ਡੇਢ ਸਾਲ ਦੇ ਮਾਸੂਮ ਨੂੰ ਪਟਕ ਕੇ ਮਾਰਨ ਵਾਲੇ ਦੋਸ਼ੀ ਨੂੰ ਫਾਂਸੀ, 41 ਦਿਨਾਂ ’ਚ ਅਦਾਲਤ ਦਾ ਇਤਿਹਾਸਕ ਫ਼ੈਸਲਾ    ਮੁੜ ਜੇਲ੍ਹ ਜਾਣਗੇ ਅਦਾਕਾਰ ਰਾਜਪਾਲ ਯਾਦਵ! ਚੈੱਕ ਬਾਊਂਸ ਮਾਮਲੇ ‘ਚ ਦਿੱਲੀ ਹਾਈਕੋਰਟ ਤੋਂ ਮਿਲਿਆ ਵੱਡਾ ਝਟਕਾ    ਕੇਂਦਰ ਖ਼ਿਲਾਫ਼ ਕਿਸਾਨਾਂ ਦਾ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ    ਘਰ ਦਾ ਕਿਰਾਇਆ ਮੰਗਣ 'ਤੇ ਪ੍ਰਵਾਸੀ ਪਰਿਵਾਰ ਵੱਲੋਂ ਮਕਾਨ ਮਾਲਕ 'ਤੇ ਜਾਨਲੇਵਾ ਹਮਲਾ    “ਮੇਰੇ ‘ਤੇ ਕਰੋ ਤੁਸੀਂ ਪਰਚਾ ਦਰਜ…”, ਅਚਾਨਕ ਮੋਰਿੰਡਾ ਥਾਣੇ ਪਹੁੰਚੇ ਬੋਲੇ ਸਾਬਕਾ CM ਚਰਨਜੀਤ ਚੰਨੀ    SGPC ਵੱਲੋਂ ‘Satluj’ ਫ਼ਿਲਮ ‘ਤੇ ਪਾਬੰਦੀ ਖ਼ਿਲਾਫ਼ ਕੱਢਿਆ ਜਾਵੇਗਾ ਰੋਸ ਮਾਰਚ, DC ਰਾਹੀਂ ਸਰਕਾਰ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ    ਹੁਣ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਮਿਲਣਗੀਆਂ ਅਲਕੋਹਲ ਵਾਲੀਆਂ ਦਵਾਈਆਂ, ਨੋਟੀਫਿਕੇਸ਼ਨ ਜਾਰੀ    ਕਾਂਗਰਸ ‘ਚ ਵੱਡੀ ਨਿਯੁਕਤੀ: ਐਡਵੋਕੇਟ ਉੱਜਵਲ ਭਸੀਨ ਨੂੰ ਮਿਲੀ ਇਹ ਜ਼ਿੰਮੇਵਾਰੀ    ਕਾਂਗਰਸ ‘ਚ ਕਲੇਸ਼ ਵਿਚਾਲੇ 3 ਦਿਨ ਹੋਰ ਵਧਿਆ ਬਘੇਲ ਦਾ ਦੌਰਾ, ਚੰਨੀ ਖੇਮਾ ਅੱਜ ਕਰ ਸਕਦਾ ਹੈ ਮੁਲਾਕਾਤ    ਚੰਨੀ ਧੜ੍ਹੇ ਦੇ ਸੁਰ ਨਰਮ, ਰਾਣਾ ਗੁਰਜੀਤ ਦੇ ਘਰ ਹੋਵੇਗੀ ਬਘੇਲ ਨਾਲ ਮੀਟਿੰਗ   
ਚੰਨੀ ਧੜ੍ਹੇ ਦੇ ਸੁਰ ਨਰਮ, ਰਾਣਾ ਗੁਰਜੀਤ ਦੇ ਘਰ ਹੋਵੇਗੀ ਬਘੇਲ ਨਾਲ ਮੀਟਿੰਗ
July 10, 2026
Meeting-with-baghel-to-be-held-a

ਚੰਨੀ ਧੜ੍ਹੇ ਦੇ ਸੁਰ ਨਰਮ, ਰਾਣਾ ਗੁਰਜੀਤ ਦੇ ਘਰ ਹੋਵੇਗੀ ਬਘੇਲ ਨਾਲ ਮੀਟਿੰਗ


ਪੰਜਾਬ ਕਾਂਗਰਸ ਦੀ ਡੀ-ਰੇਲ ਹੋਈ ਗੱਡੀ ਹੌਲੀ-ਹੌਲੀ ਪਟੜੀ ’ਤੇ ਆਉਣ ਲੱਗੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਧੜ੍ਹੇ ਦੇ ਸੁਰ ਨਰਮ ਹੋਣ ਲੱਗੇ ਹਨ ਅਤੇ ਉਹਨਾਂ ਵੀਰਵਾਰ ਨੂੰ ਮੀਟਿੰਗ ਕਰਕੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਨਾਲ ਮੀਟਿੰਗ ਕਰਨ ਦਾ ਫ਼ੈਸਲਾ ਕਰ ਲਿਆ ਹੈ। ਇਹ ਮੀਟਿੰਗ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਘਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਪਰ ਮੌਕੇ ਦੀ ਸਥਿਤੀ ਨੂੰ ਭਾਂਪਦੇ ਹੋਏ ਸਥਾਨ ਬਦਲਿਆ ਵੀ ਜਾ ਸਕਦਾ ਹੈ। ਸੱਭਤੋਂ ਅਹਿਮ ਗੱਲ ਹੈ ਕਿ ਚੰਨੀ ਧੜ੍ਹੇ ਦੇ ਆਗੂਆਂ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਕੋਈ ਮੀਟਿੰਗ ਨਹੀਂ ਕਰਨਗੇ ਤੇ ਉਹ ਕਾਂਗਰਸ ਭਵਨ ਵੀ ਨਹੀਂ ਜਾਣਗੇ। ਓਧਰ ਵੀਰਵਾਰ ਨੂੰ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਨਾਲ ਮੁਲਾਕਾਤ ਕੀਤੀ। ਦੱਸਿਆ ਜਾਂਦਾ ਹੈ ਕਿ ਸ਼੍ਰੀਮਤੀ ਭੱਠਲ ਨੇ ਬਘੇਲ ਕੋਲ ਰਾਜਾ ਵੜਿੰਗ ਦੀਆਂ ਗਤੀਵਿਧੀਆਂ ਨੂੰ ਲੈ ਕੇ ਉਂਗਲ ਚੁੱਕੀ ਹੈ। ਭੱਠਲ ਨੇ ਤਰਕ ਦਿੱਤਾ ਹੈ ਕਿ ਵੜਿੰਗ ਨੇ ਪਾਰਟੀ ’ਚ ਗੁਟਬਾਜ਼ੀ ਨੂੰ ਉਤਸ਼ਾਹਤ ਕੀਤਾ ਤੇ ਸੀਨੀਅਰ ਆਗੂਆਂ ਦੀ ਅਣਦੇਖੀ ਕੀਤੀ ਹੈ।

ਬਘੇਲ ਨਾਲ ਮੀਟਿੰਗ ਕਰਨ ਉਪਰੰਤ ਰਾਜਿੰਦਰ ਕੌਰ ਭੱਠਲ ਨੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ, ਪਰਗਟ ਸਿੰਘ, ਸੁਖਜਿੰਦਰ ਸਿੰਘ ਰੰਧਾਵਾਂ, ਭਾਰਤ ਭੂਸ਼ਣ ਆਸ਼ੂ ਸਮੇਤ ਹੋਰਨਾਂ ਆਗੂਆਂ ਨਾਲ ਵੀ ਮੀਟਿੰਗ ਕੀਤੀ ਹੈ। ਭੱਠਲ ਨੇ ਚੰਨੀ ਧੜ੍ਹੇ ਦੀ ਮੰਗ ਅਤੇ ਦਲੀਲਾਂ ਨਾਲ ਸਹਿਮਤੀ ਪ੍ਰਗਟ ਕੀਤੀ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਨੂੰ ਖ਼ਤਮ ਕਰਨ ਲਈ ਪਿਛਲੇ ਚਾਰ ਦਿਨਾਂ ਤੋਂ ਭੁਪੇਸ਼ ਬਘੇਲ ਤੇ ਹੋਰਨਾਂ ਆਗੂਆਂ ਨੇ ਚੰਡੀਗੜ੍ਹ ’ਚ ਡੇਰੇ ਲਾਏ ਹੋਏ ਹਨ। ਜਿੱਥੇ ਉਹ ਪਾਰਟੀ ਦੇ ਸੀਨੀਅਰ ਆਗੂਆਂ, ਅਹੁਦੇਦਾਰਾਂ ਨਾਲ ਮੀਟਿੰਗ ਕਰ ਰਹੇ ਹਨ, ਉੱਥੇ ਉਹਨਾਂ ਸੀਨੀਅਰ ਆਗੂਆਂ ਨੂੰ ਚੰਨੀ ਨੂੰ ਮਨਾਉਣ ਲਈ ਭੇਜਿਆ।

ਜਾਣਕਾਰੀ ਅਨੁਸਾਰ ਵੀਰਵਾਰ ਨੂੰ ਚੰਨੀ ਧੜ੍ਹੇ ਦੇ ਆਗੂ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਘਰ ਇਕੱਠੇ ਹੋਏ। ਕਾਂਗਰਸੀਆਂ ਆਗੂਆਂ ਨੇ ਕਾਂਗਰਸ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਲੰਬੀ ਵਿਚਾਰ ਚਰਚਾ ਕੀਤੀ ਤੇ ਅੰਤ ’ਚ ਰਾਜਾ ਵੜਿੰਗ ਦੀ ਗੈਰਹਾਜ਼ਰੀ ’ਚ ਭੁਪੇਸ਼ ਬਘੇਲ ਨਾਲ ਮੀਟਿੰਗ ਕਰਨ ਦਾ ਫੈਸਲਾ ਕੀਤਾ। ਦੱਸਿਆ ਜਾਂਦਾ ਹੈ ਕਿ ਸੀਨੀਅਰ ਆਗੂਆਂ ਨੇ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਆਪਣਾ ਪੱਖ ਜਰੂਰ ਰੱਖਣਾ ਚਾਹੀਦਾ ਹੈ। ਰਾਜਾ ਵੜਿੰਗ ਨੂੰ ਪ੍ਰਧਾਨ ਬਣਾਉਣ ਕਾਰਨ ਨਾਰਾਜ਼ ਹੋਏ ਆਗੂਆਂ ਨੇ ਫੈਸਲਾ ਕੀਤਾ ਹੈ ਕਿ ਉਹ ਰਾਜਾ ਵੜਿੰਗ ਨਾਲ ਕੋਈ ਰਾਬਤਾ ਨਹੀਂ ਰੱਖਣਗੇ ਤੇ ਮਸਲੇ ਦਾ ਹੱਲ ਹੋਣ ਤੱਕ ਪੰਜਾਬ ਕਾਂਗਰਸ ਭਵਨ ’ਚ ਨਹੀਂ ਜਾਣਗੇ।

Meeting with baghel to be held at rana gurjits house

local advertisement banners
Comments


Recommended News
Popular Posts
Just Now