ਲੁਧਿਆਣਾ : ਦੂਜੇ ਵਿਆਹ ਦੇ ਚਾਅ ‘ਚ ਫੌਜੀ ਪਿਤਾ ਨੇ ਪੁੱਤ ਨੂੰ ਉਤਾਰਿਆ ਮੌਤ ਦੇ ਘਾਟ, ਫਿਰ ਖੁਦ ਦੇ ਵੀ ਮੁਕਾਏ ਸਾਹ    ਜੇ ਕੋਈ ਪ੍ਰੋਗਰਾਮ ਖਰਾਬ ਕਰਦਾ ਹੈ ਤਾਂ ਉਸਨੂੰ ਸ਼ੋਅ ਵਿਚੋਂ ਬਾਹਰ ਕੱਢ ਦਿਓ- ਦਲਜੀਤ ਦੋਸਾਂਝ    ਨੂਰਪੁਰ ਬੇਦੀ ‘ਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ, ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਲਈ ਜ਼ਿੰਮੇਵਾਰੀ    PSEB 10ਵੀਂ ਦੇ ਨਤੀਜੇ ਐਲਾਨੇ, ਫਰੀਦਕੋਟ ਦੀ ਹਰਲੀਨ ਸ਼ਰਮਾ ਨੇ ਕੀਤਾ ਟਾਪ    ਸੋਨਾ ਖਰੀਦਣ ‘ਤੇ PM ਮੋਦੀ ਦੀ ਅਪੀਲ ਨੇ ਵਧਾਈ ਜਵੈਲਰਸ ਦੀ ਟੈਂਸ਼ਨ, ਕਾਰੋਬਾਰ ਠੱਪ ਹੋਣ ਦਾ ਡਰ    ਬਠਿੰਡਾ ਨਗਰ ਨਿਗਮ ਚੋਣਾਂ 'ਤੇ ਅਕਾਲੀ ਦਲ ਨੂੰ ਸੁਪਰੀਮ ਕੋਰਟ ਤੋਂ ਝਟਕਾ, ਵਾਰਡਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ    ਤਸਕਰ ਦੇ ਘਰ ਰੇਡ ਕਰਨ ਪਹੁੰਚੀ ਪੁਲਿਸ 'ਤੇ ਹਮਲਾ, ASI ਸਣੇ 2 ਪੁਲਿਸ ਮੁਲਾਜ਼ਮ ਜ਼ਖ਼ਮੀ; ਮੱਚਿਆ ਹੜਕੰਪ    70 ਸਾਲਾ ਲਾੜਾ, 20 ਸਾਲਾ ਦੁਲਹਨ: ਚੋਣ ਖਤਮ ਹੁੰਦਿਆਂ ਹੀ ਨੇਤਾ ਨੇ ਬੁਢਾਪੇ ਵਿੱਚ ਕਰਵਾਇਆ ਚੌਥਾ ਵਿਆਹ    ਪ੍ਰਸ਼ਾਸ਼ਨ ਵਲੋਂ ਆਪਣੀ ਜ਼ਮੀਨ ਵਿਚ ਰਾਹ ਕੱਢਣ ਦੇ ਵਿਰੋਧ ‘ਚ ਕਿਸਾਨ ਬਿਜਲੀ ਦੇ ਖੰਭੇ ਤੇ ਚੜ੍ਹਿਆ    ਪ੍ਰਸ਼ਾਸ਼ਨ ਵਲੋਂ ਆਪਣੀ ਜ਼ਮੀਨ ਵਿਚ ਰਾਹ ਕੱਢਣ ਦੇ ਵਿਰੋਧ ‘ਚ ਕਿਸਾਨ ਬਿਜਲੀ ਦੇ ਖੰਭੇ ਤੇ ਚੜ੍ਹਿਆ   
PSEB 10ਵੀਂ ਦੇ ਨਤੀਜੇ ਐਲਾਨੇ, ਫਰੀਦਕੋਟ ਦੀ ਹਰਲੀਨ ਸ਼ਰਮਾ ਨੇ ਕੀਤਾ ਟਾਪ
May 11, 2026
Punjab-school-education-board

PSEB 10ਵੀਂ ਦੇ ਨਤੀਜੇ ਐਲਾਨੇ, ਫਰੀਦਕੋਟ ਦੀ ਹਰਲੀਨ ਸ਼ਰਮਾ ਨੇ ਕੀਤਾ ਟਾਪ



ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਨਤੀਜੇ ਜਾਰੀ ਕੀਤੇ। ਨਤੀਜੇ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤੇ ਗਏ ਹਨ, ਜਿੱਥੇ ਵਿਦਿਆਰਥੀ ਆਪਣੇ ਰੋਲ ਨੰਬਰ ਰਾਹੀਂ ਨਤੀਜੇ ਦੇਖ ਸਕਦੇ ਹਨ।

ਇਸ ਵਾਰ ਫਰੀਦਕੋਟ ਦੇ ਜੈਤੋ ਦੀ ਵਿਦਿਆਰਥਣ ਹਰਲੀਨ ਸ਼ਰਮਾ ਨੇ650 ਵਿੱਚੋਂ646 ਅੰਕ ਲੈ ਕੇ ਪੰਜਾਬ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਰੂਪਨਗਰ ਦੇ ਸਰਕਾਰੀ ਸਕੂਲ ਚਨੌਲੀ ਬੱਸੀ ਦੀ ਮਨੀਮਹੇਸ਼ ਸ਼ਰਮਾ ਨੇ645 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ, ਜਦਕਿ ਹੁਸ਼ਿਆਰਪੁਰ ਦੀ ਰੀਆ ਰਾਣੀ ਨੇ ਵੀ645 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਆਪਣੇ ਨਾਮ ਕੀਤਾ।

ਬੋਰਡ ਅਨੁਸਾਰ ਇਸ ਸਾਲ ਕੁੱਲ2.69 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ94.52 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਹਾਲਾਂਕਿ ਇਹ ਅੰਕੜਾ ਪਿਛਲੇ ਸਾਲ ਨਾਲੋਂ ਥੋੜ੍ਹਾ ਘੱਟ ਦਰਜ ਕੀਤਾ ਗਿਆ ਹੈ।

ਵਿਦਿਆਰਥੀ ਆਪਣੇ ਨਤੀਜੇPSEB ਦੀ ਵੈੱਬਸਾਈਟ ‘ਤੇ ਜਾ ਕੇ ਰੋਲ ਨੰਬਰ ਅਤੇ ਨਾਮ ਦਰਜ ਕਰਕੇ ਚੈੱਕ ਕਰ ਸਕਦੇ ਹਨ। ਨਤੀਜਾ ਡਾਊਨਲੋਡ ਕਰਨ ਅਤੇ ਪ੍ਰਿੰਟ ਕਰਨ ਦੀ ਸਹੂਲਤ ਵੀ ਉਪਲਬਧ ਹੈ।


Punjab school education board

local advertisement banners
Comments


Recommended News
Popular Posts
Just Now