December 3, 2024
Admin / Entertainment
ਲਾਈਵ ਪੰਜਾਬੀ ਟੀਵੀ ਬਿਊਰੋ : ਬਾਲੀਵੁੱਡ ਅਦਾਕਾਰਾ ਨਰਗਿਸ ਫਾਖਰੀ ਦਾ ਨਾਂ ਅਚਾਨਕ ਚਰਚਾ 'ਚ ਆ ਗਿਆ ਹੈ। ਜਿੱਥੇ ਉਸ ਦੀ ਭੈਣ ਆਲੀਆ ਫਾਖਰੀ ਨੂੰ ਨਿਊਯਾਰਕ 'ਚ ਕਤਲ ਅਤੇ ਅੱਗਜ਼ਨੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਖਬਰਾਂ ਦੀ ਮੰਨੀਏ ਤਾਂ ਆਲੀਆ ਦੇ ਅੰਦਰ ਈਰਖਾ ਅਤੇ ਗੁੱਸੇ ਦੀਆਂ ਭਾਵਨਾਵਾਂ ਹਾਵੀ ਸੀ। ਦੋਸ਼ ਹੈ ਕਿ ਇਸੇ ਦੌਰਾਨ ਆਲੀਆ ਨੇ ਗੁੱਸੇ ਵਿਚ ਅੱਗ ਲਗਾ ਦਿੱਤੀ, ਜਿਸ ਕਾਰਨ ਉਸ ਦੇ ਸਾਬਕਾ ਬੁਆਏਫ੍ਰੈਂਡ ਅਤੇ ਉਸ ਦੀ ਮਹਿਲਾ ਦੋਸਤ ਦੀ ਮੌਤ ਹੋ ਗਈ। ਇਨ੍ਹਾਂ ਗੰਭੀਰ ਦੋਸ਼ਾਂ ਬਾਰੇ ਆਲੀਆ ਵੱਲੋਂ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ। ਆਲੀਆ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਫਿਲਹਾਲ ਉਸ ਨੂੰ ਜ਼ਮਾਨਤ ਨਹੀਂ ਮਿਲ ਸਕੀ ਹੈ।
ਨਰਗਿਸ ਫਾਖਰੀ ਨੇ ਫਿਲਹਾਲ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਉਨ੍ਹਾਂ ਦੀ ਮਾਂ ਨੇ ਆਲੀਆ ਦਾ ਬਚਾਅ ਜ਼ਰੂਰ ਕੀਤਾ ਹੈ। ਉਸਨੇ ਦੋਸ਼ਾਂ 'ਤੇ ਅਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਉਹ ਕਿਸੇ ਨੂੰ ਮਾਰ ਸਕਦੀ ਹੈ। ਉਹ ਸਾਰਿਆਂ ਦਾ ਖਿਆਲ ਰੱਖਣ ਵਾਲ ਇਨਸਾਨ ਹੈ। ਉਸਨੇ ਸਾਰਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ।
Nargis Fakhri s Sister Alia Arrested Accused Of Burning Ex boyfriend Alive