July 10, 2026
“ਮੇਰੇ ‘ਤੇ ਕਰੋ ਤੁਸੀਂ ਪਰਚਾ ਦਰਜ…”, ਅਚਾਨਕ ਮੋਰਿੰਡਾ ਥਾਣੇ ਪਹੁੰਚੇ ਬੋਲੇ ਸਾਬਕਾ CM ਚਰਨਜੀਤ ਚੰਨੀ
ਅੱਜ ਸਾਬਕਾCM ਚਰਨਜੀਤ ਸਿੰਘ ਚੰਨੀ ਦੇ ਗੜ੍ਹ ਮੋਰਿੰਡਾ ਵਿਖੇ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਜਾਣਾ ਹੈ ਪਰ ਇਨ੍ਹਾਂ ਸਭ ਦੇ ਵਿਚਕਾਰ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਅਚਾਨਕ ਮੋਰਿੰਡਾ ਥਾਣੇ ਪਹੁੰਚੇ ਹਨ। ਉਹ ਆਪਣੇ ਕਾਫਲੇ ਨਾਲ ਥਾਣੇ ਪਹੁੰਚੇ ਹਨ। ਥਾਣੇ ਪਹੁੰਚ ਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੁਲਿਸ ਸਾਡੇ ਕੌਂਸਲਰਾਂ ਦੇ ਘਰ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ ਦੇ ਕੌਂਸਲਰਾਂ ਨੂੰ ਧਮਕਾ ਰਹੀ ਹੈ ਤੇ ਨਾਲ ਹੀ ਉਨ੍ਹਾਂ ‘ਤੇ ਪਰਚੇ ਦਰਜ ਕਰਨ ਦੀ ਗੱਲ ਕਰ ਰਹੀ ਹੈ।
ਚੰਨੀ ਨੇ ਕਿਹਾ ਕਿ ਕੌਂਸਲਰਾਂ ਨੂੰ ਫੋਨ ਜਾ ਰਿਹਾ ਹੈ ਕਿ ਕਾਗਜ਼ ਲੈ ਕੇ ਆਓ ਤੁਹਾਡੇ ‘ਤੇ ਪਰਚਾ ਦਰਜ ਕਰਨਾ ਹੈ। ਚੰਨੀ ਨੇ ਕਿਹਾ ਕਿ ਮੇਰੇ ‘ਤੇ ਪਰਚਾ ਦਰਜ ਕਰੋ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਕੌਂਸਲਰਾਂ ਖਿਲਾਫ ਸ਼ਿਕਾਇਤਾਂ ਆਈਆਂ ਸਨ ਜਿਸ ਕਰਕੇ ਉਨ੍ਹਾਂ ਨੂੰ ਥਾਣੇ ਬੁਲਾਇਆ ਗਿਆ ਹੈ ਜਿਸ ‘ਤੇ ਸਾਬਕਾ ਸੀਐੱਮ ਦਾ ਕਹਿਣਾ ਹੈ ਕਿ ਅੱਜ ਜਦੋਂ ਕਿ ਮੋਰਿੰਡਾ ਵਿਚ ਨਗਰ ਕੌਂਸਲ ਦੀਆਂ ਚੋਣਾਂ ਹਨ ਤਾਂ ਸ਼ਿਕਾਇਤਾਂ ਅੱਜ ਹੀ ਆਉਣੀਆਂ ਸਨ। ਉਨ੍ਹਾਂ ਕਿਹਾ ਕਿ ਲੋਕਤੰਤਰ ਦੇਸ਼ ਹੈ, ਅਜਿਹਾ ਕੰਮ ਬੰਦ ਕਰੋ। ਮੇਰੇ3 ਬੰਦਿਆਂ ਨੂੰ ਚੁੱਕਿਆ ਗਿਆ ਹੈ। ਵੋਟਾਂ ਵਾਲੇ ਦਿਨ ਅਜਿਹਾ ਨਾ ਕਰੋ। ਪੰਜਾਬ ਵਿਚ ਸ਼ੁਰੂ ਤੋਂ ਸਾਫ-ਸੁਥਰਾ ਪ੍ਰਸ਼ਾਸਨ ਰਿਹਾ ਹੈ ਤੇ ਉਸ ਨੂੰ ਬਣੇ ਰਹਿਣ ਦਿਓ। ਮੇਰੇ ਸਾਰੇ ਕੌਂਸਲਰਾਂ ਦੇ ਘਰਾਂ ਅੱਗੇ ਪੁਲਿਸ ਖੜ੍ਹੀ ਹੈ। ਮੇਰੇ ਬੰਦਿਆਂ ਨੂੰ ਪ੍ਰੇਸ਼ਾਨ ਕਿਉਂ ਕੀਤਾ ਜਾ ਰਿਹਾ ਹੈ।
Charanjit Channi Reaches Morinda Police Station