ਪੰਜਾਬ ਸਰਕਾਰ ਵੱਲੋਂ ਹੀਟਵੇਵ ਐਡਵਾਈਜ਼ਰੀ ਜਾਰੀ! ਸਿਹਤ ਵਿਭਾਗ ਨੇ ਮੁਕੰਮਲ ਕੀਤੇ ਪ੍ਰਬੰਧ    ਕੇਂਦਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ    ਟਰੰਪ ਦੀ ਇਰਾਨ ਨੂੰ ਅੰਤਿਮ ਚਿਤਾਵਨੀ! ਯੂਰੇਨੀਅਮ ਲੈਣ ਦੀ ਜ਼ਿੱਦ ’ਤੇ ਅੜਿਆ ਅਮਰੀਕਾ    ਕੈਨੇਡਾ ’ਚ 9,000 ਪੰਜਾਬੀਆਂ ’ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ    ਪੰਜਾਬ ਚੋਣਾਂ ਲਈ ਕਾਂਗਰਸ ਦੀ ਦਿੱਲੀ ’ਚ ਵੱਡੀ ਮੀਟਿੰਗ! ਜਿੱਤਣ ਵਾਲੇ ਉਮੀਦਵਾਰ ਨੂੰ ਹੀ ਮਿਲੇਗੀ ਟਿਕਟ    ਕਿਸਾਨਾਂ ਨੂੰ ਵੱਡੀ ਰਾਹਤ, ਕੇਂਦਰ ਸਰਕਾਰ ਨੇ ਪੰਜਾਬ ‘ਚ ਕਣਕ ਖਰੀਦ ਮਾਪਦੰਡਾਂ ‘ਚ ਦਿੱਤੀ ਢਿੱਲ    ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਦਾ ਮੋਬਾਈਲ ਹੋਇਆ ਹੈਕ, ਸੰਪਰਕਾਂ ਨੂੰ ਫਰਜ਼ੀ ਮੈਸੇਜ ਭੇਜ ਮੰਗੇ ਪੈਸੇ    ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਦਾ ਮੋਬਾਈਲ ਹੋਇਆ ਹੈਕ, ਸੰਪਰਕਾਂ ਨੂੰ ਫਰਜ਼ੀ ਮੈਸੇਜ ਭੇਜ ਮੰਗੇ ਪੈਸੇ    ਪੰਜਾਬ ਕੈਬਨਿਟ ‘ਚ ਲੱਗੀ ਅਹਿਮ ਫ਼ੈਸਲਿਆਂ ‘ਤੇ ਮੋਹਰ    CBI ਕੋਰਟ ਦਾ ਵੱਡਾ ਫੈਸਲਾ: ਨਾਮਧਾਰੀ ਆਗੂ ਦਿਲੀਪ ਸਿੰਘ ਭਗੌੜਾ ਘੋਸ਼ਿਤ   
CBI ਕੋਰਟ ਦਾ ਵੱਡਾ ਫੈਸਲਾ: ਨਾਮਧਾਰੀ ਆਗੂ ਦਿਲੀਪ ਸਿੰਘ ਭਗੌੜਾ ਘੋਸ਼ਿਤ
April 17, 2026
Dalip-singh

CBI ਕੋਰਟ ਦਾ ਵੱਡਾ ਫੈਸਲਾ: ਨਾਮਧਾਰੀ ਆਗੂ ਦਿਲੀਪ ਸਿੰਘ ਭਗੌੜਾ ਘੋਸ਼ਿਤ


ਮੋਹਾਲੀ: ਸਾਲ2015 ਦੇ ਚਰਚਿਤ ਕਾਰ ਬੰਬ ਧਮਾਕੇ ਮਾਮਲੇ ਵਿੱਚ ਮੋਹਾਲੀ ਸਥਿਤ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅਹਿਮ ਹੁਕਮ ਜਾਰੀ ਕਰਦੇ ਹੋਏ ਨਾਮਧਾਰੀ ਸੰਪਰਦਾ ਨਾਲ ਜੁੜੇ ਠਾਕੁਰ ਦਿਲੀਪ ਸਿੰਘ ਨੂੰ ਭਗੌੜਾ ਮੁਲਜ਼ਮ ਕਰਾਰ ਦੇ ਦਿੱਤਾ ਹੈ।

ਅਦਾਲਤ ਨੇ ਇਸ ਤੋਂ ਪਹਿਲਾਂ ਅਖਬਾਰਾਂ ਰਾਹੀਂ ਦਿਲੀਪ ਸਿੰਘ ਨੂੰ30 ਦਿਨਾਂ ਦੇ ਅੰਦਰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ। ਨਿਰਧਾਰਤ ਸਮਾਂ ਪੂਰਾ ਹੋਣ ਦੇ ਬਾਵਜੂਦ ਜਦੋਂ ਉਹ ਅਦਾਲਤ ਵਿੱਚ ਹਾਜ਼ਰ ਨਹੀਂ ਹੋਇਆ, ਤਾਂ ਕੋਰਟ ਨੇ ਕਾਨੂੰਨੀ ਕਾਰਵਾਈ ਕਰਦਿਆਂ ਉਸ ਨੂੰ ਭਗੌੜਾ ਐਲਾਨ ਦਿੱਤਾ ਅਤੇ ਸੰਬੰਧਤ ਅਧਿਕਾਰੀਆਂ ਨੂੰ ਉਸ ਦਾ ਨਾਂ ਰਿਕਾਰਡ ਵਿੱਚ ਦਰਜ ਕਰਨ ਦੇ ਹੁਕਮ ਦਿੱਤੇ।

ਇਸੇ ਦੌਰਾਨ ਸਰਕਾਰੀ ਗਵਾਹ ਸੁਰਿੰਦਰ ਸਿੰਘ ਨੇ ਅਦਾਲਤ ਦਾ ਦਰਵਾਜ਼ਾ ਖੜਕਾਉਂਦਿਆਂ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ। ਉਸ ਨੇ ਕਿਹਾ ਕਿ ਉਸ ਦਾ ਘਰ ਮੁਲਜ਼ਮਾਂ ਦੇ ਨੇੜੇ ਹੈ, ਜਿਸ ਕਾਰਨ ਉਸ ਨੂੰ ਜਾਨ ਦਾ ਖਤਰਾ ਹੈ। ਇਸ ‘ਤੇ ਅਦਾਲਤ ਨੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਗਵਾਹ ਦੀ ਅਰਜ਼ੀ ਦੀ ਜਾਂਚ ਕਰਕੇ ਜ਼ਰੂਰੀ ਸੁਰੱਖਿਆ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਇਹ ਮਾਮਲਾ4 ਦਸੰਬਰ2015 ਨੂੰ ਜਲੰਧਰ ਵਿੱਚ ਹਰਿਵੱਲਭ ਸੰਗੀਤ ਸਮਾਗਮ ਦੌਰਾਨ ਟਿਫਿਨ ਬੰਬ ਧਮਾਕੇ ਦੀ ਸਾਜ਼ਿਸ਼ ਨਾਲ ਸੰਬੰਧਿਤ ਹੈ। ਜਾਂਚ ਏਜੰਸੀਆਂ ਦੇ ਮੁਤਾਬਕ ਇਸ ਸਾਜ਼ਿਸ਼ ਦਾ ਨਿਸ਼ਾਨਾ ਸਤਿਗੁਰੂ ਉਦੈ ਸਿੰਘ ਅਤੇ ਜਗਤਾਰ ਸਿੰਘ ਸਨ।

ਇਹ ਕੇਸ ਉਸ ਸਮੇਂ ਕਾਫ਼ੀ ਚਰਚਾ ਵਿੱਚ ਰਿਹਾ ਸੀ ਅਤੇ ਹੁਣ ਅਦਾਲਤ ਦੇ ਇਸ ਫੈਸਲੇ ਨਾਲ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ।

Dalip singh

local advertisement banners
Comments


Recommended News
Popular Posts
Just Now