February 25, 2026
Punjabਪੰਜਾਬ ਦੇ ਇਸ ਜ਼ਿਲ੍ਹੇ 'ਚ ਸ਼ਰੇਆਮ ਵੀਕ ਰਿਹਾ ਨਸ਼ਾ, ਹੋਇਆ ਵੱਡਾ ਖੁਲਾਸਾ
ਜਲੰਧਰ, 25 Feb 2026 ;ਸ਼ਹਿਰ ਦਾ ਭਾਰਗਵ ਕੈਂਪ ਇਲਾਕਾ ਇੱਕ ਵਾਰ ਫਿਰ ਨਸ਼ਿਆਂ ਕਾਰਨ ਸੁਰਖੀਆਂ ਵਿੱਚ ਹੈ। ਇੱਥੇ ਬੈਟਰੀ ਚੋਰੀ ਕਰਦੇ ਫੜੇ ਗਏ ਇੱਕ ਨੌਜਵਾਨ ਨੇ ਇਲਾਕੇ ਵਿੱਚ ਵਿਕ ਰਹੇ 'ਚਿੱਟੇ' ਬਾਰੇ ਸਨਸਨੀਖੇਜ਼ ਦਾਅਵੇ ਕੀਤੇ ਹਨ। ਨੌਜਵਾਨ ਮੁਤਾਬਕ ਭਾਰਗਵ ਕੈਂਪ ਦੀ 'ਮੰਗੂ ਬਸਤੀ' ਵਿੱਚ ਨਸ਼ਾ ਬਹੁਤ ਆਸਾਨੀ ਨਾਲ ਮਿਲ ਰਿਹਾ ਹੈ।
ਨਸ਼ੇ ਦੀ ਹਾਲਤ 'ਚ ਫੜਿਆ ਗਿਆ ਚੋਰ
ਸਥਾਨਕ ਲੋਕਾਂ ਨੇ ਇੱਕ ਨੌਜਵਾਨ ਨੂੰ ਬੈਟਰੀ ਚੋਰੀ ਕਰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਸੀ। ਫੜਿਆ ਗਿਆ ਮੁਲਜ਼ਮ ਖੁਦ ਨਸ਼ੇ ਦਾ ਆਦੀ ਜਾਪਦਾ ਸੀ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਆਪਣੀ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦਾ ਹੈ ਅਤੇ ਭਾਰਗਵ ਕੈਂਪ ਇਲਾਕੇ ਵਿੱਚ ਨਸ਼ਾ ਬਿਨਾਂ ਕਿਸੇ ਡਰ ਤੋਂ ਵੇਚਿਆ ਜਾ ਰਿਹਾ ਹੈ।
ਵਾਇਰਲ ਵੀਡੀਓ ਨੇ ਵਧਾਈ ਚਿੰਤਾ
ਇਸ ਸਬੰਧੀ ਇੱਕ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮੁਲਜ਼ਮ ਨਸ਼ਾ ਵਿਕਣ ਵਾਲੀਆਂ ਥਾਵਾਂ ਬਾਰੇ ਜਾਣਕਾਰੀ ਦਿੰਦਾ ਨਜ਼ਰ ਆ ਰਿਹਾ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ 'ਤੇ ਸਵਾਲ ਚੁੱਕਦਿਆਂ ਮੰਗ ਕੀਤੀ ਹੈ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਮੁਹਿੰਮ ਚਲਾਈ ਜਾਵੇ ਤਾਂ ਜੋ ਨੌਜਵਾਨੀ ਨੂੰ ਬਚਾਇਆ ਜਾ ਸਕੇ।
Drugs Were Being Openly Traded In This District Of Punjab A Big Revelation Was Made