ਪੰਜਾਬ ਸਰਕਾਰ ਵੱਲੋਂ ਹੀਟਵੇਵ ਐਡਵਾਈਜ਼ਰੀ ਜਾਰੀ! ਸਿਹਤ ਵਿਭਾਗ ਨੇ ਮੁਕੰਮਲ ਕੀਤੇ ਪ੍ਰਬੰਧ    ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ    ਟਰੰਪ ਦੀ ਇਰਾਨ ਨੂੰ ਅੰਤਿਮ ਚਿਤਾਵਨੀ! ਯੂਰੇਨੀਅਮ ਲੈਣ ਦੀ ਜ਼ਿੱਦ ’ਤੇ ਅੜਿਆ ਅਮਰੀਕਾ    ਕੈਨੇਡਾ ’ਚ 9,000 ਪੰਜਾਬੀਆਂ ’ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ    ਪੰਜਾਬ ਚੋਣਾਂ ਲਈ ਕਾਂਗਰਸ ਦੀ ਦਿੱਲੀ ’ਚ ਵੱਡੀ ਮੀਟਿੰਗ! ਜਿੱਤਣ ਵਾਲੇ ਉਮੀਦਵਾਰ ਨੂੰ ਹੀ ਮਿਲੇਗੀ ਟਿਕਟ    ਕਿਸਾਨਾਂ ਨੂੰ ਵੱਡੀ ਰਾਹਤ, ਕੇਂਦਰ ਸਰਕਾਰ ਨੇ ਪੰਜਾਬ ‘ਚ ਕਣਕ ਖਰੀਦ ਮਾਪਦੰਡਾਂ ‘ਚ ਦਿੱਤੀ ਢਿੱਲ    ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਦਾ ਮੋਬਾਈਲ ਹੋਇਆ ਹੈਕ, ਸੰਪਰਕਾਂ ਨੂੰ ਫਰਜ਼ੀ ਮੈਸੇਜ ਭੇਜ ਮੰਗੇ ਪੈਸੇ    ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਦਾ ਮੋਬਾਈਲ ਹੋਇਆ ਹੈਕ, ਸੰਪਰਕਾਂ ਨੂੰ ਫਰਜ਼ੀ ਮੈਸੇਜ ਭੇਜ ਮੰਗੇ ਪੈਸੇ    ਪੰਜਾਬ ਕੈਬਨਿਟ ‘ਚ ਲੱਗੀ ਅਹਿਮ ਫ਼ੈਸਲਿਆਂ ‘ਤੇ ਮੋਹਰ    CBI ਕੋਰਟ ਦਾ ਵੱਡਾ ਫੈਸਲਾ: ਨਾਮਧਾਰੀ ਆਗੂ ਦਿਲੀਪ ਸਿੰਘ ਭਗੌੜਾ ਘੋਸ਼ਿਤ   
ਟਰੰਪ ਦੀ ਇਰਾਨ ਨੂੰ ਅੰਤਿਮ ਚਿਤਾਵਨੀ! ਯੂਰੇਨੀਅਮ ਲੈਣ ਦੀ ਜ਼ਿੱਦ ’ਤੇ ਅੜਿਆ ਅਮਰੀਕਾ
April 18, 2026
-trump-warns-iran

ਟਰੰਪ ਦੀ ਇਰਾਨ ਨੂੰ ਅੰਤਿਮ ਚਿਤਾਵਨੀ! ਯੂਰੇਨੀਅਮ ਲੈਣ ਦੀ ਜ਼ਿੱਦ ’ਤੇ ਅੜਿਆ ਅਮਰੀਕਾ



ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਵਿਰੁੱਧ ਆਪਣੇ ਤੇਵਰ ਹੋਰ ਤਿੱਖੇ ਕਰ ਲਏ ਹਨ। ਸ਼ਨੀਵਾਰ ਨੂੰ ‘ਏਅਰਫੋਰਸ ਵੰਨ’ ਜਹਾਜ਼ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਕਿਸੇ ਵੀ ਕੀਮਤ ’ਤੇ ਇਰਾਨ ਕੋਲ ਮੌਜੂਦ ‘ਹਾਈਲੀ ਐਨਰਿਚਡ ਯੂਰੇਨੀਅਮ’ (High-Enriched Uranium) ਹਾਸਲ ਕਰਕੇ ਰਹੇਗਾ।

ਬੁੱਧਵਾਰ ਤੱਕ ਦੀ ਡੈੱਡਲਾਈਨ

ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਆਉਣ ਵਾਲੇ ਬੁੱਧਵਾਰ ਤੱਕ ਇਰਾਨ ਨਾਲ ਕੋਈ ਵੱਡਾ ਸਮਝੌਤਾ ਸਿਰੇ ਨਹੀਂ ਚੜ੍ਹਦਾ, ਤਾਂ ਮੌਜੂਦਾ ਜੰਗਬੰਦੀ ਨੂੰ ਤੁਰੰਤ ਪ੍ਰਭਾਵ ਨਾਲ ਖ਼ਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਮੁੰਦਰੀ ਨਾਕਾਬੰਦੀ ਜਾਰੀ ਰਹੇਗੀ ਅਤੇ ਜੇਕਰ ਲੋੜ ਪਈ ਤਾਂ ਅਮਰੀਕਾ ਦੁਬਾਰਾ ਬੰਬਾਰੀ ਸ਼ੁਰੂ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗਾ।

ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪਾਕਿਸਤਾਨ ਵਿੱਚ ਹੋਈ ਅਸਿੱਧੀ ਗੱਲਬਾਤ ਤੋਂ ਬਾਅਦ ਵੀ ਕੋਈ ਠੋਸ ਨਤੀਜਾ ਨਿਕਲਦਾ ਨਜ਼ਰ ਨਹੀਂ ਆ ਰਿਹਾ। ਹਾਲਾਂਕਿ ‘ਬੈਕਚੈਨਲ’ ਗੱਲਬਾਤ ਰਾਹੀਂ ਉਮੀਦ ਦੀ ਕਿਰਨ ਦਿਖਾਈ ਦੇ ਰਹੀ ਸੀ, ਪਰ ਯੂਰੇਨੀਅਮ ਅਤੇ ਨਾਕਾਬੰਦੀ ਵਰਗੇ ਅਹਿਮ ਮੁੱਦਿਆਂ ’ਤੇ ਦੋਵੇਂ ਦੇਸ਼ ਅਜੇ ਵੀ ਇੱਕ ਸੁਰ ਨਹੀਂ ਹੋ ਸਕੇ ਹਨ।


trump warns iran

local advertisement banners
Comments


Recommended News
Popular Posts
Just Now