September 2, 2024

Admin / Sports
ਲਾਈਵ ਪੰਜਾਬੀ ਟੀਵੀ ਬਿਊਰੋ : ਭਾਰਤੀ ਹਾਈ ਜੰਪਰ ਨਿਸ਼ਾਦ ਕੁਮਾਰ ਨੇ ਪੈਰਿਸ ਪੈਰਾਲੰਪਿਕ ਵਿਚ ਇਕ ਨਵਾਂ ਇਤਿਹਾਸ ਰਚਿਆ ਹੈ, ਉਸ ਨੇ ਜੋ ਕੀਤਾ ਹੈ ਉਹ ਇਕ ਸ਼ਾਨਦਾਰ ਪ੍ਰਾਪਤੀ ਹੈ। 25 ਸਾਲਾ ਨਿਸ਼ਾਦ ਕੁਮਾਰ ਨੇ ਟੋਕੀਓ ਤੋਂ ਬਾਅਦ ਪੈਰਿਸ ਵਿਚ ਪੈਰਾਲੰਪਿਕ ਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤਿਆ ਹੈ। ਇਸ ਨਾਲ ਉਹ ਲਗਾਤਾਰ ਪੈਰਾਲੰਪਿਕ ਖੇਡਾਂ ਵਿਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਣ ਵਾਲਾ ਸਭ ਤੋਂ ਘੱਟ ਉਮਰ ਦਾ ਪੈਰਾ-ਐਥਲੀਟ ਬਣ ਗਿਆ ਹੈ।
ਭਾਰਤ ਨੇ 2.04 ਮੀਟਰ ਦੀ ਛਾਲ ਨਾਲ ਚਾਂਦੀ ਦਾ ਤਗਮਾ ਜਿੱਤਿਆ
ਹੁਣ ਸਵਾਲ ਇਹ ਹੈ ਕਿ ਨਿਸ਼ਾਦ ਕੁਮਾਰ ਨੇ ਇਹ ਸਭ ਕਿਵੇਂ ਕੀਤਾ? ਇਸਦੇ ਲਈ ਉਸਨੇ ਪੁਰਸ਼ਾਂ ਦੇ ਟੀ-47 ਉੱਚੀ ਛਾਲ ਮੁਕਾਬਲੇ ਵਿਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ। ਇਸ ਈਵੈਂਟ ਵਿੱਚ ਨਿਸ਼ਾਦ ਕੁਮਾਰ ਨੇ ਪੈਰਿਸ ਪੈਰਾਲੰਪਿਕ ਖੇਡਾਂ ਵਿਚ 2.04 ਮੀਟਰ ਦੀ ਛਾਲ ਮਾਰ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤਰ੍ਹਾਂ ਉਸ ਨੇ ਦੇਸ਼ ਲਈ 7ਵਾਂ ਤਗਮਾ ਜਿੱਤਿਆ।
ਅਮਰੀਕਾ ਨੇ ਜਿੱਤਿਆ ਗੋਲਡ
ਜਿਸ ਈਵੈਂਟ 'ਚ ਭਾਰਤ ਦੇ ਨਿਸ਼ਾਦ ਕੁਮਾਰ ਨੇ ਚਾਂਦੀ ਦਾ ਤਗਮਾ ਜਿੱਤਿਆ, ਉਸੇ ਈਵੈਂਟ ਦਾ ਸੋਨ ਤਗਮਾ ਅਮਰੀਕਾ ਦੇ ਰੋਡਰਿਕ ਟਾਊਨਸੇਂਡ-ਰਾਬਰਟਸ ਦੇ ਹਿੱਸੇ ਗਿਆ। ਅਮਰੀਕੀ ਹਾਈ ਜੰਪਰ ਨੇ 2.08 ਮੀਟਰ ਦੀ ਛਾਲ ਨਾਲ ਸੋਨ ਤਗਮਾ ਜਿੱਤਿਆ। ਪੈਰਾਲੰਪਿਕ ਖੇਡਾਂ ਵਿਚ ਕਿਸੇ ਅਮਰੀਕੀ ਐਥਲੀਟ ਦਾ ਇਹ ਲਗਾਤਾਰ ਤੀਜਾ ਸੋਨ ਤਮਗਾ ਹੈ। ਹਾਲਾਂਕਿ ਨਿਸ਼ਾਦ ਨੇ ਯੂਐੱਸਏ ਹਾਈ ਜੰਪਰ ਨੂੰ ਪਛਾੜਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਿਹਾ ਅਤੇ ਦੂਜੇ ਸਥਾਨ 'ਤੇ ਸਬਰ ਕਰਨਾ ਪਿਆ।
ਭਾਰਤ ਨੇ ਹੁਣ ਤੱਕ 7 ਤਗਮੇ ਜਿੱਤੇ
ਨਿਸ਼ਾਦ ਕੁਮਾਰ ਨੇ ਭਾਰਤ ਲਈ 7ਵਾਂ ਤਮਗਾ ਜਿੱਤਿਆ। ਨਿਸ਼ਾਦ ਦੀ ਸਫਲਤਾ ਤੋਂ ਬਾਅਦ ਭਾਰਤ ਦੇ ਕੋਲ ਹੁਣ 1 ਸੋਨ ਤਗਮੇ ਤੋਂ ਇਲਾਵਾ 2 ਚਾਂਦੀ ਦੇ ਤਮਗੇ ਅਤੇ 4 ਕਾਂਸੀ ਦੇ ਤਗਮੇ ਹਨ।
Nishad Kumar Wins Silver Medal In High Jump 7th Medal For Indian
