December 12, 2024
Admin / National
ਲਾਈਵ ਪੰਜਾਬੀ ਟੀਵੀ ਬਿਊਰੋ : ਅੱਜਕੱਲ੍ਹ ਕੰਪਨੀਆਂ ਆਪਣੇ ਉਤਪਾਦ ਵੇਚਣ ਲਈ ਕਈ ਆਕਰਸ਼ਕ ਦਾਅਵੇ ਕਰਦੀਆਂ ਹਨ। ਇਹ ਦਾਅਵੇ ਇੰਨੇ ਆਕਰਸ਼ਕ ਹੁੰਦੇ ਹਨ ਕਿ ਖਪਤਕਾਰ ਸੋਚਦੇ ਹਨ ਕਿ ਜੇਕਰ ਉਹ ਇਸ ਉਤਪਾਦ ਦੀ ਵਰਤੋਂ ਕਰਨਗੇ ਤਾਂ ਉਨ੍ਹਾਂ ਦੀ ਸਮੱਸਿਆ ਯਕੀਨੀ ਤੌਰ 'ਤੇ ਹੱਲ ਹੋ ਜਾਵੇਗੀ ਪਰ ਅਕਸਰ ਅਜਿਹਾ ਨਹੀਂ ਹੁੰਦਾ। ਫਿਰ ਅਸੀਂ ਗੁੱਸੇ ਵਿਚ ਆ ਕੇ ਕੰਪਨੀ ਨੂੰ ਦੋਸ਼ੀ ਠਹਿਰਾਉਂਦੇ ਹਾਂ।
ਅੱਜ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਨੇ 2013 ਵਿਚ ਇਮਾਮੀ ਦੀ “ਫੇਅਰ ਐਂਡ ਹੈਂਡਸਮ” ਕਰੀਮ ਖਰੀਦੀ ਸੀ। ਕੰਪਨੀ ਨੇ ਆਪਣੇ ਇਸ਼ਤਿਹਾਰ 'ਚ ਦਾਅਵਾ ਕੀਤਾ ਸੀ ਕਿ ਇਹ ਕਰੀਮ ਪੁਰਸ਼ਾਂ ਦੀ ਚਮੜੀ ਨੂੰ ਗੋਰੀ ਬਣਾਉਂਦੀ ਹੈ। ਨੌਜਵਾਨ ਨੇ ਵਿਸ਼ਵਾਸ ਕੀਤਾ ਅਤੇ ਕਰੀਮ ਖਰੀਦੀ, ਜਿਸ ਦੀ ਕੀਮਤ ਸਿਰਫ 79 ਰੁਪਏ ਸੀ। ਉਸਨੇ ਇਸ ਕਰੀਮ ਦੀ ਸਹੀ ਤਰੀਕੇ ਨਾਲ ਵਰਤੋਂ ਕੀਤੀ, ਜਿਵੇਂ ਕਿ ਪੈਕੇਜਿੰਗ ਅਤੇ ਇਸ਼ਤਿਹਾਰ ਵਿਚ ਦੱਸਿਆ ਗਿਆ ਸੀ ਹਨ। ਪਰ ਕਰੀਮ ਦਾ ਕੋਈ ਅਸਰ ਨਹੀਂ ਹੋਇਆ, ਉਸਦੀ ਚਮੜੀ ਵਿਚ ਕੋਈ ਬਦਲਾਅ ਨਹੀਂ ਆਇਆ, ਇਸ ਲਈ ਉਸਨੇ ਖਪਤਕਾਰ ਅਦਾਲਤ ਵਿਚ ਆਪਣੀ ਸ਼ਿਕਾਇਤ ਦਰਜ ਕਰਵਾਈ।
ਇਹ ਸੀ ਮਾਮਲਾ
ਦੱਸਣਯੋਗ ਹੈ ਕਿ 2013 ਵਿਚ ਇਕ ਨੌਜਵਾਨ ਨੇ ਇਮਾਮੀ ਦੀ “ਫੇਅਰ ਐਂਡ ਹੈਂਡਸਮ” ਕਰੀਮ ਖਰੀਦੀ ਸੀ, ਜਿਸ ਨੇ ਤਿੰਨ ਹਫ਼ਤਿਆਂ ਵਿਚ ਪੁਰਸ਼ਾਂ ਦੀ ਚਮੜੀ ਨੂੰ ਨਿਖਾਰ ਲਿਆਉਣ ਦਾ ਦਾਅਵਾ ਕੀਤਾ ਸੀ। ਨੌਜਵਾਨ ਨੇ ਕਰੀਮ ਦੀ ਵਰਤੋਂ ਕੀਤੀ ਪਰ ਉਸ ਦੀ ਚਮੜੀ ਗੋਰੀ ਨਹੀਂ ਹੋਈ। ਉਸਨੇ ਕੰਪਨੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਅਤੇ ਦੋਸ਼ ਲਾਇਆ ਕਿ ਕੰਪਨੀ ਨੇ ਕਰੀਮ ਦੇ ਅਸਰ ਬਾਰੇ ਝੂਠੇ ਦਾਅਵੇ ਕੀਤੇ ਹਨ।
ਅਦਾਲਤ ਦੀ ਸੁਣਵਾਈ ਦੌਰਾਨ ਇਮਾਮੀ ਲਿਮਟਿਡ ਨੇ ਕਈ ਦਲੀਲਾਂ ਦਿੱਤੀਆਂ ਕਿ ਨੌਜਵਾਨ ਨੇ ਕਰੀਮ ਦੀ ਸਹੀ ਵਰਤੋਂ ਨਹੀਂ ਕੀਤੀ ਜਾਂ ਕਿਸੇ ਹੋਰ ਕਾਰਨ ਕਰੀਮ ਅਸਰਦਾਰ ਨਹੀਂ ਰਹੀ। ਹਾਲਾਂਕਿ ਕੰਪਨੀ ਨੇ ਜੋ ਤਰਕ ਦਿੱਤੇ ਉਹ ਪ੍ਰੋਡਕਟ ਦੀ ਪੈਕਿੰਗ ਅਤੇ ਲੇਬਲਿੰਗ 'ਤੇ ਕਿਤੇ ਵੀ ਨਹੀਂ ਦਿੱਤੇ ਗਏ ਸੀ। ਇਸ ਦਾ ਮਤਲਬ ਸੀ ਕਿ ਨੌਜਵਾਨ ਨੇ ਕਰੀਮ ਦੀ ਵਰਤੋਂ ਕਰਨ ਵਿਚ ਕੋਈ ਗਲਤੀ ਨਹੀਂ ਕੀਤੀ ਸੀ।
ਅਦਾਲਤ ਦਾ ਫੈਸਲਾ
ਇਸ ਮਾਮਲੇ ਵਿਚ ਦਿੱਲੀ ਦੀ ਇਕ ਖਪਤਕਾਰ ਅਦਾਲਤ ਨੇ ਪਾਇਆ ਕਿ ਕੰਪਨੀ ਨੇ ਆਪਣੇ ਉਤਪਾਦ ਦੇ ਪ੍ਰਚਾਰ ਵਿਚ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਕੀਤੀ ਸੀ। ਕਰੀਮ ਦੀ ਪੈਕਿੰਗ ਅਤੇ ਲੇਬਲਿੰਗ 'ਤੇ ਦਿੱਤੀਆਂ ਗਈਆਂ ਹਦਾਇਤਾਂ ਅਧੂਰੀਆਂ ਸਨ ਅਤੇ ਸਹੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਅਦਾਲਤ ਨੇ ਇਹ ਵੀ ਕਿਹਾ ਕਿ ਕੰਪਨੀ ਜਾਣਦੀ ਸੀ ਕਿ ਜੇਕਰ ਪੈਕੇਜਿੰਗ 'ਤੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਂਦੀ ਤਾਂ ਉਮੀਦ ਮੁਤਾਬਕ ਨਤੀਜੇ ਨਹੀਂ ਮਿਲਣਗੇ।
Boy Did Not Turn White Even After Applying Cream Emami Fined Rs 15 Lakh