ਜਲੰਧਰ : ਗੈਸ ਸਿਲੰਡਰਾਂ ਨੂੰ ਲੈ ਕੇ DC ਹਿਮਾਂਸ਼ੂ ਵੱਲੋਂ ਨਵੇਂ ਹੁਕਮ ਜਾਰੀ    Earthquake : ਦੋ ਦਿਨਾਂ 'ਚ ਦੂਜੀ ਵਾਰ ਕੰਬੀ ਧਰਤੀ: 4.5 ਦੀ ਤੀਬਰਤਾ ਨਾਲ ਆਇਆ ਭੂਚਾਲ; ਲੋਕਾਂ 'ਚ ਦਹਿਸ਼ਤ ਦਾ ਮਾਹੌਲ    ਕੈਨੇਡਾ 'ਚ ਮੋਗਾ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇਲਾਕੇ 'ਚ ਸੋਗ    ਪੰਜਾਬ ਵਿਧਾਨ ਸਭਾ: ਬਜਟ ਇਜਲਾਸ ਦਾ ਅੱਜ ਆਖਰੀ ਦਿਨ; ਯੂਨੀਵਰਸਿਟੀ ਤੇ ਕਰੱਸ਼ਰ ਸਬੰਧੀ ਬਿੱਲ ਹੋਣਗੇ ਪੇਸ਼, ਹੰਗਾਮੇ ਦੇ ਪੂਰੇ ਆਸਾਰ    ਪੰਜਾਬ ਤੇ ਚੰਡੀਗੜ੍ਹ 'ਚ ਕੁਦਰਤ ਦਾ ਕਹਿਰ: 11 ਜ਼ਿਲ੍ਹਿਆਂ ਲਈ 'ਯੈਲੋ ਅਲਰਟ' ਜਾਰੀ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (16 ਮਾਰਚ 2026)    ਤਰੁਣ ਚੁੱਘ ਦੇ 'ਆਪ' ਸਰਕਾਰ 'ਤੇ ਤਿੱਖੇ ਹਮਲੇ; ਕਿਹਾ— "ਪੁਲਿਸ ਰਾਹੀਂ ਰੈਲੀ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ    ਮੋਗਾ ਰੈਲੀ ਅਲਰਟ: ਅਮਿਤ ਸ਼ਾਹ ਦੀ ਆਮਦ 'ਤੇ ਟ੍ਰੈਫਿਕ ਪਲਾਨ ਜਾਰੀ; ਸਫ਼ਰ 'ਤੇ ਨਿਕਲਣ ਤੋਂ ਪਹਿਲਾਂ ਦੇਖੋ ਬਦਲਵੇਂ ਰੂਟ    ਪੰਜਾਬ 'ਚ ਭਾਜਪਾ ਦਾ ਚੋਣ ਬਿਗਲ: ਮੋਗਾ ਦੀ 'ਬਦਲਾਅ ਰੈਲੀ' 'ਚ ਅੱਜ ਗਰਜਣਗੇ ਅਮਿਤ ਸ਼ਾਹ    ਬਠਿੰਡਾ 'ਚ ਚੱਲੀਆਂ ਤਾਬੜਤੋੜ ਗੋਲੀਆਂ: ਪਲਾਟ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖ਼ੂਨੀ ਟਕਰਾਅ   
ਸਿੱਖ ਮਹਿਲਾ ਨੇ Pakistan 'ਚ ਕੀਤਾ ਨਿਕਾਹ? Kapurthala ਤੋਂ ਸਿੱਖ ਜਥੇ ਨਾਲ ਗਈ Sarabjit ਨੂੰ ਲੈ ਕੇ ਵੱਡਾ ਦਾਅਵਾ
November 15, 2025
Sikh-woman-got-married-in-pakist
Punjab

ਸਿੱਖ ਮਹਿਲਾ ਨੇ Pakistan 'ਚ ਕੀਤਾ ਨਿਕਾਹ? Kapurthala ਤੋਂ ਸਿੱਖ ਜਥੇ ਨਾਲ ਗਈ Sarabjit ਨੂੰ ਲੈ ਕੇ ਵੱਡਾ ਦਾਅਵਾ

ਅੰਮ੍ਰਿਤਸਰ/ਲਾਹੌਰ, 15 ਨਵੰਬਰ 2025 : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 4 ਨਵੰਬਰ ਨੂੰ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ 'ਚੋਂ ਗਾਇਬ ਹੋਈ ਇਕ ਭਾਰਤੀ ਸਿੱਖ ਮਹਿਲਾ ਸਬੰਧੀ ਅੱਜ (ਸ਼ਨੀਵਾਰ) ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ ਹੈ। ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ ਦੇ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸਨੇ ਪਾਕਿਸਤਾਨ 'ਚ ਧਰਮ ਪਰਿਵਰਤਨ ਕਰਕੇ ਆਪਣਾ ਨਾਂ 'ਨੂਰ ਹੁਸੈਨ' ਰੱਖ ਲਿਆ ਹੈ ਅਤੇ ਇਕ ਸਥਾਨਕ ਵਿਅਕਤੀ ਨਾਲ ਨਿਕਾਹ ਕਰ ਲਿਆ ਹੈ।

ਨਿਕਾਹ ਸਰਟੀਫਿਕੇਟ ਦੀ ਕਾਪੀ ਵਾਇਰਲ — ਨਾਂ ਬਦਲਣ ਦਾ ਦਾਅਵਾ

ਪਾਕਿਸਤਾਨ ਦੇ ਸ਼ੇਖੂਪੁਰਾ ਇਲਾਕੇ ਦੀ ਇੱਕ ਮਸਜਿਦ ਵੱਲੋਂ ਜਾਰੀ ਦੱਸੇ ਜਾ ਰਹੇ ਨਿਕਾਹ ਸਰਟੀਫਿਕੇਟ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ 'ਚ ਲਿਖਿਆ ਹੈ ਕਿ ਸਰਬਜੀਤ ਕੌਰ ਨੇ ਆਪਣੀ ਰਜ਼ਾਮੰਦੀ ਨਾਲ ਇਸਲਾਮ ਕਬੂਲ ਕਰਕੇ 'ਨੂਰ ਹੁਸੈਨ' ਨਾਂ ਰੱਖਿਆ ਹੈ। ਹਾਲਾਂਕਿ, ਇਸ ਸਰਟੀਫਿਕੇਟ ਦੀ ਅਧਿਕਾਰਿਕ ਪੁਸ਼ਟੀ ਹਾਲੇ ਤੱਕ ਨਹੀਂ ਹੋ ਸਕੀ।

ਜਥੇ ਨਾਲ ਨਹੀਂ ਪਰਤੀ — ਬਾਰਡਰ 'ਤੇ ਹੋਇਆ ਪਤਾ

ਕਪੂਰਥਲਾ ਦੇ ਪਿੰਡ ਅਮੈਨੀਪੁਰ ਦੀ ਰਹਿਣ ਵਾਲੀ ਸਰਬਜੀਤ ਕੌਰ, 1932 ਸ਼ਰਧਾਲੂਆਂ ਦੇ ਜਥੇ ਨਾਲ 4 ਨਵੰਬਰ ਨੂੰ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਗਈ ਸੀ। ਜਥਾ 10 ਦਿਨ ਦੀ ਯਾਤਰਾ ਪੂਰਣ ਕਰਕੇ ਸ਼ੁੱਕਰਵਾਰ (14 ਨਵੰਬਰ) ਨੂੰ ਭਾਰਤ ਵਾਪਸ ਆ ਗਿਆ, ਪਰ ਸਰਬਜੀਤ ਕੌਰ ਜਥੇ 'ਚ ਮੌਜੂਦ ਨਹੀਂ ਸੀ, ਜਿਸ ਤੋਂ ਬਾਅਦ ਉਸਦੀ ਗੁੰਮਸ਼ੁਦਗੀ ਦਾ ਮਾਮਲਾ ਸਾਹਮਣੇ ਆਇਆ।

ਮਾਮਲੇ ਨੂੰ ਹੋਰ ਸ਼ੱਕੀ ਬਣਾਉਂਦਾ ਤੱਥ ਇਹ ਹੈ ਕਿ ਸਰਬਜੀਤ ਕੌਰ ਨੇ ਪਾਕਿਸਤਾਨ ਵਿੱਚ ਦਾਖ਼ਲੇ ਵੇਲੇ immigration form ਦਾ ਵੱਡਾ ਹਿੱਸਾ ਖਾਲੀ ਛੱਡ ਦਿੱਤਾ ਸੀ। ਉਸਨੇ ਨਾ ਆਪਣਾ ਰਾਸ਼ਟਰੀਅਤਾ (nationality) ਦਰਜ ਕੀਤੀ ਅਤੇ ਨਾ ਹੀ ਪਾਸਪੋਰਟ ਨੰਬਰ ਲਿਖਿਆ।

ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਉਸਦੇ ਪੁਰਾਣੇ ਸੰਪਰਕਾਂ ਅਤੇ ਗਤੀਵਿਧੀਆਂ ਦੀ ਜਾਂਚ 'ਚ ਜੁੱਟ ਗਈਆਂ ਹਨ।

ਇਹ ਮਾਮਲਾ ਹੁਣ ਦੋਵੇਂ ਦੇਸ਼ਾਂ ਦੀਆਂ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਜਾਂਚ ਇਹ ਪਤਾ ਕਰਨ ਤੇ ਕੇਂਦਰਿਤ ਹੈ ਕਿ ਕੀ ਔਰਤ ਨੇ ਸੱਚਮੁੱਚ ਧਰਮ ਬਦਲਿਆ ਹੈ ਜਾਂ ਕੋਈ ਹੋਰ ਗੱਲ ਇਸਦੇ ਪਿੱਛੇ ਹੈ।

Sikh woman got married in pakistan big claim about sarabjit who went from kapurthala

local advertisement banners
Comments


Recommended News
Popular Posts
Just Now