 ਜਣਿਆਂ ਖ਼ਿਲਾਫ FIR ਦਰਜ    ਲੁਧਿਆਣਾ ਤੋਂ ਨਵੇਂ ਚੁਣੇ ਵਿਧਾਇਕ ਸੰਜੀਵ ਅਰੋੜਾ ਨੇ ਸਹੁੰ ਚੁੱਕੀ, ਕਈ ਪ੍ਰਮੁੱਖ ਆਗੂ ਰਹੇ ਮੌਜੂਦ   
Air India ਦੀ ਲਾਪਰਵਾਹੀ! ਬੁਕਿੰਗ ਤੋਂ ਬਾਅਦ ਵੀ ਨਹੀਂ ਦਿੱਤੀ ਗਈ ਵ੍ਹੀਲ ਚੇਅਰ, ਡਿੱਗਣ ਕਾਰਨ ਬਜ਼ੁਰਗ ਔਰਤ ਜ਼ਖ਼ਮੀ
March 8, 2025
Air-India-s-Negligence-Wheelchai

Admin / National

ਲਾਈਵ ਪੰਜਾਬੀ ਟੀਵੀ ਬਿਊਰੋ : ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈਜੀਆਈ) ਦੇ ਟਰਮੀਨਲ 3 'ਤੇ ਏਅਰ ਇੰਡੀਆ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇੱਕ 82 ਸਾਲਾ ਔਰਤ, ਇੱਕ ਲੈਫਟੀਨੈਂਟ ਜਨਰਲ ਦੀ ਵਿਧਵਾ, ਏਅਰਲਾਈਨ ਦੁਆਰਾ ਪਹਿਲਾਂ ਤੋਂ ਬੁੱਕ ਕੀਤੀ ਗਈ ਵ੍ਹੀਲਚੇਅਰ ਨਾ ਮਿਲਣ ਕਾਰਨ ਡਿੱਗ ਪਈ। ਉਸ ਦੇ ਗੰਭੀਰ ਸੱਟਾਂ ਲੱਗੀਆਂ , ਪਰ ਫਿਰ ਵੀ ਖੂਨ ਵਹਿਣ ਦੌਰਾਨ ਉਸ ਨੂੰ ਫਲਾਈਟ 'ਤੇ ਚੜ੍ਹਾ ਦਿੱਤਾ ਗਿਆ।


ਜਾਣਕਾਰੀ ਮੁਤਾਬਕ 82 ਸਾਲਾ ਰਾਜ ਪਸਰੀਚਾ 4 ਮਾਰਚ ਨੂੰ ਏਅਰ ਇੰਡੀਆ ਦੀ ਫਲਾਈਟ A12600 ਰਾਹੀਂ ਦਿੱਲੀ ਤੋਂ ਬੈਂਗਲੁਰੂ ਜਾ ਰਿਹਾ ਸੀ। ਇਹ ਜਾਣਕਾਰੀ ਉਨ੍ਹਾਂ ਦੀ ਪੋਤੀ ਪਾਰੁਲ ਕੰਵਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਦਿੱਤੀ।


ਪਰਿਵਾਰ ਕਰੀਬ ਇਕ ਘੰਟੇ ਤੱਕ ਏਅਰ ਇੰਡੀਆ ਸਟਾਫ, ਏਅਰਪੋਰਟ ਹੈਲਪ ਡੈਸਕ ਅਤੇ ਏਅਰਲਾਈਨ ਦੇ ਹੋਰ ਕਰਮਚਾਰੀਆਂ ਨੂੰ ਵ੍ਹੀਲ ਚੇਅਰ ਲਈ ਬੇਨਤੀ ਕਰਦਾ ਰਿਹਾ, ਪਰ ਕੋਈ ਮਦਦ ਨਹੀਂ ਮਿਲੀ। ਇੰਡੀਗੋ ਏਅਰਲਾਈਨ ਕੋਲ ਵਾਧੂ ਵ੍ਹੀਲਚੇਅਰ ਸੀ, ਪਰ ਉਨ੍ਹਾਂ ਨੇ ਇਹ ਦੇਣ ਤੋਂ ਇਨਕਾਰ ਕਰ ਦਿੱਤਾ।

ਪੈਦਲ ਚਲਦੇ ਹੀ ਬਜ਼ੁਰਗ ਔਰਤ ਡਿੱਗ ਗਈ


ਕੋਈ ਹੋਰ ਵਿਕਲਪ ਨਾ ਹੋਣ ਕਰਕੇ, 82 ਸਾਲਾ ਔਰਤ ਨੂੰ ਤਿੰਨ ਪਾਰਕਿੰਗ ਲੇਨਾਂ ਨੂੰ ਪਾਰ ਕਰਕੇ ਹੌਲੀ-ਹੌਲੀ ਤੁਰਨਾ ਪਿਆ। ਜਦੋਂ ਉਹ ਏਅਰ ਇੰਡੀਆ ਪ੍ਰੀਮੀਅਮ ਇਕਾਨਮੀ ਕਾਊਂਟਰ 'ਤੇ ਪਹੁੰਚੀ ਤਾਂ ਉਸ ਦੇ ਪੈਰ ਜਵਾਬ ਦੇ ਗਏ ਤੇ ਉਹ ਡਿੱਗ ਗਈ। ਡਿੱਗਣ ਕਾਰਨ ਉਸ ਦੇ ਸਿਰ, ਨੱਕ ਅਤੇ ਬੁੱਲ੍ਹਾਂ 'ਤੇ ਗੰਭੀਰ ਸੱਟਾਂ ਲੱਗੀਆਂ।

Air India s Negligence Wheelchair Not Provided Even After Booking Elderly Woman Injured Due To Fall

local advertisement banners
Comments


Recommended News
Popular Posts
Just Now