ਉਤਰਾਖੰਡ ਵਿਚ ਅੱਜ ਵੀ ਮੌਸਮ ਰਹੇਗਾ ਠੰਢਾ, 8 ਜ਼ਿਲ੍ਹਿਆਂ ਵਿਚ ਮੀਂਹ ਦੀ ਸੰਭਾਵਨਾ    CM Bhagwant Mann ਵੱਲੋਂ ਸ੍ਰੀ ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਖੁੱਲ੍ਹੀ ਚੁਣੌਤੀ ! ਕਿਹਾ- ...ਹੁਣ ਕਾਨੂੰਨ ਰੱਦ ਨਹੀਂ ਹੋਵੇਗਾ    ਈਡੀ ਨੇ ਸੰਜੀਵ ਅਰੋੜਾ ਨੂੰ ਕੀਤਾ ਗ੍ਰਿਫਤਾਰ    "ਬੇਅਦਬੀ ਖਿਲਾਫ਼ ਕਾਨੂੰਨ ‘ਨਾ-ਮਨਜ਼ੂਰ’"; ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਰਕਾਰ ਨੂੰ ਮੱਦਾਂ ਵਿੱਚ ਸੋਧ ਲਈ 15 ਦਿਨ ਦਾ ਸਮਾਂ    ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਜਲੰਧਰ ਧਮਾਕੇ ਦੇ ਪੀੜਤ ਨੂੰ‌ ਦਿੱਤੀ ਨਵੀਂ ਮੋਟਰਸਾਈਕਲ    ਸੁਵੇਂਦੂ ਅਧਿਕਾਰੀ ਹੋਣਗੇ ਬੰਗਾਲ ਦੇ ਨਵੇਂ ਮੁੱਖ ਮੰਤਰੀ, ਅਮਿਤ ਸ਼ਾਹ ਨੇ ਖੁਦ ਕੀਤਾ ਨਾਂ ਦਾ ਐਲਾਨ    AAP MP ਨੂੰ ‘ਅਮਿਤ ਸ਼ਾਹ’ ਦੇ ਨਾਂ ਤੋਂ ਆਇਆ ਫੋਨ, ਕਿਹਾ, “ਜਨਮਦਿਨ ਮੁਬਾਰਕ! ਦਿੱਲੀ ਆਕੇ ਮੈਨੂੰ ਮਿਲੋ।    ਪੰਜਾਬੀ ਕ੍ਰਿਕਟਰ ਅਰਸ਼ਦੀਪ ਨੂੰ ਲੈ ਕੇ ਬਹੁਤ ਵੱਡੀ ਖਬਰ, BCCI ਨੇ ਲਗਾ'ਤਾ ਬੈਨ, ਸੁਣੋ ਕਿਸ ਵਜ੍ਹਾ ਕਰਕੇ ਲਿਆ ਫੈਸਲਾ    ED ਰੇਡ ਮਾਮਲੇ ’ਚ ਅਮਨ ਅਰੋੜਾ ਦਾ ਵੱਡਾ ਬਿਆਨ: “ਇੱਕ ਪੈਸਾ ਵੀ ਸਾਬਤ ਹੋਇਆ ਤਾਂ ਸਿਆਸਤ ਛੱਡ ਦਿਆਂਗਾ”    ਸ੍ਰੀ ਅਕਾਲ ਤਖ਼ਤ ਪਹੁੰਚੇ ਸੰਧਵਾਂ, ਬੇਅਦਬੀ ਕਰਨ ਵਾਲਿਆਂ ਲਈ ਕੜੀਆਂ ਸਜ਼ਾਵਾਂ ਦੀ ਵਕਾਲਤ   
ਸੁਵੇਂਦੂ ਅਧਿਕਾਰੀ ਹੋਣਗੇ ਬੰਗਾਲ ਦੇ ਨਵੇਂ ਮੁੱਖ ਮੰਤਰੀ, ਅਮਿਤ ਸ਼ਾਹ ਨੇ ਖੁਦ ਕੀਤਾ ਨਾਂ ਦਾ ਐਲਾਨ
May 8, 2026
Suvendu-adhikari

ਸੁਵੇਂਦੂ ਅਧਿਕਾਰੀ ਹੋਣਗੇ ਬੰਗਾਲ ਦੇ ਨਵੇਂ ਮੁੱਖ ਮੰਤਰੀ, ਅਮਿਤ ਸ਼ਾਹ ਨੇ ਖੁਦ ਕੀਤਾ ਨਾਂ ਦਾ ਐਲਾਨ



ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਦੇ ਨਾਂ ਨੂੰ ਲੈ ਕੇ ਫਾਈਨਲ ਐਲਾਨ ਹੋਣ ਗਿਆ ਹੈ। ਸੁਵੇਂਦੂ ਅਧਿਕਾਰੀ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਹੋਣਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ। ਅਗਨੀਮਿੱਤਰਾ ਪਾਲ ਅਤੇ ਨਿਸਿਥ ਪ੍ਰਮਾਣਿਕਉਪ ਮੁੱਖ ਮੰਤਰੀ ਹੋਣਗੇ। ਕੋਲਕਾਤਾ ਵਿਚ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਉਨ੍ਹਾਂ ਦੇ ਨਾਵਾਂ ‘ਤੇ ਮੋਹਰ ਲਾਈ ਗਈ। ਹੁਣ ਉਹ ਕੱਲ੍ਹ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ, ਸੁਵੇਂਦੂ ਅੱਜ ਸ਼ਾਮ ਰਾਜਪਾਲ ਨੂੰ ਮਿਲਣਗੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸੁਨੀਲ ਬਾਂਸਲ, ਅਮਿਤ ਮਾਲਵੀਆ, ਬਿਪਲਬ ਦੇਬ, ਨਿਸਿਥ ਪ੍ਰਮਾਣਿਕ, ਅਗਨੀਮਿੱਤਰ ਪਾਲ ਅਤੇ ਸ਼ੰਕਰ ਘੋਸ਼ ਦੇ ਨਾਲ ਅੱਜ ਦੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਮੌਜੂਦ ਸਨ। ਅਮਿਤ ਸ਼ਾਹ ਨੇ ਕਿਹਾ ਕਿ ਬੰਗਾਲ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਆਪਣਾ ਭਰੋਸਾ ਰੱਖਿਆ ਹੈ। “ਮੈਂ ਹੱਥ ਜੋੜ ਕੇ ਸੂਬੇ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਹਿੰਸਾ ਦੇ ਵਿਚਾਲੇ ਸੂਬੇ ਦੇ ਲੋਕਾਂ ਨੇ ਇੱਕ ਵੱਡਾ ਫਤਵਾ ਦਿੱਤਾ ਹੈ।321 ਵਰਕਰਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਅੱਜ, ਗੰਗਾ ਤੋਂ ਗੰਗਾਸਾਗਰ ਤੱਕ ਭਾਜਪਾ ਦੀਆਂ ਸਰਕਾਰਾਂ ਹਨ। ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਮਰਤਾ ਨਾਲ ਨਿਭਾਉਣੀਆਂ ਚਾਹੀਦੀਆਂ ਹਨ।”


ਦੱਸ ਦੇਈਏ ਕਿ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਸ਼ਨੀਵਾਰ ਨੂੰ ਸਵੇਰੇ10 ਵਜੇ ਰਵਿੰਦਰ ਜਯੰਤੀ ਦੇ ਮੌਕੇ ‘ਤੇ ਬ੍ਰਿਗੇਡ ਪਰੇਡ ਗਰਾਊਂਡ ਵਿਖੇ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ, ਭਾਜਪਾ ਪ੍ਰਧਾਨ ਨਿਤਿਨ ਨਵੀਨ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਮੌਜੂਦ ਰਹਿਣਗੇ।20 ਐਨਡੀਏ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ। ਰਵਿੰਦਰ ਜਯੰਤੀ ਦੇ ਮੌਕੇ ‘ਤੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਬੰਗਾਲੀ ਰੰਗ ਦੀ ਝਲਕ ਵੀ ਵੇਖਣ ਨੂੰ ਮਿਲੇਗੀ।

ਦੱਸਿਆ ਜਾ ਰਿਹਾ ਹੈ ਕਿ ਦਿਲੀਪ ਘੋਸ਼, ਸ਼ੰਕਰ ਘੋਸ਼, ਸਵਪਨ ਦਾਸਗੁਪਤਾ, ਨਿਸ਼ਿਤ ਪ੍ਰਮਾਣਮਿਕ, ਜਤਿੰਦਰ ਤਿਵਾੜੀ ਅਤੇ ਸ਼ਰਦਵਤ ਮੁਖਰਜੀ ਮੰਤਰੀ ਬਣ ਸਕਦੇ ਹਨ। ਨੀਲਾਦਰੀ ਸ਼ੇਖਰ ਅਤੇ ਪ੍ਰਣਤ ਟੁਡੂ ਵੀ ਮੰਤਰੀ ਅਹੁਦਿਆਂ ਦੀ ਦੌੜ ਵਿੱਚ ਹਨ। ਰੁਦਰਨੀਲ ਘੋਸ਼, ਦੁੱਧਕੁਮਾਰ ਮੰਡਲ ਅਤੇ ਬੰਕਿਮ ਘੋਸ਼ ਵੀ ਮੰਤਰੀ ਬਣ ਸਕਦੇ ਹਨ।

Suvendu adhikari

local advertisement banners
Comments


Recommended News
Popular Posts
Just Now