ਪੰਜਾਬੀ ਭਾਈਚਾਰੇ ਦੀ ਧੀ ਜਸਨੂਰ ਕੌਰ ਹਾਂਸ ਸਟੇਟ ਰਿਪ੍ਰੀਜ਼ੈਂਟੇਟਿਵ ਦੀ ਚੋਣ ਲੜੇਗੀ    ਮਾਈਕ੍ਰੋਸਾਫਟ ਵੱਲੋਂ 4,800 ਕਰਮਚਾਰੀਆਂ ਦੀ ਛਾਂਟੀ, ਐਕਸਬਾਕਸ ਡਿਵੀਜ਼ਨ ਸਭ ਤੋਂ ਵੱਧ ਪ੍ਰਭਾਵਿਤ    ਕੈਂਟ (ਵਾਸ਼ਿੰਗਟਨ) ਦੇ 19 ਸਾਲਾ ਹਰਸ਼ਵੀਰ ਸਿੰਘ ਸੁੱਜੋਂ ਨੇ ਅਮਰੀਕਾ ਦੀ ਕੁਦਰਤੀ ਬਾਡੀਬਿਲਡਿੰਗ ਚੈਂਪੀਅਨਸ਼ਿਪ ਵਿੱਚ ਜਿੱਤੇ ਤਗਮੇ    ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕੇ.ਸੀ.ਵੇਣੂਗੋਪਾਲ ਅਤੇ ਭੂਪੇਸ਼ ਬਘੇਲ ਖ਼ਿਲਾਫ਼ ਕੀਤੀ ਇਤਰਾਜ਼ਯੋਗ ਟਿੱਪਣੀ    ਆਖ਼ਰੀ ਕਾਨੂੰਨੀ ਲੜਾਈ ਵੀ ਹਾਰਿਆ ਭਗੌੜਾ ਨੀਰਵ ਮੋਦੀ, ਹਵਾਲਗੀ ਦਾ ਰਸਤਾ ਸਾਫ਼; ਕਦੇ ਵੀ ਹੋ ਸਕਦੀ ਹੈ ਭਾਰਤ ਵਾਪਸੀ    ਹਿਮਾਚਲ ਐਂਟਰੀ ਟੈਕਸ ਦਾ ਵਿਰੋਧ, 26 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਪੱਕਾ ਮੋਰਚੇ ਦਾ ਐਲਾਨ    ਕਾਂਗਰਸ ਮੈਂਬਰ ਪ੍ਰਮਿਲਾ ਜੈਪਾਲ ਨੇ ਟਰੰਪ ਪ੍ਰਸ਼ਾਸਨ ਦੀ ਪਰਵਾਸ ਨੀਤੀ ਦੀ ਕੀਤੀ ਤਿੱਖੀ ਆਲੋਚਨਾ    ਅਮਰੀਕਾ ਦੀ 250ਵੀਂ ਆਜ਼ਾਦੀ ਵਰ੍ਹੇਗੰਢ ਮੌਕੇ ਫਰੀਮਾਂਟ ਦੀ ਸ਼ਾਨਦਾਰ ਪਰੇਡ ਵਿੱਚ ਸਿੱਖ ਭਾਈਚਾਰੇ ਦੀ ਪ੍ਰਭਾਵਸ਼ਾਲੀ ਸ਼ਮੂਲੀਅਤ    ਮੈਂ ਪਹਿਲਾਂ ਹੀ ਫਿਲਮ ਡਾਊਨਲੋਡ ਕਰਨ ਦਾ ਦਿੱਤਾ ਸੀ ਇਸ਼ਾਰਾ, ਸਤਲੁਜ ਹਟਾਏ ਜਾਣ ‘ਤੇ ਦਿਲਜੀਤ ਦੀ ਪ੍ਰਤੀਕਿਰਿਆ    ਇਟਲੀ 'ਚ ਪੰਜਾਬੀ ਮੂਲ ਦੀ ਧੀ ਨੇ ਰਚਿਆ ਇਤਿਹਾਸ, ਹਰਪ੍ਰੀਤ ਕੌਰ ਨੂੰ ਸਨ ਬੋਨੀਫਾਚੋ ਪੁਲਿਸ ਸਟੇਸ਼ਨ 'ਚ ਮਿਲੀ ਅਹਿਮ ਜ਼ਿੰਮੇਵਾਰੀ   
ਕੈਨੇਡਾ ਸਰਕਾਰ ਟਰੱਕਾਂ ਦੀ ਤਕਨਾਲੋਜੀ ‘ਚ ਲਿਆਵੇਗੀ ਵੱਡਾ ਬਦਲਾਅ, ਟਰਾਂਸਪੋਰਟ ਕੰਪਨੀਆਂ ਕੋਲ ਅਪਲਾਈ ਕਰਨ ਲਈ ਰਹਿ ਗਿਆ ਇੰਨਾ ਸਮਾਂ
August 26, 2023
Government-of-Canada-will-bring-

LPTV / Chandigarh

ਵਿਦੇਸ਼ ਡੈਸਕ: ਕੈਨੇਡਾ ਦੀ ਫੈਡਰਲ ਸਰਕਾਰ ਟਰਾਂਸਪੋਰਟ ਕੰਪਨੀਆਂ ਨੂੰ ਆਪਣੇ ਟਰੱਕਾਂ ‘ਚ ਘੱਟ ਕਾਰਬਨ ਵਾਲੇ ਤੇਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਵੱਡੀ ਵਿੱਤੀ ਮਦਦ ਦੇਣ ਜਾ ਰਹੀ ਹੈ । ਇਸ ਮਕਸਦ ਲਈ ਸਰਕਾਰ ਨੇ 199 ਮਿਲੀਅਨ ਡਾਲਰ ਰਾਖਵਾਂ ਰੱਖਿਆ ਹੈ ਜੋ ਆਉਣ ਵਾਲੇ ਪੰਜ ਸਾਲਾਂ ‘ਚ ਦਿੱਤਾ ਜਾਵੇਗਾ । ਜਾਣਕਾਰੀ ਅਨੁਸਾਰ ਘੱਟ ਕਾਰਬਨ ਵਾਲੇ ਡੀਜ਼ਲ ਦੀ ਵਰਤੋਂ ਲਈ ਨਵੀਂ ਤਕਨੀਕ ਵਾਲੇ ਇੰਜਣਾਂ ਦੀ ਲੋੜ ਹੈ ਜਾਂ ਕੁਝ ਵਿਸ਼ੇਸ਼ ਤਰਾਂ ਦੇ ਉਪਕਰਨ ਲਗਾਉਣ ਦੀ ਲੋੜ ਹੈ । ਪੁਰਾਣੇ ਟਰੱਕਾਂ ਨੂੰ ਘੱਟ ਕਾਰਬਨ ਵਾਲੇ ਡੀਜ਼ਲ ਦੀ ਵਰਤੋਂ ਦੇ ਯੋਗ ਬਣਾਉਣ ਲਈ ਟਰਾਂਸਪੋਰਟ ਕੰਪਨੀਆਂ ਦਾ ਜੋ ਖਰਚਾ ਆਉਣਾ ਹੈ , ਉਸਦਾ ਅੱਧਾ ਹਿੱਸਾ ਸਰਕਾਰ ਪੂਰਾ ਕਰੇਗੀ । ਹਰੇਕ ਯੋਗ ਕੰਪਨੀ ਨੂੰ ਵੱਧ ਤੋਂ.ਵੱਧ 5 ਮਿਲੀਅਨ ਡਾਲਰ ਤੱਕ ਮਿਲ ਸਕਦੇ ਹਨ । ਇਸ ਗ੍ਰਾਟ ਨੂੰ ਪ੍ਰਾਪਤ ਕਰਨ ਲਈ ਟਰਾਂਸਪੋਰਟ ਕੰਪਨੀਆਂ 90 ਦਿਨਾਂ ‘ਚ ਭਾਵ 16 ਨਵੰਬਰ ਤੱਕ ਅਪਲਾਈ ਕਰ ਸਕਦੀਆਂ ਹਨ।

Government of Canada will bring a big change in the technology of trucks so much time is left for the transport companies to apply

local advertisement banners
Comments


Recommended News
Popular Posts
Just Now