December 3, 2024
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਕੇਰਲ ਦੇ ਅਲਪੁੱਝਾ ਜ਼ਿਲ੍ਹੇ ਵਿਚ ਸੋਮਵਾਰ ਰਾਤ ਨੂੰ ਇਕ ਕਾਰ ਅਤੇ ਰਾਜ ਟਰਾਂਸਪੋਰਟ ਬੱਸ ਵਿਚਾਲੇ ਹੋਈ ਟੱਕਰ ਵਿਚ ਐੱਮਬੀਬੀਐੱਸ ਪਹਿਲੇ ਸਾਲ ਦੇ ਪੰਜ ਵਿਦਿਆਰਥੀਆਂ ਦੀ ਮੌਤ ਹੋ ਗਈ।
ਸੂਤਰਾਂ ਮੁਤਾਬਕ ਹਾਦਸੇ ਸਮੇਂ ਬੱਸ ਵਿਚ ਸਵਾਰ 15 ਯਾਤਰੀ ਅਤੇ ਕਾਰ 'ਚ ਸਫਰ ਕਰ ਰਹੇ 6 ਵਿਦਿਆਰਥੀ ਵੀ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਉਸ ਸਮੇਂ ਵਾਪਰਿਆ ਜਦੋਂ ਤੇਜ਼ ਮੀਂਹ ਪੈ ਰਿਹਾ ਸੀ। ਗੁਰੂਵਾਯੂਰ-ਕਾਯਾਮਕੁਲਮ ਤੇਜ਼ ਰਫਤਾਰ ਬੱਸ ਨੇ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ 'ਚ 11 ਲੋਕਾਂ 'ਚੋਂ ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਹੋਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਵੰਦਨਮ ਦੇ ਟੀਡੀ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਦੋ ਹੋਰ ਲੋਕਾਂ ਦੀ ਮੌਤ ਹੋ ਗਈ।
ਇਸ ਘਟਨਾ ਕਾਰਨ ਕੌਮੀ ਮਾਰਗ ’ਤੇ ਆਵਾਜਾਈ ਵਿਚ ਵਿਘਨ ਪਿਆ। ਪੁਲਿਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਮੌਕੇ ਤੋਂ ਹਟਾਇਆ।
ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿਚ ਮਲਪੁਰਮ ਦੇ ਕੋਟਾਕਲ ਦੇ ਰਹਿਣ ਵਾਲੇ ਦੇਵਨਾਥਨ (19), ਪਲੱਕੜ ਦੇ ਸ਼ੇਖਰੀਪੁਰਮ ਦਾ ਰਹਿਣ ਵਾਲਾ ਸ਼੍ਰੀਦੇਵ ਵਾਲਸਨ (19), ਕੋਟਾਯਮ ਦੇ ਚੇਨਨਾਡੂ ਦਾ ਰਹਿਣ ਵਾਲਾ ਆਯੂਸ਼ ਸ਼ਾਜੀ (19), ਲਕਸ਼ਦੀਪ ਦੇ ਅੰਦਰੋਥ ਦੇ ਰਹਿਣ ਵਾਲੇ ਪੀਪੀ ਮੁਹੰਮਦ ਇਬਰਾਹਿਮ (19) ਅਤੇ ਕੰਨੂਰ ਦੇ ਪੰਡਿਆਲਾ ਦੇ ਰਹਿਣ ਵਾਲੇ ਮੁਹੰਮਦ ਅਬਦੁਲ ਜੱਬਾਰ (19) ਸ਼ਾਮਲ ਹਨ।
5 MBBS Students Killed 6 Injured In Horrific Collision Between Car And Bus