December 3, 2024
Admin / Entertainment
ਲਾਈਵ ਪੰਜਾਬੀ ਟੀਵੀ ਬਿਊਰੋ : ਮਸ਼ਹੂਰ ਪੰਜਾਬੀ ਗਾਇਕ ਡਿੰਪਲ ਰਾਜਾ ਦਾ ਦੇਹਾਂਤ ਹੋ ਗਿਆ ਹੈ। ਡਿੰਪਲ ਰਾਜਾ ਜਲੰਧਰ ਦੀ ਦਾਨਿਸ਼ਮੰਦਾ ਕਾਲੋਨੀ ਦਾ ਰਹਿਣ ਵਾਲਾ ਸੀ। ਉਸਨੇ ਪੰਜਾਬੀ ਮਿਊਜ਼ਿਕ ਰਿਐਲਿਟੀ ਸ਼ੋਅ ਆਵਾਜ਼ ਪੰਜਾਬ ਦੀ ਵਿਚ ਆਪਣੀ ਆਵਾਜ਼ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ ਸੀ। ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਸੋਗ ਦੀ ਲਹਿਰ ਹੈ।
ਦੱਸਿਆ ਜਾ ਰਿਹਾ ਹੈ ਕਿ ਡਿੰਪਲ ਰਾਜਾ ਲੰਬੇ ਸਮੇਂ ਤੋਂ ਕਿਡਨੀ ਦੀ ਬਿਮਾਰੀ ਤੋਂ ਪੀੜਤ ਸੀ। ਇਸੇ ਬਿਮਾਰੀ ਦਾ ਬਠਿੰਡਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਪਰ ਅੱਜ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮਿਸ ਪੂਜਾ ਨਾਲ ਗਾਏ ਕਈ ਗੀਤ
ਰਿਐਲਿਟੀ ਸ਼ੋਅਜ਼ ਵਿਚ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਤੋਂ ਬਾਅਦ, ਦੀਪਾਲ ਰਾਜਾ ਨੇ ਆਪਣੇ ਆਪ ਨੂੰ ਇੱਕ ਕਮਰਸ਼ੀਅਲ ਗਾਇਕ ਵਜੋਂ ਸਥਾਪਿਤ ਕੀਤਾ। ਉਸ ਨੇ ਮਿਸ ਪੂਜਾ ਨਾਲ ਕਈ ਗੀਤ ਗਾਏ। ਦੋਵਾਂ ਦੀ ਗਾਇਕੀ ਦੀ ਖੂਬ ਤਾਰੀਫ ਹੋਈ। ਆਪਣੇ ਸੰਗੀਤ ਕੈਰੀਅਰ ਵਿਚ, ਡਿੰਪਲ ਰਾਜਾ ਨੇ ਨਾ ਸਿਰਫ਼ ਕਮਰਸ਼ੀਅਲ ਗੀਤ ਗਾਏ ਸਗੋਂ ਭਗਤੀ ਗੀਤ ਵੀ ਗਾਏ।
Shock To The Music Industry Death Of Famous Punjabi Singer