May 20, 2024

ਸਪੋਰਟਸ ਡੈਸਕ : ਆਸਟ੍ਰੇਲੀਆ ਦੀ 24 ਸਾਲਾ ਮਹਿਲਾ ਕ੍ਰਿਕਟਰ ਜੋਸੇਫੀਨ ਡੂਲੀ ਨੂੰ ਦੌਰਾ ਪਿਆ ਹੈ। ਬਿਗ ਬੈਸ਼ ਲੀਗ ਵਿੱਚ ਮੈਲਬੋਰਨ ਰੇਨੇਗੇਡਜ਼ ਲਈ ਖੇਡਣ ਵਾਲੀ ਡੂਲੀ 'ਤੇ 15 ਅਪ੍ਰੈਲ ਨੂੰ ਉਸ ਸਮੇਂ ਹਮਲਾ ਹੋਇਆ ਸੀ, ਜਦੋਂ ਉਹ ਹਵਾਈ ਵਿੱਚ ਛੁੱਟੀਆਂ ਮਨਾ ਰਹੀ ਸੀ। ਹਮਲੇ ਤੋਂ ਬਾਅਦ ਉਨ੍ਹਾਂ ਦੇ ਦਿਮਾਗ ਦੀ ਸਰਜਰੀ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੂੰ 30 ਦਿਨਾਂ ਤੱਕ ਹਸਪਤਾਲ 'ਚ ਰੱਖਿਆ ਗਿਆ। ਫਿਲਹਾਲ ਉਹ ਬ੍ਰਿਸਬੇਨ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਦੱਖਣੀ ਆਸਟ੍ਰੇਲੀਆ ਕ੍ਰਿਕਟ ਸੰਘ ਦੇ ਅਨੁਸਾਰ, ਉਸ ਨੂੰ 15 ਅਪ੍ਰੈਲ ਨੂੰ ਉਸ ਸਮੇਂ ਦੌਰਾ ਪਿਆ ਜਦੋਂ ਉਹ ਹਵਾਈ ਦੇ ਇੱਕ ਟਾਪੂ 'ਤੇ ਛੁੱਟੀਆਂ ਮਨਾ ਰਹੀ ਸੀ। ਹਮਲੇ ਤੋਂ ਬਾਅਦ ਆਸਟ੍ਰੇਲੀਆਈ ਕ੍ਰਿਕਟਰ ਨੂੰ ਸਭ ਤੋਂ ਪਹਿਲਾਂ ਹਵਾਈ ਦੀ ਰਾਜਧਾਨੀ ਹੋਨੋਲੂਲੂ ਲਿਜਾਇਆ ਗਿਆ, ਤਾਂ ਜੋ ਉਸ ਨੂੰ ਤੁਰੰਤ ਪ੍ਰਭਾਵ ਨਾਲ ਨਿਊਰੋਸਰਜੀਕਲ ਇਲਾਜ ਦਿੱਤਾ ਜਾ ਸਕੇ। ਉੱਥੇ ਉਸ ਦੀ ਸਰਜਰੀ ਹੋਈ, ਜਿਸ ਤੋਂ ਬਾਅਦ ਉਹ 18 ਦਿਨਾਂ ਤੱਕ ਆਈਸੀਯੂ ਵਿੱਚ ਰਹੀ। ਫਿਰ ਉਸ ਨੂੰ 12 ਦਿਨਾਂ ਲਈ ਨਿਊਰੋਸਰਜੀਕਲ ਵਾਰਡ ਵਿੱਚ ਰੱਖਿਆ ਗਿਆ।
ਆਸਟਰੇਲਿਆਈ ਕ੍ਰਿਕਟਰ ਦਾ ਹੋਨੋਲੁਲੂ ਦੇ ਕਵੀਂਸ ਹਸਪਤਾਲ ਵਿੱਚ ਦਿਮਾਗ ਦਾ ਆਪ੍ਰੇਸ਼ਨ ਹੋਇਆ, ਜਿੱਥੋਂ 30 ਦਿਨਾਂ ਬਾਅਦ ਉਸ ਨੂੰ ਪੂਰੀ ਤਰ੍ਹਾਂ ਫਿੱਟ ਘੋਸ਼ਿਤ ਕਰ ਦਿੱਤਾ ਗਿਆ ਅਤੇ ਉਸ ਨੂੰ ਉਸ ਦੇ ਗ੍ਰਹਿ ਸ਼ਹਿਰ ਬ੍ਰਿਸਬੇਨ ਲਿਆਂਦਾ ਗਿਆ, ਜਿੱਥੇ ਉਸ ਨੂੰ ਦੁਬਾਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜੋਸਫੀਨ ਡੂਲੀ ਦੀ ਸਿਹਤ ਵਿੱਚ ਹੁਣ ਸੁਧਾਰ ਹੋ ਰਿਹਾ ਹੈ। ਉਸ ਨੇ ਇਸ ਔਖੇ ਸਮੇਂ ਵਿੱਚ ਉਸ ਦਾ ਸਾਥ ਦੇਣ ਲਈ ਆਪਣੇ ਦੋਸਤਾਂ ਅਤੇ ਕ੍ਰਿਕਟ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।
24 year old Australian Cricketer Josie Dooley Suffered A Stroke
