ਪੰਜਾਬ ਪੁਲਿਸ ਨੇ 90 ਦਿਨਾਂ 'ਚ 14,504 ਨਸ਼ਾ ਤਸਕਰ ਕੀਤੇ ਗ੍ਰਿਫਤਾਰ    ਫਿਰ ਗੂੰਜੇਗੀ ਸਾਇਰਨ ਦੀ ਆਵਾਜ਼, ਪੰਜਾਬ ਸਮੇਤ ਚਾਰ ਸੂਬਿਆਂ 'ਚ 31 ਮਈ ਨੂੰ ਮੋਕ ਡਰਿੱਲ    GT Vs MI: ਮੁੱਲਾਂਪੁਰ 'ਚ ਅੱਜ ਮੁੰਬਈ ਇੰਡੀਅਨਜ਼ ਤੇ ਗੁਜਰਾਤ ਟਾਈਟਨਸ ਵਿਚਾਲੇ ਐਲੀਮੀਨੇਟਰ ਮੁਕਾਬਲਾ    ਸਿੱਧੂ ਮੂਸੇਵਾਲਾ ਦੀ ਅੱਜ ਤੀਜੀ ਬਰਸੀ, ਮੁੱਖ ਮੁਲਜ਼ਮ ਅਜੇ ਵੀ ਸਜ਼ਾ ਤੋਂ ਦੂਰ    CM ਨਾਇਬ ਸਿੰਘ ਸੈਣੀ ਵੱਲੋਂ ਰੀਅਲ ਟਾਈਮ ਟਰੈਕਿੰਗ ਪੋਰਟਲ ਤੇ ਮੋਬਾਈਲ ਐਪ ਲਾਂਚ    ਲੁਧਿਆਣਾ 'ਚ ਜ਼ਿਮਨੀ ਚੋਣ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਰਾਜਨੀਤਿਕ ਪਾਰਟੀਆਂ ਨੂੰ ਦਿੱਤੀ ਚੇਤਾਵਨੀ    ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਵਿਖੇ ਕਰੇਗਾ ਰੋਸ ਪ੍ਰਦਰਸ਼ਨ, ਸੁਖਬੀਰ ਸਿੰਘ ਬਾਦਲ ਵੀ ਹੋਣਗੇ ਸ਼ਾਮਲ    ਪੰਜਾਬ ਸਰਕਾਰ ਵੱਲੋਂ ਆਈਏਐਸ, ਪੀਸੀਐਸ ਤੇ ਆਈਐਫਐਸ ਅਧਿਕਾਰੀਆਂ ਦੇ ਤਬਾਦਲੇ    ਪੰਜਾਬ ਦੇ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਹੋਵੇਗੀ ਪੇਟੀਐਮ    LSG Vs RCB: ਲਖਨਊ ਸੁਪਰ ਜਾਇੰਟਸ ਤੇ ਰਾਇਲ ਚੈਲੇਂਜਰਜ਼ ਬੰਗਲੁਰੂ ਵਿਚਾਲੇ ਅੱਜ ਲੀਗ ਦਾ ਆਖਰੀ ਮੈਚ   
ਮਹਿੰਦਰਾ ਨੇ ਥਾਰ ਟਾਪ ਵੇਰੀਐਂਟ ਨੂੰ ਕੀਤਾ ਬੰਦ, ਨਵੇਂ ਵਰਜ਼ਨ 'ਤੇ ਕੰਮ ਸ਼ੁਰੂ
April 26, 2025
Mahindra-Discontinues-Thar-Top-V

ਚੰਡੀਗੜ੍ਹ, 26 ਅਪ੍ਰੈਲ 2025:ਭਾਰਤ 'ਚ ਮਹਿੰਦਰਾ ਥਾਰ ਰੇਂਜ 'ਚ ਇੱਕ ਵੱਡਾ ਬਦਲਾਅ ਆਇਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਮਹਿੰਦਰਾ ਨੇ ਥਾਰ ਦੇ ਕੁਝ ਵੇਰੀਐਂਟ ਨੂੰ ਬੰਦ ਕਰ ਦਿੱਤਾ ਹੈ। ਇਸ 'ਚ ਥਾਰ ਦਾ ਕਨਵਰਟੀਬਲ ਟਾਪ ਵੇਰੀਐਂਟ, AX 4WD ਵੇਰੀਐਂਟ ਅਤੇ LX ਵੇਰੀਐਂਟ ਸ਼ਾਮਲ ਹਨ ਜੋ ਓਪਨ ਡਿਫਰੈਂਸ਼ੀਅਲ ਦੇ ਨਾਲ ਆਉਂਦਾ ਹੈ।

ਪਹਿਲਾਂ ਮਹਿੰਦਰਾ ਥਾਰ ਕੁੱਲ 19 ਵੇਰੀਐਂਟਸ 'ਚ ਉਪਲਬੱਧ ਸੀ। ਪਰ ਹੁਣ ਓਪਨ ਡਿਫਰੈਂਸ਼ੀਅਲ ਵਾਲੇ ਕਨਵਰਟੀਬਲ ਟਾਪ, AX 4WD ਅਤੇ LX ਵੇਰੀਐਂਟ ਨੂੰ ਹਟਾਉਣ ਤੋਂ ਬਾਅਦ, ਇਹ ਗਿਣਤੀ ਘੱਟ ਕੇ ਸਿਰਫ਼ 11 ਰਹਿ ਗਈ ਹੈ। ਇਸ ਬਦਲਾਅ ਤੋਂ ਬਾਅਦ, ਐਂਟਰੀ-ਲੈਵਲ AX ਟ੍ਰਿਮ ਹੁਣ ਸਿਰਫ਼ RWD (ਰੀਅਰ-ਵ੍ਹੀਲ ਡਰਾਈਵ) ਵਿਕਲਪ 'ਚ ਉਪਲਬਧ ਹੋਵੇਗਾ, ਅਤੇ ਇਹ 1.5-ਲੀਟਰ ਡੀਜ਼ਲ ਇੰਜਣ ਨਾਲ ਲੈਸ ਹੋਵੇਗਾ।

ਹਾਲਾਂਕਿ, ਖਾਸ ਗੱਲ ਇਹ ਹੈ ਕਿ ਵੇਰੀਐਂਟਸ 'ਚ ਕਮੀ ਦੇ ਬਾਵਜੂਦ, ਥਾਰ ਦੀ ਕੁੱਲ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਫਿਰ ਵੀ ਥਾਰ ਦੀ ਸ਼ੁਰੂਆਤੀ ਕੀਮਤ ਲਗਭਗ 12 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਜਦੋਂ ਕਿ ਟਾਪ ਮਾਡਲ 2.2-ਲੀਟਰ ਡੀਜ਼ਲ LX AT ਅਰਥ ਐਡੀਸ਼ਨ 4WD ਦੀ ਕੀਮਤ ਲਗਭਗ 18 ਲੱਖ ਰੁਪਏ ਹੈ।

ਜਿਵੇਂ ਕਿ ਹਾਲ ਹੀ 'ਚ ਰਿਪੋਰਟ ਕੀਤੀ ਗਈ ਸੀ, ਮਹਿੰਦਰਾ ਨੇ ਥਾਰ (ਕੋਡਨੇਮ W515) ਦੇ ਫੇਸਲਿਫਟ ਵਰਜ਼ਨ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਅੱਪਡੇਟ ਕੀਤਾ ਮਾਡਲ ਥਾਰ ਰੌਕਸ ਤੋਂ ਡਿਜ਼ਾਈਨ ਤੱਤ ਅਤੇ ਵਿਸ਼ੇਸ਼ਤਾਵਾਂ ਲਵੇਗਾ। ਨਵੀਂ ਥਾਰ 'ਚ ਹਾਰਡ-ਟਾਪ ਵੇਰੀਐਂਟ 'ਚ ਇੱਕ ਵੱਡੀ ਇਨਫੋਟੇਨਮੈਂਟ ਟੱਚਸਕ੍ਰੀਨ, ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ ਸਨਰੂਫ ਵਰਗੀਆਂ ਵਿਸ਼ੇਸ਼ਤਾਵਾਂ ਮਿਲ ਸਕਦੀਆਂ ਹਨ।

Read More: Mukesh Ambani ਨੇ Elon ਮਸਕ ਨਾਲ ਕੀਤਾ ਸਮਝੌਤਾ, ਭਾਰਤ 'ਚ Starlink ਦੀ ਇੰਟਰਨੈੱਟ ਸੇਵਾ ਲਿਆਉਣ ਦੀ ਤਿਆਰੀ

Mahindra Discontinues Thar Top Variant Starts Work On New Version

local advertisement banners
Comments


Recommended News
Popular Posts
Just Now