December 12, 2024
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਪਾਕਿਸਤਾਨ ਵਿਚ ਪਹਿਲੀ ਵਾਰ ਕੋਈ ਹਿੰਦੂ ਪੁਲਿਸ ਅਫਸਰ ਬਣਿਆ ਹੈ। ਰਾਜੇਂਦਰ ਮੇਘਵਾਰ ਨੂੰ ਇਹ ਸਨਮਾਨ ਮਿਲਿਆ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਪੁਲਿਸ ਦੀ ਸਥਾਪਨਾ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਹਿੰਦੂ ਅਧਿਕਾਰੀ ਨੂੰ ਅਜਿਹੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਰਾਜੇਂਦਰ ਮੇਘਵਾਰ ਨੇ ਸ਼ੁੱਕਰਵਾਰ 6 ਦਸੰਬਰ ਨੂੰ ਫੈਸਲਾਬਾਦ ਦੇ ਗੁਲਬਰਗ ਇਲਾਕੇ ਵਿਚ ਏਐੱਸਪੀ ਵਜੋਂ ਅਹੁਦਾ ਸੰਭਾਇਆ ਹੈ। ਪਾਕਿਸਤਾਨ ਵਿਚ ਕਿਸੇ ਹਿੰਦੂ ਲਈ ਪੁਲਿਸ ਅਫਸਰ ਬਣਨਾ ਬਹੁਤ ਔਖਾ ਹੈ। ਅਜਿਹੇ 'ਚ ਰਾਜੇਂਦਰ ਮੇਘਵਾਰ ਦਾ ਪੁਲਿਸ ਅਫਸਰ ਬਣਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਕੌਣ ਹੈ ਰਾਜੇਂਦਰ ਮੇਘਵਾਰ ?
ਰਾਜੇਂਦਰ ਮੇਘਵਾਰ ਪਾਕਿਸਤਾਨ ਵਿਚ ਇਕ ਹਿੰਦੂ ਅਫਸਰ ਹੈ ਜਿਸਦੀ ਸਖਤ ਮਿਹਨਤ ਨੇ ਉਸਨੂੰ ਸਫਲਤਾ ਦਿੱਤੀ ਹੈ। ਉਸ ਨੇ ਸਿਵਲ ਸੇਵਾਵਾਂ ਦੀ ਪ੍ਰੀਖਿਆ ਪਾਸ ਕਰਕੇ ਸਫ਼ਲਤਾ ਹਾਸਲ ਕੀਤੀ। ਘੱਟ ਗਿਣਤੀ ਭਾਈਚਾਰੇ ਤੋਂ ਹੋਣ ਦੇ ਬਾਵਜੂਦ, ਉਸਨੇ ਆਪਣਾ ਸੁਪਨਾ ਪੂਰਾ ਕੀਤਾ। ਪੁਲਿਸ ਅਫ਼ਸਰ ਬਣਨ ਦੇ ਉਸ ਦੇ ਸਫ਼ਰ ਵਿੱਚ ਕਈ ਰੁਕਾਵਟਾਂ ਆਈਆਂ। ਮੀਡੀਆ ਰਿਪੋਰਟਾਂ ਦੱਸਦੀਆਂ ਹਨ ਕਿ ਰਾਜੇਂਦਰ ਪਾਕਿਸਤਾਨ ਦੇ ਸਿੰਧ ਦੇ ਇਕ ਪੇਂਡੂ ਖੇਤਰ ਬਦੀਨ ਦਾ ਰਹਿਣ ਵਾਲਾ ਹੈ। ਉਸਨੇ ਆਪਣੀ ਲਗਨ ਅਤੇ ਮਿਹਨਤ ਨਾਲ ਇਹਨਾਂ ਰੁਕਾਵਟਾਂ ਨੂੰ ਪਾਰ ਕੀਤਾ।
For The First Time In Pakistan A Hindu Became A Police Officer Rajendra Meghwar Created History