December 12, 2024
Admin / International
ਲਾਈਵ ਪੰਜਾਬੀ ਟੀਵੀ ਬਿਊਰੋ : ਜੇਕਰ ਤੁਸੀਂ ਬੈਂਕਾਕ ਜਾਂ ਥਾਈਲੈਂਡ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਇਕ ਚੰਗੀ ਖ਼ਬਰ ਹੈ। ਥਾਈਲੈਂਡ ਨੇ ਭਾਰਤੀ ਨਾਗਰਿਕਾਂ ਲਈ ਈ-ਵੀਜ਼ਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜੋ ਅਗਲੇ ਸਾਲ ਤੋਂ ਲਾਗੂ ਹੋਵੇਗਾ। ਇਸ ਦਾ ਸਭ ਤੋਂ ਵਧੀਆ ਫਾਇਦਾ ਇਹ ਹੈ ਕਿ ਈ-ਵੀਜ਼ਾ ਲੈ ਕੇ ਤੁਸੀਂ ਥਾਈਲੈਂਡ ਵਿਚ 60 ਦਿਨਾਂ ਲਈ ਰਹਿ ਸਕੋਗੇ ਅਤੇ ਇਸ ਮਿਆਦ ਵਿਚ ਕੋਈ ਕਮੀ ਨਹੀਂ ਹੋਵੇਗੀ।
ਰਾਇਲ ਥਾਈ ਅੰਬੈਸੀ ਦੇ ਅਨੁਸਾਰ ਸਾਰੇ ਗੈਰ-ਥਾਈ ਨਾਗਰਿਕਾਂ ਨੂੰ ਵੀਜ਼ਾ ਲਈ ਵੈਬਸਾਈਟ https://www.thaievisa.go.th 'ਤੇ ਅਪਲਾਈ ਕਰਨਾ ਹੋਵੇਗਾ। ਤੁਸੀਂ ਇੱਥੇ ਆਸਾਨੀ ਨਾਲ ਲੌਗਇਨ ਕਰ ਸਕਦੇ ਹੋ ਅਤੇ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ। ਅਪਲਾਈ ਕਰਨ ਤੋਂ ਬਾਅਦ, ਤੁਹਾਨੂੰ ਵੀਜ਼ਾ ਫੀਸ ਅਦਾ ਕਰਨੀ ਪਵੇਗੀ, ਜਿਸ ਲਈ ਅੰਬੈਸੀ ਅਤੇ ਕੌਂਸਲੇਟ ਜਨਰਲ ਆਫਲਾਈਨ ਭੁਗਤਾਨ ਬਦਲ ਪ੍ਰਦਾਨ ਕਰਨਗੇ। ਧਿਆਨ ਵਿਚ ਰਹੇ ਕਿ ਇਕ ਵਾਰ ਅਦਾ ਕੀਤੀ ਵੀਜ਼ਾ ਫੀਸ ਵਾਪਸ ਨਹੀਂ ਕੀਤੀ ਜਾਵੇਗੀ।
ਥਾਈਲੈਂਡ ਦੇ ਖੂਬਸੂਰਤ ਸਥਾਨ
ਥਾਈਲੈਂਡ ਵਿਚ ਘੁੰਮਣ ਲਈ ਬਹੁਤ ਸਾਰੀਆਂ ਸ਼ਾਨਦਾਰ ਥਾਵਾਂ ਹਨ। ਇਸ ਵਿਚ ਬੈਂਕਾਕ, ਪੱਟਾਯਾ, ਫੁਕੇਟ ਵਰਗੇ ਤੱਟਵਰਤੀ ਖੇਤਰ ਸ਼ਾਮਲ ਹਨ। ਇਸ ਤੋਂ ਇਲਾਵਾ ਉੱਤਰ ਵਿਚ ਚਿਆਂਗ ਮਾਈ ਅਤੇ ਦੱਖਣ ਵਿਚ ਕ੍ਰਾਬੀ ਵੀ ਬਹੁਤ ਮਸ਼ਹੂਰ ਹਨ। ਕ੍ਰਾਬੀ ਆਪਣੇ ਸ਼ਾਂਤ ਬੀਚਾਂ ਤੇ ਸੁੰਦਰ ਟਾਪੂਆਂ ਲਈ ਮਸ਼ਹੂਰ ਹੈ। ਇੱਥੇ ਸੈਲਾਨੀਆਂ ਦੀ ਕੋਈ ਭੀੜ ਨਹੀਂ ਹੁੰਦੀ ਇਹ ਉਨ੍ਹਾਂ ਲਈ ਇਕ ਆਦਰਸ਼ ਜਗ੍ਹਾ ਹੈ ਜੋ ਇਕਾਂਤ ਅਤੇ ਸ਼ਾਂਤੀ ਦੀ ਤਲਾਸ਼ ਕਰ ਰਹੇ ਹਨ। ਕ੍ਰਾਬੀ ਦੇ ਨੇੜੇ ਫੀਫੀ ਟਾਪੂ ਦੀ ਮਾਇਆ ਬੇ ਤਾਂ ਕਿਸੇ ਸਵਰਗ ਤੋਂ ਘੱਟ ਨਹੀਂ ਹੈ।
ਫੂਕੇਟ ਥਾਈਲੈਂਡ ਦਾ ਸਭ ਤੋਂ ਵੱਡਾ ਟਾਪੂ ਹੈ, ਜੋ ਅੰਡੇਮਾਨ ਸਾਗਰ ਦੇ ਕੋਲ ਸਥਿਤ ਹੈ। ਇਸ ਨੂੰ ਅੰਡੇਮਾਨ ਸਾਗਰ ਦਾ ਹੀਰਾ ਵੀ ਕਿਹਾ ਜਾਂਦਾ ਹੈ। ਇੱਥੇ ਸਮੁੰਦਰ ਵਿਚ ਤੈਰਾਕੀ ਦੇ ਸ਼ਾਨਦਾਰ ਸਥਾਨ ਹਨ। ਬੈਂਕਾਕ ਤੋਂ 862 ਕਿਲੋਮੀਟਰ ਦੱਖਣ ਵਿਚ ਸਥਿਤ ਇਹ ਟਾਪੂ ਸੈਲਾਨੀਆਂ ਲਈ ਇਕ ਮਨਮੋਹਕ ਸਥਾਨ ਹੈ।
ਕ੍ਰਾਬੀ ਸ਼ਹਿਰ ਤੋਂ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਟਾਈਗਰ ਕੇਵ ਟੈਂਪਲ (ਵਾਟ ਥਾਮ ਸੂਆ) ਬਹੁਤ ਮਸ਼ਹੂਰ ਹੈ। ਇੱਥੋਂ ਦੀਆਂ ਗੁਫਾਵਾਂ ਵਿਚ ਬਾਘ ਦੇ ਪੰਜੇ ਵਰਗੇ ਨਿਸ਼ਾਨ ਮਿਲਦੇ ਹਨ। ਇਹ ਸਥਾਨ ਬੋਧੀ ਸਾਧਨਾ (ਮੁੱਖ ਤੌਰ 'ਤੇ ਵਿਪਾਸਨਾ) ਦਾ ਇਕ ਮਹੱਤਵਪੂਰਨ ਕੇਂਦਰ ਵੀ ਹੈ ਅਤੇ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਵੀ ਮਹੱਤਵਪੂਰਨ ਹੈ।
Visa Worries For Bangkok Are Over Thailand Gives A Big Gift To Indians Announces Launch Of E visa