ਬਾਬਾ ਬਕਾਲਾ ਸਾਹਿਬ ਵਿਖੇ ਪੁਲਿਸ ਨੇ ਬੁਲਡੋਜ਼ਰ ਨਾਲ ਨਜਾਇਜ਼ ਕਬਜ਼ਾ ਹਟਾਇਆ
April 18, 2025

ਚੰਡੀਗੜ੍ਹ, 18 ਅਪ੍ਰੈਲ 2025: ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਵਿਖੇ ਕਥਿਤ ਇੱਕ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਜਾਇਦਾਦ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਵਿਅਕਤੀ ਵਿਰੁੱਧ ਪੰਜ ਐਨਡੀਪੀਐਸ ਕੇਸਾਂ ਸਮੇਤ ਕੁੱਲ ਅੱਠ ਕੇਸ ਦਰਜ ਹਨ।
ਜਾਣਕਾਰੀ ਅਨੁਸਾਰ ਮਾਤਾ ਰਾਣੀ ਮੁਹੱਲੇ ਵਿੱਚ ਪੰਚਾਇਤੀ ਜ਼ਮੀਨ ’ਤੇ ਜਤਿੰਦਰ ਸਿੰਘ ਉਰਫ਼ ਕਾਲੂ ਨੇ ਕਬਜ਼ਾ ਕੀਤਾ ਹੋਇਆ ਸੀ। ਪੰਚਾਇਤ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਗਈ। ਉਸਦੀ ਗੈਰ-ਕਾਨੂੰਨੀ ਜਾਇਦਾਦ ਪੁਲਿਸ ਦੀ ਮੌਜੂਦਗੀ 'ਚ ਢਾਹ ਦਿੱਤੀ ਗਈ।
ਥਾਣਾ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਕਾਲੂ ਆਪਣੀ ਪਤਨੀ, ਭੈਣ, ਦੋ ਭਰਾਵਾਂ ਅਤੇ ਮਾਂ ਨਾਲ ਰਹਿੰਦਾ ਹੈ। ਉਸਨੇ ਆਪਣੇ ਘਰ ਦੇ ਸਾਹਮਣੇ ਵਾਲੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਸੀ, ਜਿਸ ਨੂੰ ਢਾਹ ਦਿੱਤਾ ਗਿਆ ਹੈ ਅਤੇ ਕਬਜ਼ਾ ਹਟਾ ਦਿੱਤਾ ਗਿਆ ਹੈ।
Police Remove Illegal Encroachment With Bulldozer At Baba Bakala Sahib
Comments
Recommended News
Popular Posts
Just Now