PV Sindhu Marriage Date: ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ ਪੀਵੀ ਸਿੰਧੂ, ਜਾਣੋ ਕਦੋਂ ਤੇ ਕਿੱਥੇ ਹੋਵੇਗਾ ਵਿਆਹ
December 3, 2024
Admin / Sports
ਲਾਈਵ ਪੰਜਾਬੀ ਟੀਵੀ ਬਿਊਰੋ : ਪੁਸਰਲਾ ਵੈਂਕਟ ਸਿੰਧੂ ਇਕ ਮਸ਼ਹੂਰ ਬੈਡਮਿੰਟਨ ਖਿਡਾਰਨ ਹੈ ਅਤੇ ਆਪਣੀ ਪ੍ਰਭਾਵਸ਼ਾਲੀ ਖੇਡਣ ਸ਼ੈਲੀ ਲਈ ਜਾਣੀ ਜਾਂਦੀ ਹੈ। ਪੀਵੀ ਸਿੰਧੂ ਦਾ ਜਨਮ 5 ਜੁਲਾਈ 1995 ਨੂੰ ਹੈਦਰਾਬਾਦ, ਭਾਰਤ ਵਿਚ ਪੀਵੀ ਰਮਨਾ ਅਤੇ ਪੀ ਵਿਜੇ ਦੇ ਘਰ ਹੋਇਆ ਸੀ। ਉਹ 2016 ਵਿਚ ਓਲੰਪਿਕ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਬੈਡਮਿੰਟਨ ਖਿਡਾਰਨ ਬਣੀ। ਉਹ ਜਲਦ ਹੀ ਵਿਆਹ ਕਰਨ ਜਾ ਰਹੀ ਹੈ।
ਪੀਵੀ ਸਿੰਧੂ 22 ਦਸੰਬਰ ਨੂੰ ਉਦੈਪੁਰ ਵਿਚ ਮੰਗੇਤਰ ਵੈਂਕਟ ਦੱਤਾ ਸਾਈਂ ਨਾਲ ਵਿਆਹ ਕਰੇਗੀ। ਪ੍ਰੀ-ਵੈਡਿੰਗ ਫੰਕਸ਼ਨ 20 ਦਸੰਬਰ ਨੂੰ ਸ਼ੁਰੂ ਹੋਣਗੇ ਜਦੋਂ ਕਿ ਜੋੜੇ ਦੇ ਗ੍ਰਹਿ ਸ਼ਹਿਰ ਹੈਦਰਾਬਾਦ ਵਿਚ 24 ਨੂੰ ਰਿਸੈਪਸ਼ਨ ਦਾ ਆਯੋਜਨ ਕੀਤਾ ਜਾਵੇਗਾ।
PV Sindhu Marriage Date Know When And Where The Wedding Will Take Place
Comments
Recommended News
Popular Posts
Just Now