ਪੰਜਾਬ ਸਰਕਾਰ ਵੱਲੋਂ ਹੀਟਵੇਵ ਐਡਵਾਈਜ਼ਰੀ ਜਾਰੀ! ਸਿਹਤ ਵਿਭਾਗ ਨੇ ਮੁਕੰਮਲ ਕੀਤੇ ਪ੍ਰਬੰਧ    ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ    ਟਰੰਪ ਦੀ ਇਰਾਨ ਨੂੰ ਅੰਤਿਮ ਚਿਤਾਵਨੀ! ਯੂਰੇਨੀਅਮ ਲੈਣ ਦੀ ਜ਼ਿੱਦ ’ਤੇ ਅੜਿਆ ਅਮਰੀਕਾ    ਕੈਨੇਡਾ ’ਚ 9,000 ਪੰਜਾਬੀਆਂ ’ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ    ਪੰਜਾਬ ਚੋਣਾਂ ਲਈ ਕਾਂਗਰਸ ਦੀ ਦਿੱਲੀ ’ਚ ਵੱਡੀ ਮੀਟਿੰਗ! ਜਿੱਤਣ ਵਾਲੇ ਉਮੀਦਵਾਰ ਨੂੰ ਹੀ ਮਿਲੇਗੀ ਟਿਕਟ    ਕਿਸਾਨਾਂ ਨੂੰ ਵੱਡੀ ਰਾਹਤ, ਕੇਂਦਰ ਸਰਕਾਰ ਨੇ ਪੰਜਾਬ ‘ਚ ਕਣਕ ਖਰੀਦ ਮਾਪਦੰਡਾਂ ‘ਚ ਦਿੱਤੀ ਢਿੱਲ    ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਦਾ ਮੋਬਾਈਲ ਹੋਇਆ ਹੈਕ, ਸੰਪਰਕਾਂ ਨੂੰ ਫਰਜ਼ੀ ਮੈਸੇਜ ਭੇਜ ਮੰਗੇ ਪੈਸੇ    ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਦਾ ਮੋਬਾਈਲ ਹੋਇਆ ਹੈਕ, ਸੰਪਰਕਾਂ ਨੂੰ ਫਰਜ਼ੀ ਮੈਸੇਜ ਭੇਜ ਮੰਗੇ ਪੈਸੇ    ਪੰਜਾਬ ਕੈਬਨਿਟ ‘ਚ ਲੱਗੀ ਅਹਿਮ ਫ਼ੈਸਲਿਆਂ ‘ਤੇ ਮੋਹਰ    CBI ਕੋਰਟ ਦਾ ਵੱਡਾ ਫੈਸਲਾ: ਨਾਮਧਾਰੀ ਆਗੂ ਦਿਲੀਪ ਸਿੰਘ ਭਗੌੜਾ ਘੋਸ਼ਿਤ   
ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ
April 18, 2026
Center-Goverment-On-Empolys

ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਸ਼ਨੀਵਾਰ ਨੂੰ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਵੱਡਾ ਫੈਸਲਾ ਲਿਆ ਗਿਆ ਹੈ। ਸਰਕਾਰ ਨੇ ਮਹਿੰਗਾਈ ਭੱਤੇ (DA) ਅਤੇ ਮਹਿੰਗਾਈ ਰਾਹਤ (DR) ਵਿੱਚ2 ਪ੍ਰਤੀਸ਼ਤ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਾਧੇ ਨਾਲ ਕਰਮਚਾਰੀਆਂ ਦੀ ਮਹੀਨਾਵਾਰ ਆਮਦਨ ਵਿੱਚ ਇਜ਼ਾਫ਼ਾ ਹੋਵੇਗਾ, ਜੋ ਵਧ ਰਹੀ ਮਹਿੰਗਾਈ ਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।

ਜ਼ਿਕਰਯੋਗ ਹੈ ਕਿ ਪਿਛਲੇ10 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਸਰਕਾਰ ਨੇ ਅਪ੍ਰੈਲ ਮਹੀਨੇ ਵਿੱਚ ਡੀਏ (DA) ਦਾ ਐਲਾਨ ਕੀਤਾ ਹੈ। ਆਮ ਤੌਰ ’ਤੇ ਜਨਵਰੀ ਤੋਂ ਜੂਨ ਤੱਕ ਦੀ ਛਮਾਹੀ ਲਈ ਇਹ ਫੈਸਲਾ ਮਾਰਚ ਵਿੱਚ ਹੋਲੀ ਦੇ ਆਸ-ਪਾਸ ਲਿਆ ਜਾਂਦਾ ਸੀ, ਪਰ ਇਸ ਵਾਰ ਇਸ ਵਿੱਚ ਕਾਫ਼ੀ ਦੇਰੀ ਹੋਈ ਹੈ।

ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਕਰਮਚਾਰੀ ਸੰਗਠਨ ਲਗਾਤਾਰ8ਵੇਂ ਤਨਖ਼ਾਹ ਕਮਿਸ਼ਨ ਦੀ ਮੰਗ ਕਰ ਰਹੇ ਹਨ। ਨੈਸ਼ਨਲ ਕੌਂਸਲ-ਜੇ.ਸੀ.ਐਮ. (NC-JCM) ਨੇ ਸਰਕਾਰ ਨੂੰ ਸੌਂਪੇ ਮੰਗ ਪੱਤਰ ਵਿੱਚ ਫਿਟਮੈਂਟ ਫੈਕਟਰ3.83 ਕਰਨ ਦੀ ਤਜਵੀਜ਼ ਦਿੱਤੀ ਹੈ।

ਜੇ ਇਹ ਮੰਗ ਮੰਨ ਲਈ ਜਾਂਦੀ ਹੈ, ਤਾਂ ਘੱਟੋ-ਘੱਟ ਮੁੱਢਲੀ ਤਨਖ਼ਾਹ18,000 ਰੁਪਏ ਤੋਂ ਵਧ ਕੇ ਲਗਭਗ69,000 ਰੁਪਏ ਹੋ ਸਕਦੀ ਹੈ। ਫਿਲਹਾਲ, 2 ਫੀਸਦੀ ਵਾਧੇ ਨਾਲ ਮੁਲਾਜ਼ਮਾਂ ਨੂੰ ਤੁਰੰਤ ਵਿੱਤੀ ਰਾਹਤ ਮਿਲੀ ਹੈ।

Center Goverment On Empolys

local advertisement banners
Comments


Recommended News
Popular Posts
Just Now