ਡੇਢ ਸਾਲ ਦੇ ਮਾਸੂਮ ਨੂੰ ਪਟਕ ਕੇ ਮਾਰਨ ਵਾਲੇ ਦੋਸ਼ੀ ਨੂੰ ਫਾਂਸੀ, 41 ਦਿਨਾਂ ’ਚ ਅਦਾਲਤ ਦਾ ਇਤਿਹਾਸਕ ਫ਼ੈਸਲਾ    ਮੁੜ ਜੇਲ੍ਹ ਜਾਣਗੇ ਅਦਾਕਾਰ ਰਾਜਪਾਲ ਯਾਦਵ! ਚੈੱਕ ਬਾਊਂਸ ਮਾਮਲੇ ‘ਚ ਦਿੱਲੀ ਹਾਈਕੋਰਟ ਤੋਂ ਮਿਲਿਆ ਵੱਡਾ ਝਟਕਾ    ਕੇਂਦਰ ਖ਼ਿਲਾਫ਼ ਕਿਸਾਨਾਂ ਦਾ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ    ਘਰ ਦਾ ਕਿਰਾਇਆ ਮੰਗਣ 'ਤੇ ਪ੍ਰਵਾਸੀ ਪਰਿਵਾਰ ਵੱਲੋਂ ਮਕਾਨ ਮਾਲਕ 'ਤੇ ਜਾਨਲੇਵਾ ਹਮਲਾ    “ਮੇਰੇ ‘ਤੇ ਕਰੋ ਤੁਸੀਂ ਪਰਚਾ ਦਰਜ…”, ਅਚਾਨਕ ਮੋਰਿੰਡਾ ਥਾਣੇ ਪਹੁੰਚੇ ਬੋਲੇ ਸਾਬਕਾ CM ਚਰਨਜੀਤ ਚੰਨੀ    SGPC ਵੱਲੋਂ ‘Satluj’ ਫ਼ਿਲਮ ‘ਤੇ ਪਾਬੰਦੀ ਖ਼ਿਲਾਫ਼ ਕੱਢਿਆ ਜਾਵੇਗਾ ਰੋਸ ਮਾਰਚ, DC ਰਾਹੀਂ ਸਰਕਾਰ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ    ਹੁਣ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਮਿਲਣਗੀਆਂ ਅਲਕੋਹਲ ਵਾਲੀਆਂ ਦਵਾਈਆਂ, ਨੋਟੀਫਿਕੇਸ਼ਨ ਜਾਰੀ    ਕਾਂਗਰਸ ‘ਚ ਵੱਡੀ ਨਿਯੁਕਤੀ: ਐਡਵੋਕੇਟ ਉੱਜਵਲ ਭਸੀਨ ਨੂੰ ਮਿਲੀ ਇਹ ਜ਼ਿੰਮੇਵਾਰੀ    ਕਾਂਗਰਸ ‘ਚ ਕਲੇਸ਼ ਵਿਚਾਲੇ 3 ਦਿਨ ਹੋਰ ਵਧਿਆ ਬਘੇਲ ਦਾ ਦੌਰਾ, ਚੰਨੀ ਖੇਮਾ ਅੱਜ ਕਰ ਸਕਦਾ ਹੈ ਮੁਲਾਕਾਤ    ਚੰਨੀ ਧੜ੍ਹੇ ਦੇ ਸੁਰ ਨਰਮ, ਰਾਣਾ ਗੁਰਜੀਤ ਦੇ ਘਰ ਹੋਵੇਗੀ ਬਘੇਲ ਨਾਲ ਮੀਟਿੰਗ   
SGPC ਵੱਲੋਂ ‘Satluj’ ਫ਼ਿਲਮ ‘ਤੇ ਪਾਬੰਦੀ ਖ਼ਿਲਾਫ਼ ਕੱਢਿਆ ਜਾਵੇਗਾ ਰੋਸ ਮਾਰਚ, DC ਰਾਹੀਂ ਸਰਕਾਰ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ
July 10, 2026
-sgpc-will-take-out-protest

SGPC ਵੱਲੋਂ ‘Satluj’ ਫ਼ਿਲਮ ‘ਤੇ ਪਾਬੰਦੀ ਖ਼ਿਲਾਫ਼ ਕੱਢਿਆ ਜਾਵੇਗਾ ਰੋਸ ਮਾਰਚ, DC ਰਾਹੀਂ ਸਰਕਾਰ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ



ਦਿਲਜੀਤ ਦੁਸਾਂਝ ‘ਸਤਲੁਜ’ ਫ਼ਿਲਮ ‘ਤੇ ਰੋਕ ਖ਼ਿਲਾਫ਼SGPC ਦਾ ਵੱਡਾ ਐਲਾਨ ਕੀਤਾ ਗਿਆ ਹੈ। ਫਿਲਮ ਨੂੰ ਲੈ ਕੇ ਰੋਸ ਭਖਦਾ ਜਾ ਰਿਹਾ ਹੈ ਤੇ ਹੁਣSGPC ਵਲੋਂ ਅੰਮ੍ਰਿਤਸਰ ਵਿਚ ‘ਸਤਲੁਜ’ ਫ਼ਿਲਮ ‘ਤੇ ਪਾਬੰਦੀ ਖ਼ਿਲਾਫ਼ ਰੋਸ ਮਾਰਚ ਕੱਢਣ ਦਾ ਫੈਸਲਾ ਲਿਆ ਹੈ। ਉਨ੍ਹਾਂ ਵੱਲੋਂ ਡੀਸੀ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਜਾਵੇਗਾ ਤੇ ਡੀਸੀ ਰਾਹੀਂ ਸਰਕਾਰ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।SGPC ਦਾ ਕਹਿਣਾ ਹੈ ਕਿ ਇਹ ਰੋਸ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਹੋਵੇਗਾ।

ਦੱਸ ਦੇਈਏ ਕਿ ਫਿਲਮ ਨੂੰZee5 OTT ‘ਤੇ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਕਿ ਰਿਲੀਜ਼ ਦੇ2 ਦਿਨ ਬਾਅਦ ਹਟਾ ਦਿੱਤਾ ਗਿਆ ਸੀ। ਜਿਸ ਕਰਕੇ ਹੁਣ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਰੋਸ ਮਾਰਚ ਤਹਿਤ ਫਿਲਮ ਨੂੰ ਵਾਪਸ ਲਿਆਉਣ ਲਈ ਮੰਗ ਕੀਤੀ ਜਾਵੇਗੀ। ਰੋਸ ਮਾਰਚ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਜ਼ਿਲ੍ਹੇ ਦੇ ਡੀਸੀ ਦਫਤਰ ਵਿਖੇ ਸਮਾਪਤ ਹੋਵੇਗਾ, ਜਿਥੇSGPC ਦੇ ਨੁਮਾਇੰਦੇ ਫਿਲਮ ‘ਤੇ ਲੱਗੀਆਂ ਪਾਬੰਦੀਆਂ ਤੇ ਰੋਕਾਂ ਨੂੰ ਵਾਪਸ ਲੈਣ ਦੀ ਮੰਗ ਕਰਨਗੇ।

SGPC ਦੇ ਸਕੱਤਰ ਨੇ ਕਿਹਾ ਕਿ ਹਾਲ ਹੀ ਵਿਚ ਰਿਲੀਜ ਹੋਈ ਫਿਲਮ ਸਤੁਲਜ ਨੂੰ ਲੈ ਕੇ ਸਿੱਖ ਸਮਾਜ ਵਿਚ ਚਰਚਾਵਾਂ ਚੱਲ ਰਹੀਆਂ ਹ ਨਤੇ ਫਿਲਮ ‘ਤੇ ਲਗਾਈ ਗਈ ਪਾਬੰਦੀ ‘ਤੇ ਵੱਡਾ ਰੋਸ ਹੈ। ਫਿਲਮ ਮਨੁੱਖੀ ਅਧਿਕਾਰ ਦੇ ਨਾਲ ਜੁੜੇ ਇਤਿਹਾਸਕ ਤੱਥਾਂ ਨੂੰ ਦਰਸਾਉਂਦਾ ਹੈ ਤੇ ਇਸ ‘ਤੇ ਪਾਬੰਦੀ ਲਗਾਉਣਾ ਸੱਚ ਨੂੰ ਦਬਾਉਣਾ ਹੈ।SGPC ਨੇ ਸਤਲੁਜ ‘ਤੇ ਲੱਗੀ ਪਾਬੰਦੀ ਦੇ ਵਿਰੋਧ ਵਿਚ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਰੋਸ ਮਾਰਚ ਦਾ ਮੁੱਖ ਉਦੇਸ਼ ਫਿਲਮ ‘ਤੇ ਲਗਾਈ ਪਾਬੰਦੀ ਦਾ ਵਿਰੋਧ ਦਰਜ ਕਰਵਾਉਣਾ ਤੇ ਸਰਕਾਰ ਨੂੰ ਇਹ ਪਾਬੰਦੀ ਨੂੰ ਹਟਾਉਣ ਦੀ ਮੰਗ ਕਰਨਾ ਹੈ। ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਸਤਲੁਜ ‘ਤੇ ਲੱਗੀ ਰੋਕ ਹਟਾਉਣ ਲਈSGPC ਵੱਲੋਂ ਡੀਸੀ ਦਫਤਰ ਤੱਕ ਰੋਸ ਮਾਰਚ ਕੱਢਿਆ ਜਾਵੇਗਾ।

sgpc will take out protest

local advertisement banners
Comments


Recommended News
Popular Posts
Just Now