December 12, 2024
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਖੁੱਲ੍ਹੇ ਬੋਰਵੈੱਲ ਦੇ ਹਾਦਸੇ ਬੱਚਿਆਂ ਦੀਆਂ ਲਗਾਤਾਰ ਜਾਨਾਂ ਲੈ ਰਹੇ ਹਨ। ਅਜਿਹਾ ਹੀ ਕੁਝ ਰਾਜਸਥਾਨ ਦੇ ਦੌਸਾ 'ਚ ਵੀ ਹੋਇਆ। 9 ਦਸੰਬਰ ਨੂੰ ਬੋਰਵੈੱਲ ਵਿਚ ਡਿੱਗਿਆ ਪੰਜ ਸਾਲਾ ਮਾਸੂਮ ਆਰੀਅਨ ਜ਼ਿੰਦਾ ਵਾਪਸ ਨਹੀਂ ਆ ਸਕਿਆ, ਤਿੰਨ ਦਿਨਾਂ ਤੇ 57 ਘੰਟਿਆਂ ਦੇ ਬਚਾਅ ਕਾਰਜ ਤੋਂ ਬਾਅਦ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ। 5 ਸਾਲ ਦੇ ਆਰੀਅਨ ਨੂੰ ਬੋਰਵੈੱਲ 'ਚੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਬਚਾਅ ਦਲ ਨੇ ਉਸ ਨੂੰ ਬਾਹਰ ਕੱਢਿਆ ਅਤੇ ਪੁਲਿਸ ਨੇ ਆਰੀਅਨ ਦੀ ਲਾਸ਼ ਨੂੰ ਦੌਸਾ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ। ਬੱਚੇ ਦੇ ਮਾਤਾ-ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ। ਉਸ ਦੇ ਪਿੰਡ ਕਾਲੀਖਾੜ ਵਿਚ ਵੀ ਸੋਗ ਛਾਇਆ ਹੋਇਆ ਹੈ।
ਵਰਣਨਯੋਗ ਹੈ ਕਿ ਆਰੀਅਨ 9 ਦਸੰਬਰ ਨੂੰ ਸ਼ਾਮ 4.00 ਵਜੇ ਦੇ ਕਰੀਬ ਬੋਰਵੈੱਲ 'ਚ ਡਿੱਗ ਗਿਆ ਸੀ। ਐਸਡੀਆਰਐਫ ਤੇ ਐਨਡੀਆਰਐਫ ਦੀ ਟੀਮ ਨੇ ਆਰੀਅਨ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਬੋਰਵੈੱਲ ਤੋਂ ਕੁਝ ਦੂਰੀ 'ਤੇ ਪਾਈਲਿੰਗ ਮਸ਼ੀਨ ਦੀ ਵਰਤੋਂ ਕਰਕੇ ਨਵਾਂ ਖੱਡਾ ਪੁੱਟਿਆ ਗਿਆ ਸੀ। ਫਿਰ ਐਨਡੀਆਰਐਫ ਦੇ ਜਵਾਨਾਂ ਨੂੰ ਪੀਪੀ ਕਿੱਟ ਪਹਿਣ ਕੇ 150 ਫੁੱਟ ਹੇਠਾਂ ਉਤਾਰਿਆ। ਫੌਜੀਆਂ ਨੇ ਆਰੀਅਨ ਤੱਕ ਪਹੁੰਚਣ ਲਈ ਖੱਡੇ ਤੋਂ ਬੋਰਵੈੱਲ ਤੱਕ ਇਕ ਸੁਰੰਗ ਬਣਾਈ। ਪਾਈਲਿੰਗ ਮਸ਼ੀਨ ਨਾਲ ਖੁਦਾਈ ਕਰਨ ਤੋਂ ਬਾਅਦ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਫੌਜੀਆਂ ਨੂੰ ਪੂਰੀ ਸਾਵਧਾਨੀ ਨਾਲ ਹੀ ਹੇਠਾਂ ਉਤਾਰਿਆ ਗਿਆ।
After 57 Hours Aryan Lost The Battle For Life Borewell Took The Life Of Another Innocent Person