ਡੇਢ ਸਾਲ ਦੇ ਮਾਸੂਮ ਨੂੰ ਪਟਕ ਕੇ ਮਾਰਨ ਵਾਲੇ ਦੋਸ਼ੀ ਨੂੰ ਫਾਂਸੀ, 41 ਦਿਨਾਂ ’ਚ ਅਦਾਲਤ ਦਾ ਇਤਿਹਾਸਕ ਫ਼ੈਸਲਾ    ਮੁੜ ਜੇਲ੍ਹ ਜਾਣਗੇ ਅਦਾਕਾਰ ਰਾਜਪਾਲ ਯਾਦਵ! ਚੈੱਕ ਬਾਊਂਸ ਮਾਮਲੇ ‘ਚ ਦਿੱਲੀ ਹਾਈਕੋਰਟ ਤੋਂ ਮਿਲਿਆ ਵੱਡਾ ਝਟਕਾ    ਕੇਂਦਰ ਖ਼ਿਲਾਫ਼ ਕਿਸਾਨਾਂ ਦਾ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ    ਘਰ ਦਾ ਕਿਰਾਇਆ ਮੰਗਣ 'ਤੇ ਪ੍ਰਵਾਸੀ ਪਰਿਵਾਰ ਵੱਲੋਂ ਮਕਾਨ ਮਾਲਕ 'ਤੇ ਜਾਨਲੇਵਾ ਹਮਲਾ    “ਮੇਰੇ ‘ਤੇ ਕਰੋ ਤੁਸੀਂ ਪਰਚਾ ਦਰਜ…”, ਅਚਾਨਕ ਮੋਰਿੰਡਾ ਥਾਣੇ ਪਹੁੰਚੇ ਬੋਲੇ ਸਾਬਕਾ CM ਚਰਨਜੀਤ ਚੰਨੀ    SGPC ਵੱਲੋਂ ‘Satluj’ ਫ਼ਿਲਮ ‘ਤੇ ਪਾਬੰਦੀ ਖ਼ਿਲਾਫ਼ ਕੱਢਿਆ ਜਾਵੇਗਾ ਰੋਸ ਮਾਰਚ, DC ਰਾਹੀਂ ਸਰਕਾਰ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ    ਹੁਣ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਮਿਲਣਗੀਆਂ ਅਲਕੋਹਲ ਵਾਲੀਆਂ ਦਵਾਈਆਂ, ਨੋਟੀਫਿਕੇਸ਼ਨ ਜਾਰੀ    ਕਾਂਗਰਸ ‘ਚ ਵੱਡੀ ਨਿਯੁਕਤੀ: ਐਡਵੋਕੇਟ ਉੱਜਵਲ ਭਸੀਨ ਨੂੰ ਮਿਲੀ ਇਹ ਜ਼ਿੰਮੇਵਾਰੀ    ਕਾਂਗਰਸ ‘ਚ ਕਲੇਸ਼ ਵਿਚਾਲੇ 3 ਦਿਨ ਹੋਰ ਵਧਿਆ ਬਘੇਲ ਦਾ ਦੌਰਾ, ਚੰਨੀ ਖੇਮਾ ਅੱਜ ਕਰ ਸਕਦਾ ਹੈ ਮੁਲਾਕਾਤ    ਚੰਨੀ ਧੜ੍ਹੇ ਦੇ ਸੁਰ ਨਰਮ, ਰਾਣਾ ਗੁਰਜੀਤ ਦੇ ਘਰ ਹੋਵੇਗੀ ਬਘੇਲ ਨਾਲ ਮੀਟਿੰਗ   
ਗੁਰਦੁਆਰੇ ਤੋਂ ਪਰਤਦੇ ਸਮੇਂ ਹਾਦਸਾ, 19 ਸਾਲਾ ਨੌਜਵਾਨ ਦੀ ਮੌਤ; ਮਾਂ ਤੇ ਭੈਣ ਗੰਭੀਰ ਜ਼ਖ਼ਮੀ
June 17, 2026
Accident-youth-death-mother-sist

ਗੁਰਦੁਆਰੇ ਤੋਂ ਪਰਤਦੇ ਸਮੇਂ ਹਾਦਸਾ, 19 ਸਾਲਾ ਨੌਜਵਾਨ ਦੀ ਮੌਤ; ਮਾਂ ਤੇ ਭੈਣ ਗੰਭੀਰ ਜ਼ਖ਼ਮੀ


ਫਤਿਹਗੜ੍ਹ ਸਾਹਿਬ ਦੇ ਪਿੰਡ ਜੱਲਾ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ‘ਚ19 ਸਾਲਾ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੀ ਮਾਂ ਤੇ ਭੈਣ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈਆਂ। ਪਰਿਵਾਰ ਦੇ ਤਿੰਨੇ ਜੀਅ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਇੱਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਘਟਨਾ ਦੀ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਰਜਿੰਦਰ ਸਿੰਘ ਨੇ ਦੱਸਿਆ ਕਿ ਸੰਗਰੂਰ ਦੇ ਰਹਿਣ ਵਾਲਾ ਕ੍ਰਿਸ਼ਨ ਸਿੰਘ ਆਪਣੀ ਮਾਤਾ ਜਸਵੀਰ ਕੌਰ ਤੇ ਭੈਣ ਰਮਨਦੀਪ ਕੌਰ ਨਾਲ ਮੋਟਰਸਾਈਕਲ ‘ਤੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਪਸ ਪਰਤ ਰਹੇ ਸਨ।

ਇਸ ਦੌਰਾਨ ਜਦੋਂ ਉਹ ਪਿੰਡ ਜੱਲਾ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੀ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਕ੍ਰਿਸ਼ਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖ਼ਮੀ ਮਾਂ-ਬੇਟੀ ਨੂੰ ਪਹਿਲਾਂ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਦਾਖਲ ਕਰਵਾਇਆ ਗਿਆ, ਜਿੱਥੋਂ ਗੰਭੀਰ ਹਾਲਤ ਕਾਰਨ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।

ਰਮਨਦੀਪ ਕੌਰ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸ ਨੂੰ ਅੱਗੇ ਪੀਜੀਆਈ, ਚੰਡੀਗੜ੍ਹ ਭੇਜਿਆ ਗਿਆ ਹੈ। ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Accident youth death mother sister

local advertisement banners
Comments


Recommended News
Popular Posts
Just Now