ਪੰਜਾਬੀ ਭਾਈਚਾਰੇ ਦੀ ਧੀ ਜਸਨੂਰ ਕੌਰ ਹਾਂਸ ਸਟੇਟ ਰਿਪ੍ਰੀਜ਼ੈਂਟੇਟਿਵ ਦੀ ਚੋਣ ਲੜੇਗੀ    ਮਾਈਕ੍ਰੋਸਾਫਟ ਵੱਲੋਂ 4,800 ਕਰਮਚਾਰੀਆਂ ਦੀ ਛਾਂਟੀ, ਐਕਸਬਾਕਸ ਡਿਵੀਜ਼ਨ ਸਭ ਤੋਂ ਵੱਧ ਪ੍ਰਭਾਵਿਤ    ਕੈਂਟ (ਵਾਸ਼ਿੰਗਟਨ) ਦੇ 19 ਸਾਲਾ ਹਰਸ਼ਵੀਰ ਸਿੰਘ ਸੁੱਜੋਂ ਨੇ ਅਮਰੀਕਾ ਦੀ ਕੁਦਰਤੀ ਬਾਡੀਬਿਲਡਿੰਗ ਚੈਂਪੀਅਨਸ਼ਿਪ ਵਿੱਚ ਜਿੱਤੇ ਤਗਮੇ    ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕੇ.ਸੀ.ਵੇਣੂਗੋਪਾਲ ਅਤੇ ਭੂਪੇਸ਼ ਬਘੇਲ ਖ਼ਿਲਾਫ਼ ਕੀਤੀ ਇਤਰਾਜ਼ਯੋਗ ਟਿੱਪਣੀ    ਆਖ਼ਰੀ ਕਾਨੂੰਨੀ ਲੜਾਈ ਵੀ ਹਾਰਿਆ ਭਗੌੜਾ ਨੀਰਵ ਮੋਦੀ, ਹਵਾਲਗੀ ਦਾ ਰਸਤਾ ਸਾਫ਼; ਕਦੇ ਵੀ ਹੋ ਸਕਦੀ ਹੈ ਭਾਰਤ ਵਾਪਸੀ    ਹਿਮਾਚਲ ਐਂਟਰੀ ਟੈਕਸ ਦਾ ਵਿਰੋਧ, 26 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਪੱਕਾ ਮੋਰਚੇ ਦਾ ਐਲਾਨ    ਕਾਂਗਰਸ ਮੈਂਬਰ ਪ੍ਰਮਿਲਾ ਜੈਪਾਲ ਨੇ ਟਰੰਪ ਪ੍ਰਸ਼ਾਸਨ ਦੀ ਪਰਵਾਸ ਨੀਤੀ ਦੀ ਕੀਤੀ ਤਿੱਖੀ ਆਲੋਚਨਾ    ਅਮਰੀਕਾ ਦੀ 250ਵੀਂ ਆਜ਼ਾਦੀ ਵਰ੍ਹੇਗੰਢ ਮੌਕੇ ਫਰੀਮਾਂਟ ਦੀ ਸ਼ਾਨਦਾਰ ਪਰੇਡ ਵਿੱਚ ਸਿੱਖ ਭਾਈਚਾਰੇ ਦੀ ਪ੍ਰਭਾਵਸ਼ਾਲੀ ਸ਼ਮੂਲੀਅਤ    ਮੈਂ ਪਹਿਲਾਂ ਹੀ ਫਿਲਮ ਡਾਊਨਲੋਡ ਕਰਨ ਦਾ ਦਿੱਤਾ ਸੀ ਇਸ਼ਾਰਾ, ਸਤਲੁਜ ਹਟਾਏ ਜਾਣ ‘ਤੇ ਦਿਲਜੀਤ ਦੀ ਪ੍ਰਤੀਕਿਰਿਆ    ਇਟਲੀ 'ਚ ਪੰਜਾਬੀ ਮੂਲ ਦੀ ਧੀ ਨੇ ਰਚਿਆ ਇਤਿਹਾਸ, ਹਰਪ੍ਰੀਤ ਕੌਰ ਨੂੰ ਸਨ ਬੋਨੀਫਾਚੋ ਪੁਲਿਸ ਸਟੇਸ਼ਨ 'ਚ ਮਿਲੀ ਅਹਿਮ ਜ਼ਿੰਮੇਵਾਰੀ   
ਬੈਂਕ ਆਫ ਕੈਨੇਡਾ ਜੁਲਾਈ 'ਚ ਮੁੜ ਵਧਾ ਸਕਦਾ ਹੈ ਆਪਣੀਆਂ ਵਿਆਜ ਦਰਾਂ, ਜਾਣੋ ਕਾਰਨ
July 7, 2023
The-Bank-of-Canada-may-raise-its

LPTV / Chandigarh

ਵਿਦੇਸ਼ ਡੈਸਕ: ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਅਗਲੇ ਹਫਤੇ ਕੈਨੇਡੀਅਨਜ਼ ਨੂੰ ਇਕ ਵਾਰੀ ਫਿਰ ਵਿਆਜ ਦਰਾਂ ਵਿੱਚ ਕੀਤੇ ਜਾਣ ਵਾਲੇ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਹੋਮਓਨਰਜ਼ ਪਹਿਲਾਂ ਹੀ ਵਿੱਤੀ ਤੌਰ 'ਤੇ ਖੁਦ ਨੂੰ ਕਮਜ਼ੋਰ ਮਹਿਸੂਸ ਕਰ ਰਹੇ ਹਨ ਤੇ ਅਜਿਹਾ ਹੋਣ ਨਾਲ ਮਾਰਗੇਜ ਦੀ ਅਦਾਇਗੀ ਤੱਕ ਉਨ੍ਹਾਂ ਲਈ ਮੁਸ਼ਕਲ ਹੋ ਜਾਵੇਗੀ।
ਰੌਇਲ ਬੈਂਕ ਆਫ ਕੈਨੇਡਾ ਦੇ ਅਸਿਸਟੈਂਟ ਚੀਫ ਇਕਨੌਮਿਸਟ ਰੌਬਰਟ ਹੋਗ ਨੇ ਆਖਿਆ ਕਿ 12 ਜੁਲਾਈ ਨੂੰ ਬੈਂਕ ਆਫ ਕੈਨੇਡਾ ਵੱਲੋਂ 25 ਬੇਸਿਸ ਅੰਕਾਂ ਦੇ ਵਾਧੇ ਦਾ ਐਲਾਨ ਕੀਤਾ ਜਾ ਸਕਦਾ ਹੈ। ਮਾਂਟਰੀਅਲ ਵਿੱਚ ਕੌਨਕੌਰਡੀਆ ਯੂਨੀਵਰਸਿਟੀ ਵਿੱਚ ਇਕਨੌਮਿਕਸ ਦੇ ਸੀਨੀਅਰ ਲੈਕਚਰਰ ਮੋਸ਼ੇ ਲੈਂਡਰ ਨੇ ਆਖਿਆ ਕਿ ਇਸ ਤਰ੍ਹਾਂ ਦਾ ਇੱਕ ਹੋਰ ਵਾਧਾ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ ਕਰਨ ਵਾਲਿਆਂ ਲਈ ਸਹੀ ਨਹੀਂ ਹੈ। ਉਨ੍ਹਾਂ ਮਿਸਾਲ ਦਿੰਦਿਆਂ ਆਖਿਆ ਕਿ ਹਾਊਸਿੰਗ ਮਾਰਕਿਟ ਤੋਂ ਲੈ ਕੇ ਸਟੂਡੈਂਟ ਲੋਨ ਤੱਕ ਵਰਗੇ ਕਿਸੇ ਵੀ ਨਿਜੀ ਕਰਜ਼ੇ ਲਈ ਇਹ ਸਮਾਂ ਠੀਕ ਨਹੀਂ। ਗੌਰਤਲਬ ਹੈ ਕਿ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਬੈਂਕ ਵੱਲੋਂ ਅੱਠ ਵਾਰੀ ਆਪਣੀਆਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਜਾ ਚੁੱਕਿਆ ਹੈ। 2023 ਵਿੱਚ ਇਹ ਤੀਜਾ ਵਾਧਾ ਹੋਵੇਗਾ।

The Bank of Canada may raise its interest rates again in July Know the reasons

local advertisement banners
Comments


Recommended News
Popular Posts
Just Now