December 12, 2024
Admin / Business
ਲਾਈਵ ਪੰਜਾਬੀ ਟੀਵੀ ਬਿਊਰੋ : ਐਲਨ ਮਸਕ 400 ਅਰਬ ਡਾਲਰ ਦੀ ਕੁੱਲ ਨੈੱਟਵਰਥ ਨਾਲ ਦੁਨੀਆ ਦੇ ਪਹਿਲੇ ਵਿਅਕਤੀ ਬਣ ਗਏ ਹਨ ਜੋ ਹੁਣ ਤੱਕ ਦਾ ਇਤਿਹਾਸਿਕ ਮੀਲ ਪੱਥਰ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਸਪੇਸਐਕਸ ਦੀ ਇਨਸਾਈਡਰ ਟਰੇਡਿੰਗ ਸੇਲਜ਼ ਕਾਰਨ ਉਸ ਦੀ ਜਾਇਦਾਦ ਵਿਚ ਇਕ ਝਟਕੇ ਵਿਚ 50 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਸ਼ੇਅਰ ਬਾਜ਼ਾਰ ਦੇ ਬੰਦ ਹੋਣ ਤੇ ਟੇਸਲਾ ਦੇ ਸ਼ੇਅਰਾਂ ਵਿਚ ਵਾਧੇ ਨਾਲ ਉਸ ਦੀ ਦੌਲਤ ਵਿਚ ਹੋਰ ਵੀ ਵਾਧਾ ਹੋਇਆ ਹੈ।
ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ, ਐਲਨ ਮਸਕ ਦੀ ਨੈੱਟਵਰਥ ਵਿਚ ਬੁੱਧਵਾਰ ਨੂੰ 62 ਅਰਬ ਡਾਲਰ ਦੀ ਤੇਜ਼ੀ ਦੇਖਣ ਨੂੰ ਮਿਲੀ ਤੇ ਕੁੱਲ ਨੈੱਟਵਰਥ 447 ਅਰਬ ਡਾਲਰ ਤੱਕ ਹੋ ਗਈ ਹੈ। ਖਾਸ ਗੱਲ ਇਹ ਹੈ ਕਿ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਐਲਨ ਮਸਕ ਦੀ ਨੈੱਟਵਰਥ ਵਿਚ 183 ਅਰਬ ਡਾਲਰ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਟੇਸਲਾ ਦੇ ਸ਼ੇਅਰਾਂ 'ਚ ਵੀ ਚੰਗੀ ਤੇਜ਼ੀ ਦੇਖਣ ਨੂੰ ਮਿਲੀ ਹੈ। 4 ਦਸੰਬਰ ਤੋਂ, ਟੇਸਲਾ ਦੇ ਸ਼ੇਅਰਾਂ ਵਿਚ 72 ਫੀਸਦੀ ਤੋਂ ਵੱਧ ਦਾ ਵਾਧਾ ਦੇਖਿਆ ਗਿਆ ਹੈ।
Elon Musk Created History Became The First Person In The World With A Net Worth Of 400 Billion