ਵੱਡੀ ਖਬਰ: ਗਿਆਨੀ ਰਘਬੀਰ ਸਿੰਘ ਦੀਆਂ ਸੇਵਾਵਾਂ ਖਤਮ: SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਪੁਸ਼ਟੀ    ਸੋਸ਼ਲ ਮੀਡੀਆ 'ਤੇ ਪੀਐਮ ਮੋਦੀ ਦੀ ਬਾਦਸ਼ਾਹਤ: ਇੰਸਟਾਗ੍ਰਾਮ 'ਤੇ 100 ਮਿਲੀਅਨ ਫਾਲੋਅਰਜ਼ ਵਾਲੇ ਬਣੇ ਵਿਸ਼ਵ ਦੇ ਪਹਿਲੇ ਨੇਤਾ    ਚੰਡੀਗੜ੍ਹ ਸਾਈਬਰ ਸੈੱਲ ਨੂੰ ਮਿਲੀ ਵੱਡੀ ਸਫਲਤਾ: ਨਿਵੇਸ਼ ਦੇ ਨਾਂ 'ਤੇ 23 ਲੱਖ ਦੀ ਠੱਗੀ ਮਾਰਨ ਵਾਲਾ ਮੁਲਜ਼ਮ ਗੁਜਰਾਤ ਤੋਂ ਕਾਬੂ    ਮਨਕੀਰਤ ਔਲਖ ਨੇ ਸੜਕ 'ਤੇ ਦਿਖਾਈ 'ਫੁਕਰਾਪੰਤੀ'; ਹਾਰਲੇ ਡੇਵਿਡਸਨ 'ਤੇ ਹੱਥ ਛੱਡ ਕੇ ਚਲਾਈ ਬਾਈਕ    ਪੰਜਾਬ 'ਚ ਗਰਮੀ ਦਾ ਆਗਾਜ਼: ਅਗਲੇ 5 ਦਿਨਾਂ 'ਚ 5 ਡਿਗਰੀ ਤੱਕ ਵਧੇਗਾ ਤਾਪਮਾਨ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (26 ਫ਼ਰਵਰੀ 2026)    ਪੰਜਾਬ ਦੇ ਇਸ ਜ਼ਿਲ੍ਹੇ 'ਚ ਸ਼ਰੇਆਮ ਵੀਕ ਰਿਹਾ ਨਸ਼ਾ, ਹੋਇਆ ਵੱਡਾ ਖੁਲਾਸਾ     ਮੋਹਾਲੀ: 50 ਹਜ਼ਾਰ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ 'ਚ ਸਰਪੰਚ ਗ੍ਰਿਫ਼ਤਾਰ; ਵਿਜੀਲੈਂਸ ਨੇ ਕੀਤੀ ਵੱਡੀ ਕਾਰਵਾਈ    ਪੰਜਾਬ 'ਚ ਮੌਸਮ ਦੇ ਦੋਹਰੇ ਤੇਵਰ: ਬਠਿੰਡਾ 29 ਡਿਗਰੀ ਨਾਲ ਸਭ ਤੋਂ ਗਰਮ    ਪੰਜਾਬ 'ਚ ਮੌਸਮ ਦੇ ਦੋਹਰੇ ਤੇਵਰ: ਬਠਿੰਡਾ 29 ਡਿਗਰੀ ਨਾਲ ਸਭ ਤੋਂ ਗਰਮ   
ਮੋਹਾਲੀ: 50 ਹਜ਼ਾਰ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ 'ਚ ਸਰਪੰਚ ਗ੍ਰਿਫ਼ਤਾਰ; ਵਿਜੀਲੈਂਸ ਨੇ ਕੀਤੀ ਵੱਡੀ ਕਾਰਵਾਈ
February 25, 2026
Mohali-Sarpanch-Arrested-On-Char
Mohali

ਮੋਹਾਲੀ: 50 ਹਜ਼ਾਰ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ 'ਚ ਸਰਪੰਚ ਗ੍ਰਿਫ਼ਤਾਰ; ਵਿਜੀਲੈਂਸ ਨੇ ਕੀਤੀ ਵੱਡੀ ਕਾਰਵਾਈ

ਮੋਹਾਲੀ/ਬਨੂੜ, 25 Feb 2026 :ਪੰਜਾਬ ਵਿਜੀਲੈਂਸ ਬਿਊਰੋ ਨੇ ਪਿੰਡ ਦੇਵੀਨਗਰ (ਅਭਰਾਵਾਂ) ਦੇ ਸਰਪੰਚ ਗੁਰਚਰਨ ਸਿੰਘ ਨੂੰ ਰਿਸ਼ਵਤ ਮੰਗਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਸਰਪੰਚ ਉੱਤੇ ਇੱਕ ਵਿਅਕਤੀ ਦਾ ਪੁਲਿਸ ਵੱਲੋਂ ਜ਼ਬਤ ਕੀਤਾ ਟਰੈਕਟਰ ਛੁਡਵਾਉਣ ਦੇ ਬਦਲੇ ਪੈਸਿਆਂ ਦੀ ਮੰਗ ਕਰਨ ਦਾ ਇਲਜ਼ਾਮ ਹੈ। ਵਿਜੀਲੈਂਸ ਬਿਊਰੋ ਦੇ ਮੋਹਾਲੀ ਰੇਂਜ ਥਾਣੇ ਵਿੱਚ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।

ਇੰਝ ਹੋਇਆ ਖ਼ੁਲਾਸਾ

ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਮਿਲੀ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਸ਼ਿਕਾਇਤਕਰਤਾ ਦਾ ਟਰੈਕਟਰ ਪੁਲਿਸ ਨੇ ਫੜਿਆ ਹੋਇਆ ਸੀ, ਜਿਸ ਨੂੰ ਥਾਣਾ ਬਨੂੜ ਤੋਂ ਛੁਡਵਾਉਣ ਲਈ ਸਰਪੰਚ ਗੁਰਚਰਨ ਸਿੰਘ ਨੇ ਪਹਿਲਾਂ 1 ਲੱਖ ਰੁਪਏ ਮੰਗੇ ਸਨ, ਪਰ ਬਾਅਦ ਵਿੱਚ ਸੌਦਾ 50 ਹਜ਼ਾਰ ਵਿੱਚ ਤੈਅ ਹੋਇਆ। ਸ਼ਿਕਾਇਤਕਰਤਾ ਨੇ ਰਿਸ਼ਵਤ ਨਾਲ ਸਬੰਧਤ ਸਾਰੀ ਗੱਲਬਾਤ ਰਿਕਾਰਡ ਕਰਕੇ ਵਿਜੀਲੈਂਸ ਨੂੰ ਸੌਂਪ ਦਿੱਤੀ ਸੀ।

ਨਵੇਂ ਚੁਣੇ ਸਰਪੰਚਾਂ ਵਿੱਚ ਪਹਿਲੀ ਗ੍ਰਿਫ਼ਤਾਰੀ

ਸੂਬੇ ਵਿੱਚ ਕੁਝ ਸਮਾਂ ਪਹਿਲਾਂ ਹੀ ਨਵੇਂ ਸਰਪੰਚ ਚੁਣੇ ਗਏ ਹਨ ਅਤੇ ਮੋਹਾਲੀ ਇਲਾਕੇ ਵਿੱਚ ਕਿਸੇ ਸਰਪੰਚ ਦੀ ਇਸ ਤਰ੍ਹਾਂ ਦੀ ਗ੍ਰਿਫ਼ਤਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਿਜੀਲੈਂਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Mohali Sarpanch Arrested On Charges Of Demanding Bribe Of Rs 50 000 Vigilance Takes Major Action

local advertisement banners
Comments


Recommended News
Popular Posts
Just Now