December 9, 2024
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਜਲੰਧਰ ਵਿਚ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਹੁਣ ਨੇਤਾਵਾਂ ਨੂੰ ਚੋਣਾਂ 'ਚ ਉਮੀਦਵਾਰ ਬਣਨ ਲਈ 5 ਥਾਵਾਂ ਤੋਂ NOC ਲੈਣੀ ਪਵੇਗੀ। ਉਸ ਤੋਂ ਬਾਅਦ ਹੀ ਉਹ ਉਮੀਦਵਾਰ ਬਣ ਸਕਦੇ ਹਨ। ਇਨ੍ਹਾਂ ਵਿਚ ਪ੍ਰਾਪਰਟੀ ਟੈਕਸ, ਲਾਇਸੈਂਸ ਬ੍ਰਾਂਚ, ਬਿਲਡਿੰਗ ਬ੍ਰਾਂਚ, ਸੀਵਰੇਜ-ਪਾਣੀ ਅਤੇ ਡਿਸਪੋਜ਼ਲ ਸ਼ਾਮਲ ਹਨ। ਦੱਸਣਯੋਗ ਹੈ ਕਿ ਨਾਮਜ਼ਦਗੀਆਂ ਦੀਆਖਰੀ ਤਰੀਕ 12 ਦਸੰਬਰ ਹੈ ਤੇ 21 ਨੂੰ ਵੋਟਿੰਗ ਹੋਵੇਗੀ।
ਪਹਿਲਾਂ ਸਿਰਫ 4 ਥਾਵਾਂ ਤੋਂ NOC ਲੈਣੀ ਪੈਂਦੀ ਸੀ
ਲੋਕ ਸਭਾ, ਵਿਧਾਨ ਸਭਾ ਜਾਂ ਨਗਰ ਨਿਗਮ ਚੋਣਾਂ ਲੜਨ ਲਈ ਪਹਿਲਾਂ ਸਿਰਫ਼ 4 ਥਾਵਾਂ ਤੋਂ ਐਨਓਸੀ ਲੈਣੀ ਪੈਂਦੀ ਸੀ। ਪਰ ਹੁਣ ਇਸ ਵਿੱਚ ਬਿਲਡਿੰਗ ਬ੍ਰਾਂਚ ਵੀ ਜੋੜ ਦਿੱਤੀ ਗਈ ਹੈ ਅਤੇ ਉਸ ਤੋਂ ਵੀ ਐਨਓਸੀ ਲੈਣੀ ਜ਼ਰੂਰੀ ਹੈ। ਇਸ ਤੋਂ ਪਹਿਲਾਂ ਕਦੇ ਵੀ ਬਿਲਡਿੰਗ ਬ੍ਰਾਂਚ ਤੋਂ ਐਨਓਸੀ ਦੀ ਸ਼ਰਤ ਨਹੀਂ ਲਗਾਈ ਗਈ ਸੀ।
ਨਿਗਮ ਨੇ ਨਵੀਂ ਬਿਲਡਿੰਗ ਬ੍ਰਾਂਚ ਦੀ ਐਨਓਸੀ
ਅਸਲ ਵਿੱਚ ਬਿਲਡਿੰਗ ਬ੍ਰਾਂਚ ਦੇ ਐਨਓਸੀ ਉੱਤੇ ਮੋਹਰ ਲਗਾਉਣੀ ਜ਼ਰੂਰੀ ਹੈ। ਜੇਕਰ ਨਿਗਮ ਉਨ੍ਹਾਂ ਦੇ ਮਕਾਨ ਜਾਂ ਕਮਰਸ਼ੀਅਲ ਕੰਪਲੈਕਸ ਦੀ ਇਮਾਰਤ ਦਾ ਨਕਸ਼ਾ ਮੰਗਦਾ ਹੈ ਤਾਂ ਇਸ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਕਾਰਨ ਉਹ ਚੋਣ ਲੜਨ ਤੋਂ ਵਾਂਝੇ ਰਹਿ ਸਕਦੇ ਹਨ।
The Trumpet Of Municipal Elections Has Sounded In Punjab Nominations Start Today Voting Will Be Held On The 21st