ਉੱਤਰਾਖੰਡ ਪ੍ਰਸ਼ਾਸਨ ਤੇ ਨਿਹੰਗ ਸਿੰਘਾਂ ਵਿਚਾਲੇ ਗੱਲਬਾਤ ਮਗਰੋਂ ਬਣੀ ਸਹਿਮਤੀ    ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਹੁਣ ਇਸ ਸਮੇਂ ‘ਤੇ ਖੁਲ੍ਹਣਗੇ ਅਦਾਰੇ    ਸਪੀਡ ਪੋਸਟ ਰਾਹੀਂ ਪਹੁੰਚਾਏ ਜਾਣਗੇ ਬਿਜਲੀ ਦੇ ਬਿੱਲ! ਮੁਲਾਜ਼ਮਾਂ ਦੀ ਹੜਤਾਲ ਵਿਚਾਲੇ PSPCL ਦਾ ਵੱਡਾ ਫੈਸਲਾ    NEET ਪ੍ਰੀਖਿਆ ਤੋਂ ਬਾਅਦ 18 ਸਾਲਾ ਵਿਦਿਆਰਥੀ ਨੇ ਖੂਹ 'ਚ ਛਾਲ ਮਾਰ ਕੇ ਦਿੱਤੀ ਜਾਨ, ਵੀਡੀਓ ਬਣਾ ਕੇ ਕਿਹਾ- 'ਮਾਂ ਮੈਨੂੰ ਮਾਫ਼ ਕਰ ਦੇਣਾ'    ਜੇਕਰ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੈੱਸ ਕਾਨਫਰੰਸ ਨਹੀਂ ਦੇਖੀ ਤਾਂ ਤੁਸੀਂ ਵੱਡੇ ਝੂਠ ਦਾ ਸ਼ਿਕਾਰ ਹੋ ਸਕਦੇ ਹੋ- ਮਨੀਸ਼ ਸਿਸੋਦੀਆ    ਗਿਆਨੀ ਗੜਗੱਜ ਦੇ ਆਦੇਸ਼: ਸਿੱਖ MLA ਤੇ ਮੰਤਰੀ 29 ਜੂਨ ਨੂੰ ਅਕਾਲ ਤਖ਼ਤ ਸਾਹਿਬ ਤਲਬ    NCERT ਦੀ 9ਵੀਂ ਜਮਾਤ ਦੀ ਕਿਤਾਬ ਵਿੱਚ ‘ਪੰਜਾਬ ਦੇ ਹੜ੍ਹ’ ਕੇਸ ਸਟੱਡੀ ਵਜੋਂ ਸ਼ਾਮਲ    ਲੁਧਿਆਣਾ ‘ਚ ਪੁਲਿਸ ਕਸਟਡੀ ‘ਚੋਂ ਮੁਲਜ਼ਮ ਫ਼ਰਾਰ, ਸਿਵਲ ਹਸਪਤਾਲ ‘ਚ ਮੈਡੀਕਲ ਕਰਵਾਉਣ ਲਈ ਲੈ ਕੇ ਆਈ ਸੀ ਪੁਲਿਸ    ਸੂਬੇ ਦੇ ਸਰਪੰਚਾਂ ਨੂੰ ਮਾਨ ਸਰਕਾਰ ਵੱਲੋਂ ਵੱਡਾ ਤੋਹਫ਼ਾ, 10,000 ਰੁ. ਪ੍ਰਤੀ ਮਹੀਨਾ ਮਿਲੇਗਾ ਮਾਣਭੱਤਾ    ਸਮਾਗਮ ਦੌਰਾਨ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੀ ਵਿਗੜੀ ਸਿਹਤ   
ਲੁਧਿਆਣਾ 'ਚ ਸ਼ਰਾਬ ਠੇਕੇ ਦੇ ਦੋ ਕਰਿੰਦੇ ਗ੍ਰਿਫਤਾਰ, ਸ਼ਰਾਬ ਦੀਆਂ 422 ਬੋਤਲਾਂ ਬਰਾਮਦ
May 24, 2025
Two-Liquor-Vend-Owners-Arrested-

ਲੁਧਿਆਣਾ, 24 ਮਈ 2025:ਜੋਧੇਵਾਲ ਥਾਣਾ ਪੁਲਿਸ ਨੇ ਸ਼ਰਾਬ ਠੇਕੇ 'ਤੇ ਕੰਮ ਕਰਨ ਵਾਲੇ ਦੋ ਕਰਿੰਦਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 422 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਤਿੰਨ ਮੌਤਾਂ ਤੋਂ ਬਾਅਦ ਕੀਤੀ ਗਈ ਹੈ।

ਥਾਣਾ ਇੰਚਾਰਜ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਸੰਨਿਆਸ ਨਗਰ ਦੇ ਰਹਿਣ ਵਾਲੇ ਅਨਿਲ ਕੁਮਾਰ ਕਾਲਾ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਓਂਕਾਰ ਸਿੰਘ ਵਾਸੀ ਹਿਮਾਚਲ ਪ੍ਰਦੇਸ਼ ਅਤੇ ਸੁਸ਼ੀਲ ਕੁਮਾਰ ਵਾਸੀ ਕਾਂਗੜਾ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਇੱਕ ਸ਼ਰਾਬ ਠੇਕੇ 'ਤੇ ਕੰਮ ਕਰਦੇ ਸਨ। ਇੱਥੋਂ ਹੀ ਰਿੰਕੂ, ਦੇਬੀ ਅਤੇ ਮੰਗੂ ਨਾਮ ਦੇ ਤਿੰਨ ਵਿਅਕਤੀਆਂ ਨੇ ਸ਼ਰਾਬ ਖਰੀਦੀ ਸੀ। ਸ਼ਰਾਬ ਪੀਣ ਤੋਂ ਬਾਅਦ ਤਿੰਨਾਂ ਦੀ ਹਾਲਤ ਵਿਗੜ ਗਈ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜ਼ਬਤ ਕੀਤੀ ਗਈ ਸ਼ਰਾਬ ਨਕਲੀ ਸੀ ਜਾਂ ਇਸ ਵਿੱਚ ਕੋਈ ਜ਼ਹਿਰੀਲਾ ਰਸਾਇਣ ਮਿਲਾਇਆ ਗਿਆ ਸੀ।

Read More: ਲੁਧਿਆਣਾ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਵਿਅਕਤੀ ਦੀ ਮੌ.ਤ, ਦੋ ਦੀ ਹਾਲਤ ਨਾਜ਼ੁਕ

Two Liquor Vend Owners Arrested In Ludhiana 422 Bottles Of Liquor Recovered

local advertisement banners
Comments


Recommended News
Popular Posts
Just Now