ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੇ ਨਾਲ-ਨਾਲ ਫਲੋਰਾਈਡ ਦੀ ਮਾਤਰਾ ਵੀ ਜ਼ਿਆਦਾ ਹੈ, ਜੋ ਦੰਦਾਂ ਅਤੇ ਹੱਡੀਆਂ ਨੂੰ ਕਮ ">
Amritsar : 'ਜੇਕਰ ਮੇਰੇ ਕੁੱਤੇ ਦੇ ਪੇਪਰ ਮਨਜ਼ੂਰ ਨਾ ਹੋਏ ਤਾਂ ਮੈਂ ਖੁਦ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜਾਂਗੀ', Municipal Corporation ਚੋਣਾਂ ਲਈ ਕੁੱਤੇ ਦੀ ਨਾਮਜ਼ਦਗੀ ਕਰਵਾਉਣ ਪੁੱਜੀ ਔਰਤ    Punjab MC Election : ਪਟਿਆਲਾ 'ਚ ਹੰਗਾਮਾ, ਪੁਲਿਸ ਨੇ ਭਾਜਪਾ ਉਮੀਦਵਾਰ ਨੂੰ ਲਿਆ ਹਿਰਾਸਤ 'ਚ, ਡੀਸੀ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਪੁਲਿਸ ਫੋਰਸ ਤਾਇਨਾਤ    ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ, AAP ਸਰਕਾਰ ਨੇ ਕੀਤਾ ਵੱਡਾ ਐਲਾਨ    ਇਸ ਸਾਲ ਹੁਣ ਤੱਕ 104 ਪੱਤਰਕਾਰਾਂ ਨੇ ਗੁਆਈ ਜਾਨ, ਗਾਜ਼ਾ 'ਚ ਮਾਰੇ ਗਏ ਸਭ ਤੋਂ ਵੱਧ : IFJ    Punjabi : ਚੋਣਾਂ ਲਈ ਨਾਮਜ਼ਦਗੀਆਂ ਦਾ ਅੱਜ ਆਖਰੀ ਦਿਨ, 3 ਵਜੇ ਤੱਕ ਜਾਰੀ ਰਹੇਗੀ ਨਾਮਜ਼ਦਗੀ ਦੀ ਪ੍ਰਕਿਰਿਆ     Cream ਲਗਾਉਣ ਤੋਂ ਬਾਅਦ ਵੀ ਲੜਕਾ ਨਹੀਂ ਹੋਇਆ ਗੋਰਾ, Emami 'ਤੇ ਲੱਗਾ 15 ਲੱਖ ਦਾ ਜੁਰਮਾਨਾ     Bangkok ਲਈ ਵੀਜ਼ੇ ਦੀ ਚਿੰਤਾ ਖਤਮ, Thailand ਨੇ ਭਾਰਤੀਆਂ ਨੂੰ ਦਿੱਤਾ ਵੱਡਾ ਤੋਹਫਾ, ਈ-ਵੀਜ਼ਾ ਸ਼ੁਰੂ ਕਰਨ ਦਾ ਕੀਤਾ ਐਲਾਨ    Elon Musk ਨੇ ਰਚਿਆ ਇਤਿਹਾਸ, 400 ਬਿਲੀਅਨ ਡਾਲਰ ਨੈੱਟਵਰਥ ਵਾਲੇ ਦੁਨੀਆ ਦੇ ਪਹਿਲੇ ਵਿਅਕਤੀ ਬਣੇ    Pakistan 'ਚ ਪਹਿਲੀ ਵਾਰ ਇਕ ਹਿੰਦੂ ਬਣਿਆ ਪੁਲਿਸ ਅਫਸਰ, ਰਾਜੇਂਦਰ ਮੇਘਵਾਰ ਨੇ ਰਚਿਆ ਇਤਿਹਾਸ, ਜਾਣੋ ਕੋਣ ਹਨ ਰਾਜੇਂਦਰ ਮੇਘਵਾਰ     Dausa Borewell Accident : 57 ਘੰਟਿਆਂ ਬਾਅਦ ਆਰੀਅਨ ਹਾਰ ਗਿਆ ਜ਼ਿੰਦਗੀ ਦੀ ਜੰਗ, ਬੋਰਵੈੱਲ ਨੇ ਖੋਹੀ ਇਕ ਹੋਰ ਮਾਸੂਮ ਦੀ ਜਾਨ   
Punjab ਦੇ 17 ਜ਼ਿਲ੍ਹੇ ਪਾਣੀ 'ਚ ਫਲੋਰਾਈਡ ਦੀ ਜ਼ਿਆਦਾ ਮਾਤਰਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ, ਪਾਣੀ 'ਚ ਯੂਰੇਨੀਅਮ ਦੀ ਜ਼ਿਆਦਾ ਮਾਤਰਾ ਨਾਲ ਜੂਝ ਰਹੇ ਛੇ ਜ਼ਿਲ੍ਹੇ
December 11, 2024
17-Districts-Of-Punjab-Badly-Aff

Admin / Punjab

ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੇ ਨਾਲ-ਨਾਲ ਫਲੋਰਾਈਡ ਦੀ ਮਾਤਰਾ ਵੀ ਜ਼ਿਆਦਾ ਹੈ, ਜੋ ਦੰਦਾਂ ਅਤੇ ਹੱਡੀਆਂ ਨੂੰ ਕਮਜ਼ੋਰ ਕਰ ਸਕਦਾ ਹੈ। ਸੂਬੇ ਦੇ 17 ਜ਼ਿਲ੍ਹੇ ਪਾਣੀ ਵਿਚ ਫਲੋਰਾਈਡ ਦੀ ਜ਼ਿਆਦਾ ਮਾਤਰਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ।

ਛੇ ਜ਼ਿਲ੍ਹੇ ਪਹਿਲਾਂ ਹੀ ਪਾਣੀ ਵਿਚ ਯੂਰੇਨੀਅਮ ਦੀ ਜ਼ਿਆਦਾ ਮਾਤਰਾ ਨਾਲ ਜੂਝ ਰਹੇ ਹਨ, ਜਿਸ ਨੂੰ ਕੈਂਸਰ ਦੇ ਕੇਸਾਂ ਵਿਚ ਵਾਧੇ ਦਾ ਮੁੱਖ ਕਾਰਨ ਦੱਸਿਆ ਜਾਂਦਾ ਹੈ। ਸੂਬਾ ਸਰਕਾਰ ਵੱਲੋਂ ਇਨ੍ਹਾਂ ਜ਼ਿਲ੍ਹਿਆਂ ਵਿਚ ਲੱਗੇ ਟਿਊਬਵੈੱਲਾਂ ਦੀ ਸੂਚੀ ਵੀ ਤਿਆਰ ਕੀਤੀ ਜਾ ਰਹੀ ਹੈ, ਤਾਂ ਜੋ ਇਨ੍ਹਾਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕੇ। ਪਾਣੀ ਵਿਚ ਫਲੋਰਾਈਡ ਦੀ ਜ਼ਿਆਦਾ ਮਾਤਰਾ ਦੀ ਜਲ ਸ਼ਕਤੀ ਮੰਤਰਾਲੇ ਵੱਲੋਂ ਰਾਜ ਸਭਾ ਵਿਚ ਪੇਸ਼ ਕੀਤੀ ਗਈ ਇਕ ਰਿਪੋਰਟ ਵਿਚ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਮੰਤਰਾਲੇ ਵੱਲੋਂ ਪੇਸ਼ ਕੀਤੀ ਗਈ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਅਨੁਸਾਰ ਸੂਬੇ ਦੇ ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਾਜ਼ਿਲਕਾ, ਫ਼ਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਮਾਨਸਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਨਵਾਂਸ਼ਹਿਰ, ਪਟਿਆਲਾ, ਸੰਗਰੂਰ, ਮੋਹਾਲੀ ਅਤੇ ਤਰਨਤਾਰਨ ਵਿਚ ਪਾਣੀ ਵਿਚ ਅਧਿਐਨ ਦੌਰਾਨ ਫਲੋਰਾਈਡ ਦੀ ਮਾਤਰਾ ਜ਼ਿਆਦਾ ਪਾਈ ਗਈ ਹੈ। ਬੋਰਡ ਵੱਲੋਂ 922 ਸੈਂਪਲ ਲਏ ਗਏ ਸੀ, ਜਿਨ੍ਹਾਂ ਵਿਚੋਂ 127 ਵਿਚ ਫਲੋਰਾਈਡ ਦੀ ਮਾਤਰਾ 1.5 ਐੱਮਜੀ/ਐਲ ਤੋਂ ਵੱਧ ਪਾਈ ਗਈ ਸੀ। ਇਸੇ ਤਰ੍ਹਾਂ 13.77 ਫੀਸਦੀ ਸੈਂਪਲਾਂ ਵਿਚ ਫਲੋਰਾਈਡ ਦੀ ਜ਼ਿਆਦਾ ਮਾਤਰਾ ਸਾਹਮਣੇ ਆਈ ਸੀ।


ਮਾਲਵਾ ਖੇਤਰ ਸਭ ਤੋਂ ਵੱਧ ਪ੍ਰਭਾਵਿਤ

ਮਾਲਵਾ ਖੇਤਰ ਦੇ ਜ਼ਿਲ੍ਹਿਆਂ ਦੇ ਧਰਤੀ ਹੇਠਲੇ ਪਾਣੀ ਵਿਚ ਵੀ ਯੂਰੇਨੀਅਮ ਦੀ ਜ਼ਿਆਦਾ ਮਾਤਰਾ ਹੋਣ ਦਾ ਖੁਲਾਸਾ ਹੋਇਆ ਹੈ। ਇਨ੍ਹਾਂ ਵਿਚ ਬਠਿੰਡਾ, ਫਰੀਦਕੋਟ, ਮੋਗਾ, ਮੁਕਤਸਰ, ਫ਼ਿਰੋਜ਼ਪੁਰ ਅਤੇ ਮਾਨਸਾ ਸ਼ਾਮਲ ਹਨ। ਸੂਬੇ ਵਿਚ ਕੈਂਸਰ ਦੇ ਕੇਸਾਂ ਵਿਚ ਵਾਧੇ ਦਾ ਮੁੱਖ ਕਾਰਨ ਇਹ ਵੀ ਦੱਸਿਆ ਗਿਆ ਸੀ। ਇਹ ਮਾਮਲਾ ਹਾਈ ਕੋਰਟ ਵਿਚ ਵੀ ਵਿਚਾਰ ਅਧੀਨ ਹੈ ਅਤੇ ਅਦਾਲਤ ਨੇ ਯੂਰੇਨੀਅਮ ਦਾ ਪਤਾ ਲਗਾਉਣ ਲਈ ਮਾਲਵੇ ਤੋਂ ਇਲਾਵਾ ਪੂਰੇ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸੀ।


ਸੂਬਾ ਸਰਕਾਰ ਨੇ ਯੂਰੇਨੀਅਮ ਦੀ ਜ਼ਿਆਦਾ ਮਾਤਰਾ ਵਾਲੇ ਜ਼ਿਲ੍ਹਿਆਂ ਵਿਚ ਟਿਊਬਵੈੱਲਾਂ ਦੀ ਸੂਚੀ ਤਿਆਰ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਯੂਰੇਨੀਅਮ ਦੀ ਜ਼ਿਆਦਾ ਮਾਤਰਾ ਵਾਲੇ ਟਿਊਬਵੈੱਲਾਂ ਨੂੰ ਸੀਲਿੰਗ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਦਾ ਪਾਣੀ ਪੀਣ ਨਾਲ ਲੋਕਾਂ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਨਾ ਵਧੇ।

ਜਲ ਜੀਵਨ ਮਿਸ਼ਨ ਤਹਿਤ ਜਾਰੀ ਕੀਤਾ ਜਾ ਰਿਹਾ ਹੈ ਫੰਡ

ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਵੱਲੋਂ ਜਲ ਜੀਵਨ ਮਿਸ਼ਨ ਤਹਿਤ ਫੰਡ ਵੀ ਜਾਰੀ ਕੀਤੇ ਜਾ ਰਹੇ ਹਨ। ਕੇਂਦਰ ਸਰਕਾਰ ਵੱਲੋਂ ਸਾਲ 2024-25 ਲਈ 644.54 ਕਰੋੜ ਰੁਪਏ ਜਾਰੀ ਕੀਤੇ ਗਏ ਸਨ, ਜਿਸ ਤਹਿਤ ਵੱਖ-ਵੱਖ ਪ੍ਰੋਜੈਕਟਾਂ 'ਤੇ ਕੰਮ ਕੀਤਾ ਜਾਵੇਗਾ। 45.58 ਕਰੋੜ ਰੁਪਏ ਵੀ ਰਾਜ ਸਰਕਾਰ ਵੱਲੋਂ ਰਾਜ ਹਿੱਸੇ ਤਹਿਤ ਖਰਚ ਕੀਤੇ ਜਾ ਚੁੱਕੇ ਹਨ।


ਪਾਣੀ 'ਚ ਵਾਧੂ ਫਲੋਰਾਈਡ ਦੇ ਨੁਕਸਾਨ


ਫਲੋਰਾਈਡ ਦੰਦਾਂ ਲਈ ਤਾਂ ਫਾਇਦੇਮੰਦ ਹੁੰਦਾ ਹੈ, ਪਰ ਪਾਣੀ ਵਿਚ ਜ਼ਿਆਦਾ ਫਲੋਰਾਈਡ ਕਈ ਮਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦਾ ਹੈ। ਜ਼ਿਆਦਾ ਫਲੋਰਾਈਡ ਦਾ ਸੇਵਨ ਦੰਦਾਂ ਦੇ ਫਲੋਰੋਸਿਸ ਦੀ ਸਮੱਸਿਆ ਦਾ ਕਾਰਨ ਬਣਦਾ ਹੈ। ਇਸ ਕਾਰਨ ਦੰਦਾਂ ਦੀ ਸਤ੍ਹਾ 'ਤੇ ਚਿੱਟੇ ਧੱਬੇ ਨਜ਼ਰ ਆਉਣ ਲੱਗਦੇ ਹਨ। ਦੰਦਾਂ ਦਾ ਫਲੋਰੋਸਿਸ ਖਾਸ ਕਰਕੇ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਤੋਂ ਇਲਾਵਾ ਇਸ ਕਾਰਨ ਹੱਡੀਆਂ ਦੇ ਕਮਜ਼ੋਰ ਹੋਣ ਦਾ ਖਤਰਾ ਵੀ ਰਹਿੰਦਾ ਹੈ।

17 Districts Of Punjab Badly Affected By High Levels Of Fluoride In Water Six Districts Struggling With High Levels Of Uranium In Water

local advertisement banners
Comments


Recommended News
Popular Posts
Just Now
The Social 24 ad banner image