ਜੇਲ੍ਹ ਵਿੱਚ ਬੰਦ MP ਅੰਮ੍ਰਿਤਪਾਲ ਨੇ ਮੌਨਸੂਨ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਲੋਕ ਸਭਾ ਸਪੀਕਰ ਤੋਂ ਮੰਗੀ ਇਜਾਜ਼ਤ    ਸ਼ਰਾਬ ਨਾਲ ਭਰੀ ਗੱਡੀ ਨਹਿਰ ‘ਚ ਡਿੱਗੀ, ਦੋ ਨੌਜਵਾਨਾਂ ਦੀ ਮੌਤ    ਡੀਐੱਸਪੀ ਦੀ ਮੁਅੱਤਲੀ ਤੋਂ ਬਾਅਦ ਹੁਣ ਬਰਨਾਲਾ ਦਾ ਐੱਸਐੱਚਓ ਲਾਈਨ ਹਾਜ਼ਰ    ਅਮਰੀਕਾ ਵਿੱਚ ‘ਦਸਤਾਰ’ ਦਾ ਜਾਦੂ, ਸਿਆਟਲ ਦੇ ਸ਼ੋਅ ਹਾਊਸਫੁੱਲ    ਬਰਨਾਲਾ ਸਫਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਦਾ ਮਾਮਲਾ: ਸਰਕਾਰ ਦਾ ਵੱਡਾ ਐਕਸ਼ਨ, DSP ਸਸਪੈਂਡ    ਜੀਰਕਪੁਰ ‘ਚ CA ਨੇ ਪਤਨੀ ਨਾਲ ਨਹਿਰ ‘ਚ ਮਾਰੀ ਛਾਲ, ਰਾਜਪੁਰਾ ਤੇ ਕੁਰੂਕਸ਼ੇਤਰ ਤੋਂ ਮਿਲੀਆਂ ਲਾਸ਼ਾਂ    ਤਿੰਨ ਭੈਣਾਂ ਨੇ ਇੱਕੋ ਵਿਅਕਤੀ ਨਾਲ ਵਿਆਹ ਕਰਵਾਇਆ, ਪੁਲੀਸ ਵੱਲੋਂ ਪੁੱਛਗਿੱਛ ਸ਼ੁਰੂ    High Court ਵੱਲੋਂ ਚੰਡੀਗੜ੍ਹ ਨੇੜਲੇ 16 ਪਿੰਡਾਂ ’ਚ ਉਸਾਰੀ ’ਤੇ ਰੋਕ    ਮਸ਼ਹੂਰ ਕਾਰੋਬਾਰੀ ਦੀ ਭਿਆਨਕ ਕਾਰ ਹਾਦਸੇ 'ਚ ਮੌਤ; 1 ਗੰਭੀਰ ਜ਼ਖ਼ਮੀ    ਮਸ਼ਹੂਰ ਕਾਰੋਬਾਰੀ ਦੀ ਭਿਆਨਕ ਕਾਰ ਹਾਦਸੇ 'ਚ ਮੌਤ; 1 ਗੰਭੀਰ ਜ਼ਖ਼ਮੀ   
ਅੱਜ ਪੰਜਾਬ ਵਿਧਾਨ ਸਭਾ ਸੈਸ਼ਨ 'ਚ ਪੇਸ਼ ਹੋਣਗੇ ਵਿਕਾਸ ਟੈਕਸ ਅਤੇ ਨਮਿਤਣ ਐਕਟ ਬਿੱਲ
July 14, 2025
Today-The-Development-Tax-And-Re

ਪੰਜਾਬ , 14 ਜੁਲਾਈ 2025 :ਪੰਜਾਬ ਵਿਧਾਨ ਸਭਾ ਬੈਠਕ ਦੋ ਦਿਨ ਦੀਆਂ ਛੁੱਟੀਆਂ ਤੋਂ ਬਾਅਦ ਮੁੜ ਸ਼ੁਰੂ ਹੋਣ ਜਾ ਰਹੀ ਹੈ। ਵਿਧਾਨ ਸਭਾ ਸਕੱਤਰੇਤ ਵਲੋਂ ਤੀਜੇ ਦਿਨ ਦੀ ਕਾਰਵਾਈ ਬਾਰੇ ਜਾਰੀ ਅਧਿਕਾਰਤ ਪ੍ਰੋਗਰਾਮ ਅਨੁਸਾਰ ਇਸ ਦਿਨ ਬਾਅਦ ਦੁਪਹਿਰ ਹੋਣ ਵਾਲੀ ਸਭਾ ਵਿਚ ਦੋ ਬਿੱਲ ਪੇਸ਼ ਕੀਤੇ ਜਾਣਗੇ।

ਇਕ ਬਿੱਲ ਪੰਜਾਬ ਵਿਕਾਸ ਟੈਕਸ ਸੋਧ ਬਿੱਲ ਅਤੇ ਦੂਜਾ ਖ਼ਰਚਿਆ ਬਾਰੇ ਨਮਿਤਣ ਐਕਟ ਰਿਪੀਲ ਬਿੱਲ ਹੈ। ਇਸ ਤੋਂ ਇਲਾਵਾ ਆਜ਼ਾਦ ਮੈਂਬਰ ਰਾਣਾ ਇੰਦਰ ਪ੍ਰਤਾਪ ਸਿੰਘ ਡੈਮਾਂ ਵਿਚ ਮੀਂਹ ਕਾਰਨ ਪਾਣੀ ਦਾ ਪੱਧਰ ਵਧਣ ਦੀ ਹਾਲਤ ਵਿਚ ਹੜ੍ਹਾਂ ਦੇ ਖ਼ਤਰੇ ਨਾਲ ਨਜਿੱਠਣ ਲਈ ਕੀਤੇ ਪ੍ਰਬੰਧਾਂ ਦੀ ਜਾਣਕਾਰੀ ਲੈਣ ਲਈ ਧਿਆਨ ਦਿਵਾਉ ਮਤਾ ਰੱਖਣਗੇ।

ਪੰਜਾਬ ਬੀਜ ਨਿਗਮ ਦੀ ਸਾਲਾਨਾ ਰਿਪੋਰਟ ਵੀ ਸਦਨ ਵਿਚ ਰੱਖੀ ਜਾਵੇਗੀ। ਅੱਜ ਦੀ ਕਾਰਵਾਈ ਦੌਰਾਨ ਉਠਾਏ ਜਾਣ ਵਾਲੇ ਕੁੱਝ ਵੱਡੇ ਮੁੱਦਿਆਂ ਕਾਰਨ ਸੱਤਾਧਿਰ ਤੇ ਵਿਰੋਧੀਆਂ ਦਰਮਿਆਨ ਗਰਮਾ ਗਰਮੀ ਤੇ ਹੰਗਾਮੇ ਭਰੇ ਮਾਹੌਲ ਰਹਿਣ ਦੇ ਪੂਰੇ ਆਸਾਰ ਹਨ। ਵਿਰੋਧੀ ਪਾਰਟੀ ਕਾਂਗਰਸ ਅਮਨ ਕਾਨੂੰਨ, ਲੈਂਡ ਪੂਲਿੰਗ ਨੀਤੀ ਦੇ ਮੁੱਦੇ ਮੁੜ ਚੁਕਣ ਦੀ ਕੋਸ਼ਿਸ਼ ਕਰੇਗੀ ਜਿਸ ਨੂੰ ਲੈ ਕੇ ਬੀਤੇ ਦਿਨ ਹੰਗਮੇ ਹੋਏ ਸਨ।

Read More :ਫਿਰੌਤੀ ਕੇਵਲ ਗੈਂਗਸਟਰ ਹੀ ਨਹੀਂ ਸਗੋਂ ਚਿੱਟੇ ਕੱਪੜਿਆਂ ਵਾਲੇ ਵੀ ਮੰਗਦੇ ਹਨ,ਵਿਧਾਨ ਸਭਾ ਸੈਸ਼ਨ 'ਚ ਸ਼ਰਧਾਜ਼ਲੀਆਂ 'ਤੇ ਟਿੱਪਣੀ : ਸੁਨੀਲ ਜਾਖੜ


Today The Development Tax And Regulation Act Bill Will Be Presented In The Punjab Assembly Session

local advertisement banners
Comments


Recommended News
Popular Posts
Just Now