ਪੰਜਾਬ ਡ.ਰੱ/ਗ ਮਾਮਲੇ ਦਾ ਵਧਿਆ ਦਾਇਰਾ, SC ਨੇ ਹਰਿਆਣਾ ਤੇ ਹਿਮਾਚਲ ਨੂੰ ਵੀ ਬਣਾਇਆ ਧਿਰ    ਸਬਸਿਡੀ ਵਾਲੇ ਯੂਰੀਆ ਦੀ ਸਨਅਤੀ ਵਰਤੋਂ ਵਿਵਾਦ: 10 ਵਿੱਚੋਂ 8 ਯੂਰੀਆ ਸੈਂਪਲ ਫੇਲ੍ਹ    ਕਾਂਗਰਸੀ ਆਗੂ ਦੇ ਪੁੱਤਰ ਖ਼ਿਲਾਫ਼ ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਦਾ ਕੇਸ ਦਰਜ    ਸ਼ਾਹਕੋਟ 'ਚ ਫ਼ੌਜ ਦੇ ਟਰੱਕ ਦੀ ਟੱਕਰ ਨਾਲ ਕਿਸਾਨ ਦੀ ਮੌਤ, ਪੀੜਤ ਪਰਿਵਾਰ ਨੂੰ 10 ਸਾਲ ਬਾਅਦ ਮਿਲਿਆ ਇਨਸਾਫ਼; ਹੁਣ ਮਿਲੇਗਾ 35 ਲੱਖ ਦਾ ਮੁਆਵਜ਼ਾ    ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਘਰਵਾਲੇ ਨੂੰ ਮਾਰਿਆ, 12 ਫੁੱਟ ਡੂੰਘੇ ਟੋਏ ਵਿਚ ਦੱਬੀ ਲਾਸ਼    ਡੇਰਾ ਬਾਬਾ ਨਾਨਕ ਵਿਖੇ ਘਰੋਂ ਸਕੂਲ ਪੜਨ ਗਿਆ ਦਸਵੀਂ ਜਮਾਤ ਦਾ ਵਿਦਿਆਰਥੀ ਲਾਪਤਾ    Canada ਰਹਿ ਰਹੇ ਵਿਦਿਆਰਥੀਆਂ ‘ਤੇ ਲਟਕੀ Deport ਦੀ ਤਲਵਾਰ, ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਰਜ਼ੀਆਂ ਰੱਦ    ਬਰਨਾਲਾ ਲਾਠੀਚਾਰਜ ਦੇ ਵਿਰੋਧ ‘ਚ ਸਫ਼ਾਈ ਸੇਵਕਾਂ ਵੱਲੋਂ ਅੱਜ ‘ਪੰਜਾਬ ਬੰਦ’, ਜਥੇਬੰਦੀਆਂ ਵੱਲੋਂ ਬੰਦ ਦਾ ਸਮਰਥਨ ਕਰਨ ਦੀ ਅਪੀਲ    ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦੀ ਦੋ-ਟੂਕ – ‘ਗੁਰੂ ਗ੍ਰੰਥ ਸਾਹਿਬ ’ਤੇ ਕਾਨੂੰਨ ਬਣਾਉਣ ਦਾ ਹੱਕ ਕਿਸੇ ਨੂੰ ਨਹੀਂ’    ਸਿਆਟਲ ਦੇ ‘ਬਾਈਟ ਆਫ਼ ਸਿਆਟਲ ’ ਮੇਲੇ ਵਿੱਚ ਗੋਲੀਬਾਰੀ: ਤਿੰਨ ਮੌਤਾਂ, ਚਾਰ ਜ਼ਖ਼ਮੀ, ਗੈਂਗ ਰੰਜਿਸ਼ ਦਾ ਸ਼ੱਕ   
Punjab Weather Update: ਭਲਕੇ ਬਦਲੇਗਾ ਮੌਸਮ ਦਾ ਮਿਜਾਜ਼, ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗੜ੍ਹੇਮਾਰੀ ਦੀ ਚਿਤਾਵਨੀ
April 12, 2024
Weather-Change-Tomorrow-Warning-

Admin / Punjab

ਸਟੇਟ ਡੈਸਕ : ਇਸ ਸਮੇਂ ਦੇਸ਼ ਦੇ ਕਈ ਸੂਬਿਆਂ 'ਚ ਲੋਕ ਗਰਮੀ ਦਾ ਸਾਹਮਣਾ ਕਰ ਰਹੇ ਹਨ। ਤਾਪਮਾਨ ਲਗਾਤਾਰ ਵਧ ਰਿਹਾ ਹੈ। ਕਈ ਰਾਜਾਂ ਵਿੱਚ ਤਾਪਮਾਨ 40 ਨੂੰ ਵੀ ਪਾਰ ਕਰ ਗਿਆ ਹੈ।ਇਸ ਦੌਰਾਨ, ਭਾਰਤੀ ਮੌਸਮ ਵਿਭਾਗ (IMD) ਨੇ ਆਉਣ ਵਾਲੇ ਦਿਨਾਂ ਵਿੱਚ ਮੱਧ ਭਾਰਤ, ਉੱਤਰ-ਪੱਛਮੀ ਭਾਰਤ ਅਤੇ ਉੱਤਰ-ਪੂਰਬੀ ਭਾਰਤ ਵਿੱਚ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਅਤੇ ਪਹਾੜੀ ਖੇਤਰਾਂ ਵਿੱਚ 13 ਤੋਂ 15 ਅਪ੍ਰੈਲ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਹੈ।

ਵਿਭਾਗ ਮੁਤਾਬਕ 13 ਤੋਂ 15 ਅਪ੍ਰੈਲ ਤੱਕ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਯੂਪੀ ਸਮੇਤ ਕਈ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਹਿਮਾਚਲ ਪ੍ਰਦੇਸ਼ ਦੇ ਸੱਤ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜੇਕਰ ਇੱਥੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਅਗਲੇ ਚਾਰ ਦਿਨਾਂ ਲਈ ਸੂਬੇ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਖਾਸ ਤੌਰ ‘ਤੇ ਸ਼ਨੀਵਾਰ ਤੇ ਐਤਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗੜ੍ਹੇਮਾਰੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਦੇ ਇਸ ਅਲਰਟ ਨੇ ਪੰਜਾਬ ਦੇ ਕਿਸਾਨਾਂ ਦੀ ਟੈਨਸ਼ਨ ਵਿੱਚ ਵਾਧਾ ਕਰ ਦਿੱਤਾ ਹੈ। ਪਹਿਲਾਂ ਹੀ ਮੀਂਹ ਅਤੇ ਰਾਤ ਦੇ ਤਾਪਮਾਨ ਨੇ ਨਮੀ ਦੇ ਚੱਲਦਿਆਂ ਕਣਕ ਦੀ ਕਟਾਈ ਵਿੱਚ ਦੇਰੀ ਹੋ ਗਈ ਹੈ, ਪਰ ਹੁਣ ਇਸ ਵਿੱਚ ਹੋਰ ਦੇਰੀ ਹੋਣ ਦੀ ਸੰਭਾਵਨਾ ਨਹੀਂ ਹੈ। ਇਸਦੇ ਨਾਲ ਹੀ ਕਿਸਾਨਾਂ ਨੂੰ ਗੜ੍ਹੇਮਾਰੀ ਨਾਲ ਫਸਲਾਂ ਦਾ ਨੁਕਸਾਨ ਹੋਣ ਦਾ ਡਰ ਵੀ ਸਤਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਬਾਰਿਸ਼ ਨਾਲ ਫਸਲਾਂ ਦਾ ਨੁਕਸਾਨ ਹੋ ਚੁੱਕਿਆ ਹੈ।

Weather Change Tomorrow Warning Hailstorm Punjab

local advertisement banners
Comments


Recommended News
Popular Posts
Just Now