ਉਤਰਾਖੰਡ ਵਿਚ ਅੱਜ ਵੀ ਮੌਸਮ ਰਹੇਗਾ ਠੰਢਾ, 8 ਜ਼ਿਲ੍ਹਿਆਂ ਵਿਚ ਮੀਂਹ ਦੀ ਸੰਭਾਵਨਾ    CM Bhagwant Mann ਵੱਲੋਂ ਸ੍ਰੀ ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਖੁੱਲ੍ਹੀ ਚੁਣੌਤੀ ! ਕਿਹਾ- ...ਹੁਣ ਕਾਨੂੰਨ ਰੱਦ ਨਹੀਂ ਹੋਵੇਗਾ    ਈਡੀ ਨੇ ਸੰਜੀਵ ਅਰੋੜਾ ਨੂੰ ਕੀਤਾ ਗ੍ਰਿਫਤਾਰ    "ਬੇਅਦਬੀ ਖਿਲਾਫ਼ ਕਾਨੂੰਨ ‘ਨਾ-ਮਨਜ਼ੂਰ’"; ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਰਕਾਰ ਨੂੰ ਮੱਦਾਂ ਵਿੱਚ ਸੋਧ ਲਈ 15 ਦਿਨ ਦਾ ਸਮਾਂ    ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਜਲੰਧਰ ਧਮਾਕੇ ਦੇ ਪੀੜਤ ਨੂੰ‌ ਦਿੱਤੀ ਨਵੀਂ ਮੋਟਰਸਾਈਕਲ    ਸੁਵੇਂਦੂ ਅਧਿਕਾਰੀ ਹੋਣਗੇ ਬੰਗਾਲ ਦੇ ਨਵੇਂ ਮੁੱਖ ਮੰਤਰੀ, ਅਮਿਤ ਸ਼ਾਹ ਨੇ ਖੁਦ ਕੀਤਾ ਨਾਂ ਦਾ ਐਲਾਨ    AAP MP ਨੂੰ ‘ਅਮਿਤ ਸ਼ਾਹ’ ਦੇ ਨਾਂ ਤੋਂ ਆਇਆ ਫੋਨ, ਕਿਹਾ, “ਜਨਮਦਿਨ ਮੁਬਾਰਕ! ਦਿੱਲੀ ਆਕੇ ਮੈਨੂੰ ਮਿਲੋ।    ਪੰਜਾਬੀ ਕ੍ਰਿਕਟਰ ਅਰਸ਼ਦੀਪ ਨੂੰ ਲੈ ਕੇ ਬਹੁਤ ਵੱਡੀ ਖਬਰ, BCCI ਨੇ ਲਗਾ'ਤਾ ਬੈਨ, ਸੁਣੋ ਕਿਸ ਵਜ੍ਹਾ ਕਰਕੇ ਲਿਆ ਫੈਸਲਾ    ED ਰੇਡ ਮਾਮਲੇ ’ਚ ਅਮਨ ਅਰੋੜਾ ਦਾ ਵੱਡਾ ਬਿਆਨ: “ਇੱਕ ਪੈਸਾ ਵੀ ਸਾਬਤ ਹੋਇਆ ਤਾਂ ਸਿਆਸਤ ਛੱਡ ਦਿਆਂਗਾ”    ਸ੍ਰੀ ਅਕਾਲ ਤਖ਼ਤ ਪਹੁੰਚੇ ਸੰਧਵਾਂ, ਬੇਅਦਬੀ ਕਰਨ ਵਾਲਿਆਂ ਲਈ ਕੜੀਆਂ ਸਜ਼ਾਵਾਂ ਦੀ ਵਕਾਲਤ   
CM Bhagwant Mann ਵੱਲੋਂ ਸ੍ਰੀ ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਖੁੱਲ੍ਹੀ ਚੁਣੌਤੀ ! ਕਿਹਾ- ...ਹੁਣ ਕਾਨੂੰਨ ਰੱਦ ਨਹੀਂ ਹੋਵੇਗਾ
May 9, 2026
Cm-bhagwant-mann

CM Bhagwant Mann ਵੱਲੋਂ ਸ੍ਰੀ ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਖੁੱਲ੍ਹੀ ਚੁਣੌਤੀ ! ਕਿਹਾ- ...ਹੁਣ ਕਾਨੂੰਨ ਰੱਦ ਨਹੀਂ ਹੋਵੇਗਾ



ਪੰਜਾਬ ਦੇ ਸੀਐੱਮ ਭਗਵੰਤ ਮਾਨ ਵੱਲੋਂ ਸ੍ਰੀ ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਗਈ ਹੈ। ਸੀਐੱਮ ਭਗਵੰਤ ਮਾਨ ਨੇ ਸਾਫ ਤੌਰ ’ਤੇ ਕਿਹਾ ਕਿ ਜਥੇਦਾਰ ਸਾਹਿਬ ਜਦੋਂ ਮਰਜ਼ੀ ਸੱਦ ਲੈਣ ਇਕੱਤਰਤਾ ਚਾਹੇ20 ਦਿਨਾਂ ਬਾਅਦ ਜਾਂ ਫੇਰ25 ਦਿਨਾਂ ਬਾਅਦ ਪਰ ਹੁਣ ਇਹ ਕਾਨੂੰਨ ਵਾਪਸ ਨਹੀਂ ਹੋਵੇਗਾ।

ਦੱਸ ਦਈਏ ਕਿ ਬੀਤੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਸੀ। ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਸਤਿਕਾਰ ਸੋਧ ਐਕਟ ਦਾ ਮਸੌਦਾ ਨਾ ਅਕਾਲ ਤਖਤ ਨਾ ਐਸਜੀਪੀਸੀ ਨੂੰ ਭੇਜਿਆ ਗਿਆ। ਸਿੱਖ ਰਹਿਤ ਮਰਿਆਦਾ ’ਤੇ ਸਰਕਾਰ ਕਾਨੂੰਨ ਨਹੀਂ ਬਣਾ ਸਕਦੀ। ਵੈੱਬਸਾਈਟ ’ਤੇ ਰਿਕਾਰਡ ਦਰਜ ਕਰਨ ਨਾਲ ਬੇਅਦਬੀਆਂ ’ਚ ਵਾਧਾ ਹੋਵੇਗਾ। ਵਿਧਾਨਸਭਾ ਸਿੱਧੇ ਤੌਰ ’ਤੇ ਪੰਥ ਦੇ ਕੰਮਾਂ ’ਚ ਦਖਲ ਨਹੀਂ ਦੇ ਸਕਦੀ। ਸਰਕਾਰ ਨੂੰ ਮੱਦਾ ’ਚ ਸੋਧ ਲਈ15 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ। ਸੋਧ ਨਾ ਹੋਣ ’ਤੇ5 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਕਰਕੇ ਫੈਸਲਾ ਲਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਪੰਥ ਦੀ ਸ਼ਬਦਾਵਲੀ ਤੈਅ ਕਰੇ। ਸਰੂਪ ਸ਼ਬਦ ਚੰਗਾ ਪਰ ਬੀੜ ਸ਼ਬਦ ਵੀ ਮਾੜਾ ਨਹੀਂ ਹੈ। ਸਰਕਾਰ ਦੇ ਕਹਿਣ ’ਤੇ ਗੁਰੂ ਗ੍ਰੰਥ ਸਾਹਿਬ ’ਤੇ ਕੋਈ ਵੀ ਯੂਨੀਕ ਨੰਬਰ ਨਹੀਂ ਲੱਗੇਗਾ। ਉਨ੍ਹਾਂ ਨੇ ਸਪਸ਼ਟ ਤੌਰ ’ਤੇ ਕਿਹਾ ਕਿ ਜਦੋਂ ਤੱਕ ਅਕਾਲ ਤਖਤ ਸਾਹਿਬ ਤੋਂ ਮਨਜ਼ੂਰੀ ਨਹੀਂ ਤਾਂ ਕਾਨੂੰਨ ’ਤੇ ਰੋਕ ਲੱਗੇ, ਅਸੀਂ ਮੱਦਾਂ ’ਚ ਸੋਧ ਲਈ ਸਿੱਖ ਵਕੀਲਾਂ ਦਾ ਇੱਕ ਪੈਨਲ ਦੇਵਾਂਗੇ, ਜਦੋਂ ਤੱਕ ਇੰਨ੍ਹਾਂ ਮੱਦਾਂ ਤੇ ਸਹਿਮਤੀ ਨਹੀਂ ਕਾਨੂੰਨ ’ਤੇ ਲੱਗੇ ਰੋਕ।

Cm bhagwant mann

local advertisement banners
Comments


Recommended News
Popular Posts
Just Now